ਬੂੰਦੀ ਦੇ ਲੱਡੂ
Published : Sep 18, 2022, 9:37 am IST
Updated : Sep 18, 2022, 9:37 am IST
SHARE ARTICLE
Bundi Ladoo
Bundi Ladoo

ਘਰ ਵਿਚ ਹੀ Try

 

ਸਮੱਗਰੀ : ਵੇਸਣ-250 ਗ੍ਰਾਮ, ਸੂਜੀ-50 ਗ੍ਰਾਮ, ਖੰਡ-400 ਗ੍ਰਾਮ, ਛੋਟੀ ਇਲਾਇਚੀ- 3-4, ਬੂੰਦੀ ਬਣਾਉਣ ਵਾਲੇ ਸਾਂਚਾ ਜਾਂ ਛੰਨੀ, ਪਾਣੀ- 2 ਲਿਟਰ, ਤੇਲ-ਤਲਣ ਲਈ, ਖਾਣ ਵਾਲਾ ਪੀਲਾ, ਹਰਾ, ਸੰਤਰੀ ਰੰਗ।

ਢੰਗ : ਇਕ ਵੱਡੇ ਭਾਂਡੇ ਵਿਚ ਵੇਸਣ ਅਤੇ ਸੂਜੀ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ। ਇਸ ਤੋਂ ਬਾਅਦ ਇਸ ਵਿਚ ਹੌਲੀ-ਹੌਲੀ ਪਾਣੀ ਪਾਉਂਦੇ ਹੋਏ ਮਿਲਾਉਂਦੇ ਜਾਉ। ਇਕ ਵਾਰ ਵਿਚ ਹੀ ਪੂਰਾ ਪਾਣੀ ਨਾ ਪਾਉ, ਨਹੀਂ ਤਾਂ ਘੋਲ ਪਤਲਾ ਹੋ ਜਾਵੇਗਾ। ਘੋਲ ਅਜਿਹਾ ਹੋਣਾ ਚਾਹੀਦਾ ਹੈ ਕਿ ਇਹ ਛੰਨੀ ਨਾਲ ਅਸਾਨੀ ਨਾਲ ਛਣ ਜਾਵੇ। ਤਿਆਰ ਘੋਲ ਨੂੰ 15 ਮਿੰਟ ਲਈ ਰੱਖ ਦਿਉ। ਹੁਣ ਕੜਾਹੀ ਵਿਚ ਤੇਲ ਪਾ ਕੇ ਗਰਮ ਕਰ ਲਵੋ। ਘੋਲ ਨੂੰ ਤਿੰਨ ਵੱਖ-ਵੱਖ ਹਿਸਿਆਂ ਵਿਚ ਵੰਡ ਲਵੋ। ਪਹਿਲਾਂ ਘੋਲ ਵਿਚ ਦੋ ਚੁਟਕੀ ਪੀਲਾ ਰੰਗ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ।

ਦੂਜੀ ਕਟੋਰੀ ਵਾਲੇ ਘੋਲ ਵਿਚ ਇਕ ਚੁਟਕੀ ਹਰਾ ਰੰਗ ਅਤੇ ਤੀਜੀ ਵਿਚ ਸੰਤਰੀ ਰੰਗ ਪਾਉ। ਕੜਾਹੀ ਵਿਚ ਤੇਲ ਗਰਮ ਹੋਣ ਤੋਂ ਬਾਅਦ ਸੱਭ ਤੋਂ ਪਹਿਲਾਂ ਪੀਲੇ ਰੰਗ ਦੀ ਬੂੰਦੀ ਛੰਨੀ ਨਾਲ ਛਾਣ ਲਵੋ। ਤੇਲ ਵਿਚ ਬੂੰਦੀ ਨੂੰ 1 ਮਿੰਟ ਤੋਂ ਜ਼ਿਆਦਾ ਨਾ ਪਕਾਉ। ਬੂੰਦੀ ਨੂੰ ਪਹਿਲਾਂ ਆਟਾ ਛਾਣਨ ਦੀ ਛਾਣਨੀ ਵਿਚ ਪਾਉ ਫਿਰ ਟਿਸ਼ੂ ਪੇਪਰ ਉਤੇ ਕੱਢ ਲਵੋ ਤਾਂ ਜੋ ਫ਼ਾਲਤੂ ਤੇਲ ਨਿਕਲ ਜਾਵੇ। ਹੁਣ ਇਸ ਤਰੀਕੇ ਨਾਲ ਹਰੀ ਅਤੇ ਸੰਤਰੀ ਰੰਗ ਦੀ ਬੂੰਦੀ ਵੀ ਤਲ ਲਵੋ। ਹੁਣ ਇਕ ਫ਼ਰਾਈਪੈਨ ਵਿਚ ਖੰਡ ਅਤੇ ਇਕ ਕੱਪ ਤੋਂ ਥੋੜ੍ਹਾ ਜ਼ਿਆਦਾ ਕੱਪ ਪਾਣੀ ਪਾ ਕੇ ਉਸ ਦੀ ਚਾਸ਼ਣੀ ਤਿਆਰ ਕਰ ਲਵੋ।

ਇਸ ਨੂੰ 5 ਮਿੰਟ ਤਕ ਤੇਜ਼ ਅੱਗ ਉਤੇ ਉਬਾਲੋ। ਇਸ ਵਿਚ ਥੋੜ੍ਹਾ- ਥੋੜ੍ਹਾ ਸੰਤਰੀ ਅਤੇ ਪੀਲਾ ਰੰਗ ਮਿਲਾ ਕੇ ਅੱਧੇ ਤਾਰ ਦੀ ਚਾਸ਼ਣੀ ਬਣਾ ਲਵੋ। ਜਦੋਂ ਚਾਸ਼ਣੀ ਬਣ ਜਾਵੇ ਤਾਂ ਇਸ ਵਿਚ ਪੀਲੀ ਬੂੰਦੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਤੇਜ਼ ਅੱਗ ਵਿਚ 30 ਸੈਕਿੰਡ ਤਕ ਚਲਾਉਂਦੇ ਹੋਏ ਮਿਲਾਉ ਫਿਰ ਗੈਸ ਬੰਦ ਕਰ ਦਿਉੁ। ਇਸ ਤੋਂ ਬਾਅਦ ਇਸ ਵਿਚ ਸੰਤਰੀ ਅਤੇ ਹਰੇ ਰੰਗ ਵਾਲੀ ਬੂੰਦੀ ਪਾ ਕੇ ਮਿਕਸ ਕਰ ਕੇ ਇਸ ਨੂੰ ਠੰਢਾ ਕਰ ਲਵੋ।  10 ਮਿੰਟ ਠੰਢਾ ਹੋਣ ਤੋਂ ਬਾਅਦ ਇਸ ਦੇ ਲੱਡੂ ਬਣਾ ਲਵੋ। ਤੁਹਾਡੇ ਬੂੰਦੀ ਦੇ ਲੱਡੂ ਬਣ ਕੇ ਤਿਆਰ ਹਨ।

SHARE ARTICLE

ਏਜੰਸੀ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement