Watermelon Testing: ਗਰਮੀਆਂ ’ਚ ਤਰਬੂਜ ਖਾਣ ਤੋਂ ਪਹਿਲਾਂ ਇਨ੍ਹਾਂ ਆਸਾਨ ਤਰੀਕਿਆਂ ਨਾਲ ਪਛਾਣੋ ਕਿ ਤਰਬੂਜ ਅਸਲੀ ਹੈ ਜਾਂ ਨਕਲੀ

By : BALJINDERK

Published : Apr 28, 2024, 2:09 pm IST
Updated : Apr 28, 2024, 2:09 pm IST
SHARE ARTICLE
watermelon
watermelon

Watermelon Testing : ਬਾਹਰੋਂ ਵਧੀਆ ਦਿਖਾਈ ਦੇਣ ਵਾਲਾ ਤਰਬੂਜ ਅਕਸਰ ਅੰਦਰੋਂ ਹੁੰਦਾ ਫਿੱਕਾ, ਆਓ ਜਾਣਦੇ ਹਾਂ ਇਸ ਦੀ ਪਛਾਣ ਕਿਵੇਂ ਕਰੀਏ

Watermelon Testing: ਗਰਮੀਆਂ ’ਚ ਤਰਬੂਜ ਖਾਣਾ ਕਿਸ ਨੂੰ ਪਸੰਦ ਨਹੀਂ ਹੈ। ਇਹ ਫ਼ਲ ਖਾਣ ’ਚ ਸੁਆਦ ਹੋਣ ਦੇ ਨਾਲ -ਨਾਲ ਸਿਹਤਮੰਦ ਵੀ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੁੰਦੀ ਹੈ ਅਤੇ ਇਹ ਸਰੀਰ ਦੀ ਗਰਮੀ ਨੂੰ ਵੀ ਠੰਡਾ ਰੱਖਦਾ ਹੈ ਪਰ ਤਰਬੂਜ ਖਰੀਦਣਾ ਬਹੁਤ ਵੱਡਾ ਕੰਮ ਹੈ। ਇੱਕ ਤਰਬੂਜ ਜੋ ਬਾਹਰੋਂ ਵਧੀਆ ਦਿਖਾਈ ਦਿੰਦਾ ਹੈ, ਅਕਸਰ ਅੰਦਰੋਂ ਫਿੱਕਾ ਹੁੰਦਾ ਹੈ। ਆਓ ਜਾਣਦੇ ਹਾਂ ਅਸਲੀ ਅਤੇ ਨਕਲੀ ਤਰਬੂਜ ਦੀ ਪਛਾਣ ਕਿਵੇਂ ਕਰੀਏ। ਤਰਬੂਜ 'ਚ 92 ਪ੍ਰਤੀਸ਼ਤ ਪਾਣੀ ਮਾਤਰਾ ਹੁੰਦੀ ਹੈ, ਜਿਸ ਨੂੰ ਖਾਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ। ਇਸ ਦੇ ਕਈ ਹੋਰ ਫਾਇਦੇ ਵੀ ਹਨ, ਜਿਸ ਕਾਰਨ ਇਸ ਦੀ ਮੰਗ ਕਾਫ਼ੀ ਵਧ ਜਾਂਦੀ ਹੈ। ਜਿਸ ਕਾਰਨ ਇਸ ’ਚ ਮਿਲਾਵਟ ਕਰਕੇ ਵੇਚੀ ਜਾਂਦੀ ਹੈ।

ਇਹ ਵੀ ਪੜੋ:Haryana News : ਰੋਹਤਕ 'ਚ ਕਲਯੁਗੀ ਮਾਂ ਨੇ 2 ਦਿਨ ਦੀ ਨਵਜੰਮੀ ਬੱਚੀ ਨੂੰ ਸੁੱਟਿਆ

ਅਕਸਰ ਦੇਖਣ ’ਚ ਆਉਂਦਾ ਹੈ ਕਿ ਤਰਬੂਜ ਨੂੰ ਪਕਾਉਣ ਅਤੇ ਇਸ ਨੂੰ ਲਾਲ ਬਣਾਉਣ ਲਈ ਟੀਕੇ ਜਾਂ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਕਾਰਨ ਇਹ ਜ਼ਿਆਦਾ ਰਸੀਲਾ ਅਤੇ ਤਾਜਾ ਵੀ ਲੱਗਦਾ ਹੈ, ਜਿਸ ਨੂੰ ਖਾਣ ਨਾਲ ਸਿਹਤ ਨੂੰ ਕਈ ਨੁਕਸਾਨ ਹੋ ਸਕਦੇ ਹਨ, ਇਸ ਲਈ ਆਓ ਜਾਣਦੇ ਹਾਂ ਇਸ ਦੀ ਪਛਾਣ ਕਿਵੇਂ ਕਰੀਏ।

