
ਖੁੰਬਾਂ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ। ਇਸ ਨਾਲ ਛਾਤੀ ਦੇ ਕੈਂਸਰ, ਪ੍ਰੋਸਟੇਟ ਕੈਂਸਰ ਅਤੇ ਸ਼ੂਗਰ ਆਦਿ...
ਖੁੰਬਾਂ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ। ਇਸ ਨਾਲ ਛਾਤੀ ਦੇ ਕੈਂਸਰ, ਪ੍ਰੋਸਟੇਟ ਕੈਂਸਰ ਅਤੇ ਸ਼ੂਗਰ ਆਦਿ ਵਰਗੀ ਬਿਮਾਰੀ ਤੋਂ ਰਾਹਤ ਮਿਲਦੀ ਹੈ, ਭਾਰ ਘਟਾਉਣ ਵਿਚ ਵੀ ਮਦਦ ਕਰਦੀ ਹੈ ਅਤੇ ਤੁਹਾਡੀ ਪਾਚਣ ਸ਼ਕਤੀ ਦੀ ਤਾਕਤ ਵੀ ਵਧਾਉਂਦੀ ਹੈ। ਖੁੰਬਾਂ ਐਨਜ਼ਾਈਮ ਕੋਲੇਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਵਿਚ ਵੀ ਮਦਦ ਕਰਦੀਆਂ ਹਨ। ਇਸ ਨਾਲ ਕੋਲੇਸਟ੍ਰੋਲ, ਦਿਲ ਦਾ ਦੌਰਾ, ਸਟ੍ਰੋਕ, ਵੱਖ-ਵੱਖ ਕਾਰਡੀਓਵੈਸਕੁਲਰ ਰੋਗਾਂ ਦੀ ਰੋਕਥਾਮ ਲਈ ਐਲਡੀਐਲ ਜਾਂ ਖਰਾਬ ਕੋਲੇਸਟ੍ਰੋਲ ਅਤੇ ਚੰਗੇ ਕੋਲੇਸਟ੍ਰੋਲ ਵਿਚਕਾਰ ਸੰਤੁਲਨ ਕਾਇਮ ਕਰਦਾ ਹੈ।
ਖੁੰਬਾਂ ਵਿਚ ਐਂਟੀਐਕਸਡੈਂਟਵਿਚ ਮੌਜੂਦ ਹੁੰਦਾ ਹੈ ,ਜਿਸ ਨਾਲ ਰੈਡੀਕਲਸ ਤੋਂ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਪਾਚਣ ਸ਼ਕਤੀ ਨੂੰ ਵਧਾਉਣ ਵਿਚ ਬਹੁਤ ਪ੍ਰਭਾਵਸ਼ਾਲੀ ਹੈ। ਇਹ ਅਸਲ ਵਿਚ ਇਕ ਅਮੀਨੋ ਐਸਿਡ ਹੈ ਜਿਸ ਵਿਚ ਸਲਫਰ ਹੁੰਦਾ ਹੈ। ਤੁਹਾਡੀ ਪਾਚਣ ਸ਼ਕਤੀ ਨੂੰ ਠੀਕ ਰੱਖਦਾ ਹੈ। ਖੁੰਬਾਂ ਵਿਚ ਕੁਦਰਤੀ ਐਂਟੀਬਾਇਟਿਕਸ ਹੁੰਦੇ ਹਨ, ਜੋ ਕਿ ਮਾਈਕਰੋਬਾਇਲ ਵਿਕਾਰ ਅਤੇ ਹੋਰ ਫੰਗਲ ਇਨਫੈਕਸ਼ਨਾਂ ਨੂੰ ਰੋਕਦਾ ਹੈ, ਇਹ ਫੋੜੇ ਅਤੇ ਅਲਸਰ ਵਾਲੇ ਜ਼ਖ਼ਮਾਂ ਨੂੰ ਭਰਨ ਵਿਚ ਵੀ ਮਦਦ ਕਰਦਾ ਹੈ। ਖੁੰਬਾਂ ਵਿਚ ਵਿਟਾਮਿਨ ਏ, ਬੀ ਅਤੇ ਸੀ ਦੇ ਮਿਸ਼ਰਨ ਪਾਇਆ ਜਾਂਦਾ ਹੈ। ਖੁੰਬਾਂ ਬਨਾਉਣ ਦੇ ਕਈ ਢੰਗ ਹਨ, ਉਨ੍ਹਾਂ ਵਿਚੋ ਇਕ ਹੈ।
ਖੁੰਬਾਂ ਬਾਸਕੀਟ ਬਣਾਉਣ ਦੀ ਸਮੱਗਰੀ- ਬ੍ਰੈਡ - 6 ਪੀਸ, ਮੱਖਣ-100 ਗਰਾਮ, ਪਿਆਜ –ਦੋ ( ਬਾਰੀਕ ਕਟੇ ਹੋਏ ), ਅਨਾਨਾਸ – 10 ਪੀਸ, ਖੁੰਬਾਂ -250 ਗਰਾਮ, ਲੂਣ ਅਤੇ ਕਾਲੀ ਮਿਰਚ – ਸਵਾਦ ਅਨੁਸਾਰ, ਦੁੱਧ-150 ਮਿਲੀ, ਮਲਾਈ -50 ਮਿਲੀ, ਸਫੇਦ ਸੌਸ-100 ਗਰਾਮ।
ਵਿਧੀ - ਬਰਤਨ ਲਓ ਅਤੇ ਉਸ ਵਿਚ ਬ੍ਰੈਡ ਦੇ ਦੋ ਪੀਸ ਰੱਖੋ। ਹੁਣ ਉਨ੍ਹਾਂ ਦੋ ਬ੍ਰੈਡ ਦੇ ਪੀਸ ਨੂੰ ਇਕ ਦੂਜੇ ਉਤੇ ਰੱਖੋ ਅਤੇ ਉਨ੍ਹਾਂ ਨੂੰ ਹਲਕਾ-ਹਲਕਾ ਦਬਾਉ । ਹੁਣ ਇਸ ਵਿਚੋਂ ਪੋਲਾ ਹਿੱਸਾ ਕੱਢ ਲਓ, ਇਸ ਦੇ ਨਾਲ ਦੀ ਉਸ ਦੇ ਦੋ ਬਾਕਸ ਬਣਾ ਸਕੋ। ਹੁਣ ਉਨ੍ਹਾਂ ਨੂੰ ਉਦੋ ਤਕ ਟੋਸਟ ਕਰਦੇ ਰਹੋ ਜਦੋਂ ਤਕ ਉਸ ਦਾ ਰੰਗ ਭੂਰਾ ਨਾ ਹੋ ਜਾਵੇ। ਹੁਣ ਮੱਖਣ ਨੂੰ ਗਰਮ ਕਰ ਕੇ ਅਤੇ ਪਿਆਜ ਨੂੰ ਵੀ ਚੰਗੀ ਤਰ੍ਹਾਂ ਤਲੋ। ਹੁਣ ਉਸ ਵਿਚ ਥੋੜੀ ਜਿਹੀ ਲੂਣ, ਕਾਲੀ ਮਿਰਚ ਅਤੇ ਦੁੱਧ ਪਾ ਕੇ ਅਤੇ ਗਰਮ ਕਰੋ । ਜਦੋਂ ਇਹ ਮਿਸ਼ਰਣ ਠੰਡਾ ਹੋ ਜਾਵੇ ਤਾਂ ਉਸ ਨੂੰ ਮਲਾਈ ਅਤੇ ਸਫੇਦ ਸੌਸ ਵਿਚ ਪਾਉ।
ਹੁਣ ਇਸ ਮਿਸ਼ਰਣ ਨੂੰ ਬ੍ਰੈਡ ਦੇ ਬਣਾਏ ਹੋਏ ਬਾਕਸ ਵਿਚ ਪਾਉ। ਸਭ ਤੋਂ ਆਖਰੀ ਵਿਚ ਇਸ ਨੂੰ ਓਵਨ ਵਿਚ 10 ਮਿੰਟ ਤਕ ਗਰਮ ਹੋਣ ਲਈ ਰੱਖੋ। ਖੁੰਬਾਂ ਬਸਕੀਟ ਦਾ ਰੂਪ ਲੈਣ ਤੋਂ ਬਾਅਦ ਕੋਈ ਵੀ ਬੜੀ ਆਸਾਨੀ ਨਾਲ ਇਸ ਨੂੰ ਬਣਾ ਸਕਦਾ ਹੈ। ਇਸ ਨੂੰ ਬਣਾਉਂਦੇ ਸਮੇਂ ਕੇਵਲ ਖੁੰਬਾਂ ਅਤੇ ਬ੍ਰੈਡ ਦੇ ਪੀਸ ਜ਼ਿਆਦਾ ਮਾਤਰਾ ਵਿਚ ਲਗਦੇ ਹਨ। ਇਸ ਲਈ ਇਨ੍ਹਾਂ ਦੋ ਚੀਜਾਂ ਨੂੰ ਵਡੀ ਮਾਤਰਾ ਵਿਚ ਲੈਣਾ ਚਾਹੀਦਾ ਹੈ ਉਦੋਂ ਸਾਡੀ ਇਹ ਡਿਸ਼ ਵਧੀਆ ਬਣ ਸਕੇਗੀ।