
ਪਨੀਰ ਖਾਣਾ ਹਰ ਕਿਸੇ ਨੂੰ ਪਸੰਦ ਹੈ। ਅੱਜ ਅਸੀਂ ਤੁਹਾਨੂੰ ਸਪੈਸ਼ਲ ਢਾਬਾ ਸਟਾਈਲ ਪਨੀਰ ਦੀ ਰੈਸਿਪੀ ਦੱਸਣ ਜਾ ਰਹੇ ਹਾਂ।
ਚੰਡੀਗੜ੍ਹ: ਪਨੀਰ ਖਾਣਾ ਹਰ ਕਿਸੇ ਨੂੰ ਪਸੰਦ ਹੈ। ਅੱਜ ਅਸੀਂ ਤੁਹਾਨੂੰ ਸਪੈਸ਼ਲ ਢਾਬਾ ਸਟਾਈਲ ਪਨੀਰ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਇਸ ਦੀ ਮਦਦ ਨਾਲ ਤੁਸੀਂ ਘਰ ਵਿਚ ਅਸਾਨੀ ਨਾਲ ਢਾਬਾ ਸਟਾਈਲ ਪਨੀਰ ਬਣਾ ਸਕਦੇ ਹੋ।
Paneer
ਸਮੱਗਰੀ
- ਤਲ਼ਣ ਲਈ ਤੇਲ
- ਪਨੀਰ- 300 ਗ੍ਰਾਮ
- ਜੀਰਾ- 2 ਚੱਮਚ
- ਧਨੀਆ- 1-1 / 2 ਚੱਮਚ
- ਕਾਲੀ ਮਿਰਚ- 1-1 / 2 ਚੱਮਚ
- ਕਸ਼ਮੀਰੀ ਲਾਲ ਮਿਰਚ- 7-8
- ਤੇਲ- 75 ਮਿ.ਲੀ.
- ਸੁੱਕੀ ਲਾਲ ਮਿਰਚ-2
- ਧਨੀਆ 1 ਚੱਮਚ
- ਪਿਆਜ਼ 300 ਗ੍ਰਾਮ
- ਲਸਣ 40 ਗ੍ਰਾਮ
- ਅਦਰਕ 25 ਗ੍ਰਾਮ
- ਟਮਾਟਰ ਦੀ ਚਟਨੀ 400 ਗ੍ਰਾਮ
- ਹਲਦੀ ਪਾਊਡਰ 1 / 2 ਚੱਮਚ
- ਧਨੀਆ ਪਾਊਡਰ 1 ਚੱਮਚ
- ਲਾਲ ਮਿਰਚ ਪਾਊਡਰ 1 ਚੱਮਚ
- ਤਿਆਰ ਕੀਤਾ ਕੜਾਈ ਮਸਾਲਾ 1 ਚੱਮਚ
- ਲਾਲ ਮਿਰਚ ਪਾਊਡਰ 1 ਚੱਮਚ
- ਸੁਆਦ ਅਨੁਸਾਰ ਨਮਕ
- ਕੱਟਿਆ ਹੋਇਆ ਪਿਆਜ਼ 100 ਗ੍ਰਾਮ
- ਕੱਟੀ ਹੋਈ ਸ਼ਿਮਲਾ ਮਿਰਚ 100 ਗ੍ਰਾਮ
- ਪਾਣੀ 250 ਮਿ.ਲੀ.