ਇਹ ਵੀ ਪੜੋ:Burkina Faso: ਅਫਰੀਕੀ ਦੇਸ਼ ਬੁਰਕੀਨਾ ਫਾਸੋ 'ਚ ਫੌਜ ਦੇ ਕਤੇਲਆਮ 56 ਬੱਚਿਆਂ ਸਮੇਤ 200 ਨਾਗਰਿਕਾਂ ਦੀ ਮੌਤ 

1. ਤਰਬੂਜ ਨੂੰ ਪਕਾਉਣ ਵੇਲੇ ਕਿਸੇ ਕਿਸਮ ਦੀ ਮਿਲਾਵਟ ਜਾਂ ਟੀਕੇ ਦੀ ਵਰਤੋਂ ਕੀਤੀ ਗਈ ਹੈ ਜਾਂ ਨਹੀਂ, ਇਸ ਦੀ ਪਛਾਣ ਕਰਨ ਲਈ ਇਸ ਨੂੰ ਦੋ ਹਿੱਸਿਆਂ ਵਿਚ ਕੱਟੋ।

2. ਤਰਬੂਜ ਨੂੰ ਦੋ ਹਿੱਸਿਆਂ 'ਚ ਕੱਟਣ ਤੋਂ ਬਾਅਦ ਕਾਟਨ ਜਾਂ ਟਿਸ਼ੂ ਪੇਪਰ ਲਓ ਅਤੇ ਇਸ 'ਚੋਂ ਛੋਟੇ-ਛੋਟੇ ਗੋਲੇ ਬਣਾ ਲਓ।

3. ਹੁਣ ਤਰਬੂਜ 'ਤੇ ਕਾਟਨ ਬਾਲ ਨੂੰ ਕੁਝ ਦੇਰ ਰਗੜੋ।

4. ਜੇਕਰ ਤਰਬੂਜ ਦਾ ਲਾਲ ਰੰਗ ਅਸਲੀ ਹੈ, ਤਾਂ ਕਾਟਨ ਦੀ ਗੇਂਦ ਲਾਲ ਨਹੀਂ ਹੋਵੇਗੀ, ਇਸ ਤੋਂ ਪਤਾ ਲੱਗਦਾ ਹੈ ਕਿ ਤਰਬੂਜ ਅਸਲੀ ਹੈ।

5. ਜੇਕਰ ਤਰਬੂਜ ਨੂੰ ਲਾਲ ਦਿਖਣ ਲਈ ਟੀਕੇ ਦੀ ਵਰਤੋਂ ਕੀਤੀ ਗਈ ਹੈ, ਤਾਂ ਜਦੋਂ ਇਸ ਨੂੰ ਰੂੰ ਨਾਲ ਰਗੜਿਆ ਜਾਵੇ ਤਾਂ ਇਸ ਦਾ ਰੰਗ ਲਾਲ ਹੋ ਜਾਵੇਗਾ। ਕਾਟਨ ਦਾ ਲਾਲ ਹੋਣਾ ਦਰਸਾਉਂਦਾ ਹੈ ਕਿ ਤਰਬੂਜ ’ਚ ਟੀਕੇ ਜਾਂ ਕੈਮੀਕਲ ਦੀ ਵਰਤੋਂ ਕੀਤੀ ਗਈ ਹੈ।

6. ਜੇਕਰ ਤਰਬੂਜ ਭਾਰ 'ਚ ਹਲਕਾ ਹੈ ਤਾਂ ਇਸ ਨੂੰ ਨਾ ਖਰੀਦੋ। ਕਿਉਂਕਿ ਹਲਕਾ ਤਰਬੂਜ ਹਮੇਸ਼ਾ ਟੀਕੇ ਦੁਆਰਾ ਤਿਆਰ ਕੀਤਾ ਜਾਂਦਾ ਹੈ।

ਰਸਾਇਣਾਂ ਨਾਲ ਪਕਾਏ ਗਏ ਤਰਬੂਜ ਨੂੰ ਖਾਣ ਨਾਲ ਉਲਟੀਆਂ, ਪੇਟ ਦਰਦ, ਦਸਤ, ਜੀਅ ਕੱਚਾ ਹੋਣਾ ਅਤੇ ਭੁੱਖ ਨਹੀਂ ਲੱਗਦੀ। ਇਸ ਨੂੰ ਖਾਣ ਨਾਲ ਥਾਇਰਾਇਡ ਦੀ ਬੀਮਾਰੀ ਹੋ ਸਕਦੀ ਹੈ।

ਇਹ ਵੀ ਪੜੋ:Sangrur News : ਰੇਹੜੀ ਵਾਲੇ ਨੇ ਛੋਲੇ ਭਟੂਰੇ ਦੀ ਪਲੇਟ ਕੀਤੀ 20 ਤੋਂ 40 ਰੁਪਏ; DC ਕੋਲ ਪਹੁੰਚਿਆ ਵਿਅਕਤੀ

(For more news apart from Before eating watermelon Identify whether watermelon is real or fake News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement