
ਵੇਸਣ - 250 ਗ੍ਰਾਮ, ਸੂਜੀ - 50 ਗ੍ਰਾਮ, ਖੰਡ - 400 ਗ੍ਰਾਮ, ਛੋਟੀ ਇਲਾਇਚੀ - 3-4, ਬੂੰਦੀ ਬਣਾਉਣ ਵਾਲੇ ਸਾਂਚਾ ਜਾਂ ਛੰਨੀ, ਪਾਣੀ - 2 ਲਿਟਰ, ਤੇਲ - ਤਲਣ ਦੇ ਲਈ...
ਸਮੱਗਰੀ : ਵੇਸਣ - 250 ਗ੍ਰਾਮ, ਸੂਜੀ - 50 ਗ੍ਰਾਮ, ਖੰਡ - 400 ਗ੍ਰਾਮ, ਛੋਟੀ ਇਲਾਇਚੀ - 3-4, ਬੂੰਦੀ ਬਣਾਉਣ ਵਾਲੇ ਸਾਂਚਾ ਜਾਂ ਛੰਨੀ, ਪਾਣੀ - 2 ਲਿਟਰ, ਤੇਲ - ਤਲਣ ਦੇ ਲਈ, ਖਾਣ ਵਾਲਾ ਪੀਲਾ, ਹਰਾ, ਸੰਤਰੀ ਰੰਗ।
Bundi Laddu
ਢੰਗ : ਇਕ ਵੱਡੇ ਭਾਂਡੇ ਵਿਚ ਵੇਸਣ ਅਤੇ ਸੂਜੀ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ। ਇਸ ਤੋਂ ਬਾਅਦ ਇਸ ਵਿਚ ਹੌਲੀ - ਹੌਲੀ ਪਾਣੀ ਪਾਉਂਦੇ ਹੋਏ ਮਿਲਾਉਂਦੇ ਜਾਓ। ਇਕ ਵਾਰ ਵਿਚ ਹੀ ਪੂਰਾ ਪਾਣੀ ਨਾ ਪਾਓ, ਨਹੀਂ ਤਾਂ ਘੋਲ ਪਤਲਾ ਹੋ ਜਾਵੇਗਾ। ਘੋਲ ਅਜਿਹਾ ਹੋਣਾ ਚਾਹੀਦਾ ਹੈ ਕਿ ਇਹ ਛੰਨੀ ਨਾਲ ਅਸਾਨੀ ਨਾਲ ਛਣ ਜਾਵੇ। ਤਿਆਰ ਘੋਲ ਨੂੰ 15 ਮਿੰਟ ਲਈ ਰੱਖ ਦਿਓ। ਹੁਣ ਕੜਾਈ ਵਿਚ ਤੇਲ ਪਾ ਕੇ ਗਰਮ ਕਰ ਲਵੋ।
Steps to make Bundi Laddu
ਘੋਲ ਨੂੰ ਤਿੰਨ ਵੱਖ - ਵੱਖ ਹਿਸਿਆਂ ਵਿਚ ਵੰਡ ਲਵੋ। ਪਹਿਲਾਂ ਘੋਲ ਵਿਚ ਦੋ ਚੁਟਕੀ ਪੀਲਾ ਰੰਗ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਦੂਜੀ ਕਟੋਰੀ ਵਾਲੇ ਘੋਲ ਵਿਚ ਇਕ ਚੁਟਕੀ ਹਰਾ ਰੰਗ ਅਤੇ ਤੀਜੀ ਵਿਚ ਸੰਤਰੀ ਰੰਗ ਪਾਓ।
Steps to make laddu
ਕੜਾਈ ਵਿਚ ਤੇਲ ਗਰਮ ਹੋਣ ਤੋਂ ਬਾਅਦ ਸੱਭ ਤੋਂ ਪਹਿਲਾਂ ਪੀਲੇ ਰੰਗ ਦੀ ਬੂੰਦੀ ਛੰਨੀ ਨਾਲ ਛਾਣ ਲਵੋ। ਤੇਲ ਵਿਚ ਬੂੰਦੀ ਨੂੰ 1 ਮਿੰਟ ਤੋਂ ਜ਼ਿਆਦਾ ਨਾ ਪਕਾਓ। ਬੂੰਦੀ ਨੂੰ ਪਹਿਲਾਂ ਆਟਾ ਛਾਨਣ ਦੀ ਛਾਨਣੀ ਵਿਚ ਪਾਓ ਫਿਰ ਟਿਸ਼ੂ ਪੇਪਰ ਉਤੇ ਕੱਢ ਲਵੋਤਾਂ ਜੋ ਫ਼ਾਲਤੂ ਤੇਲ ਨਿਕਲ ਜਾਵੇ। ਹੁਣ ਇਸ ਤਰੀਕੇ ਨਾਲ ਹਰੀ ਅਤੇ ਸੰਤਰੀ ਰੰਗ ਦੀ ਬੂੰਦੀ ਵੀ ਤਲ ਲਵੋ। ਹੁਣ ਇਕ ਪੈਨ ਵਿਚ ਖੰਡ ਅਤੇ ਇਕ ਕਪ ਤੋਂ ਥੋੜ੍ਹਾ ਜ਼ਿਆਦਾ ਕਪ ਪਾਣੀ ਪਾ ਕੇ ਉਸ ਦੀ ਚਾਸ਼ਣੀ ਤਿਆਰ ਕਰ ਲਵੋ।
Bundi Laddu
ਇਸ ਨੂੰ 5 ਮਿੰਟ ਤੱਕ ਤੇਜ਼ ਅੱਗ ਉਤੇ ਉਬਾਲੋ। ਇਸ ਵਿਚ ਥੋੜ੍ਹਾ - ਥੋੜ੍ਹਾ ਸੰਤਰੀ ਅਤੇ ਪੀਲਾ ਰੰਗ ਮਿਲਾ ਕੇ ਅੱਧੇ ਤਾਰ ਦੀ ਚਾਸ਼ਨੀ ਬਣਾ ਲਵੋ। ਜਦੋਂ ਚਾਸ਼ਣੀ ਬਣ ਜਾਵੇ ਤਾਂ ਇਸ ਵਿਚ ਪੀਲੀ ਬੂੰਦੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਤੇਜ਼ ਅੱਗ ਵਿਚ 30 ਸੈਕਿੰਡ ਤੱਕ ਚਲਾਉਂਦੇ ਹੋਏ ਮਿਲਾਓ ਫ਼ਿਰ ਗੈਸ ਬੰਦ ਕਰ ਦਿਓ। ਇਸ ਤੋਂ ਬਾਅਦ ਇਸ ਵਿਚ ਸੰਤਰੀ ਅਤੇ ਹਰੇ ਰੰਗ ਵਾਲੀ ਬੂੰਦੀ ਪਾ ਕੇ ਮਿਕਸ ਕਰ ਕੇ ਇਸ ਨੂੰ ਠੰਡਾ ਕਰ ਲਵੋ। 8 - 10 ਮਿੰਟ ਠੰਡਾ ਹੋਣ ਤੋਂ ਬਾਅਦ ਇਸ ਦੇ ਲੱਡੂ ਬਣਾ ਲਵੋ।