Paneer
ਵਿਧੀ
1. ਇਕ ਕੜਾਹੀ ਲਓ। ਉਸ ਵਿਚ ਤੇਲ ਪਾਓ, ਤੇਲ ਗਰਮ ਹੋਣ 'ਤੇ ਇਸ ਵਿਚ ਪਨੀਰ ਮਿਲਾਓ।
2. ਪਨੀਰ ਨੂੰ ਸੁਨਹਿਰੀ ਭੂਰਾ ਹੋਣ ਤੱਕ ਭੁੰਨੋ।
3. ਇਕ ਹੋਰ ਕੜਾਹੀ ਲਓ। ਇਸ ਵਿਚ 2 ਚੱਮਚ ਜੀਰਾ, 1-1 / 2 ਚੱਮਚ ਧਨੀਆ ਪਾਓ।
1-1 / 2 ਚੱਮਚ ਕਾਲੀ ਮਿਰਚ ਅਤੇ 7-8 ਕਸ਼ਮੀਰੀ ਮਿਰਚ ਪਾਓ।
4. ਸਾਰੇ ਮਸਾਲੇ ਚੰਗੀ ਤਰ੍ਹਾਂ ਮਿਲਾ ਲਓ। ਇਸ ਤੋਂ ਬਾਅਦ ਕੜਾਈ ਮਸਾਲਾ ਬਣਾ ਲਓ।
5. ਇਕ ਹਾਂਡੀ ਲਓ। ਇਸ ਵਿਚ ਤੇਲ ਪਾਓ, ਤੇਲ ਗਰਮ ਹੋਣ 'ਤੇ ਸੁੱਕੀ ਲਾਲ ਮਿਰਚ ਪਾਓ। ਜੀਰਾ ਪਾਓ ਅਤੇ ਸਾਰੇ ਮਸਾਲੇ ਮਿਲਾਓ।
6. ਪਿਆਜ਼ ਪਾਓ ਅਤੇ ਇਸ ਨੂੰ ਭੂਰਾ ਹੋਣ ਤੱਕ ਹਿਲਾਓ।
ਉਸ ਤੋਂ ਬਾਅਦ ਅਦਰਕ ਅਤੇ ਲਸਣ ਪਾਓ। ਫਿਰ ਸਾਰੀਆਂ ਚੀਜ਼ਾਂ ਨੂੰ ਮਿਲਾਓ।
7. ਮਸਾਲੇ ਵਿਚੋਂ ਤੇਲ ਨਿਕਲ ਜਾਣ 'ਤੇ ਟਮਾਟਰ ਦੀ ਚਟਨੀ ਪਾਓ ਅਤੇ ਇਸ ਨੂੰ 2-3 ਮਿੰਟ ਲਈ ਪਕਾਓ।
8. 1 / 2 ਚੱਮਚ ਹਲਦੀ, 1 ਚੱਮਚ ਧਨੀਆ ਪਾਊਡਰ, 1 ਚੱਮਚ ਲਾਲ ਮਿਰਚ ਪਾਊਡਰ, 1 ਚੱਮਚ ਕੜਾਈ ਮਸਾਲਾ ਅਤੇ 1 ਚੱਮਚ ਮਿਰਚ ਪਾਓ।
9. ਸਾਰੇ ਮਸਾਲੇ ਚੰਗੀ ਤਰ੍ਹਾਂ ਮਿਲਾਓ ਅਤੇ ਸੁਆਦ ਅਨੁਸਾਰ ਨਮਕ ਪਾਓ।
10. ਕੱਟਿਆ ਹੋਇਆ ਪਿਆਜ਼ ਤੇ ਸ਼ਿਮਲਾ ਮਿਰਚ ਪਾਓ। ਇਸ ਨੂੰ ਮਿਲਾਓ ਅਤੇ ਇਸ ਵਿਚ ਪਾਣੀ ਪਾਓ।
11. 5-10 ਮਿੰਟ ਲਈ ਪਕਾਓ। ਗਾੜ੍ਹੀ ਗਰੇਵੀ ਬਣ ਜਾਣ ’ਤੇ ਇਸ ਵਿਚ ਪਨੀਰ ਪਾਓ।
12. ਇਸ ਨੂੰ ਗਰਮ-ਗਰਮ ਬਟਰ-ਰੋਟੀ ਨਾਲ ਪਰੋਸੋ।
ਸਾਡੀਆਂ ਹੋਰ Recipes ਦੇਖਣ ਲਈ ਇਸ ਪੇਜ ਨੂੰ ਫੋਲੋ ਕਰੋ: https://www.facebook.com/Hungervox