Jaggery Rice Kheer Recipe: ਇੰਝ ਬਣਾਉ ਗੁੜ ਦੀ ਖੀਰ
Published : Dec 21, 2023, 7:38 am IST
Updated : Dec 21, 2023, 8:36 am IST
SHARE ARTICLE
Jaggery Rice Kheer Recipe
Jaggery Rice Kheer Recipe

ਸੱਭ ਤੋਂ ਪਹਿਲਾਂ ਚਾਵਲਾਂ ਨੂੰ ਧੋ ਕੇ ਪਾਣੀ ਵਿਚ ਅੱਧੇ ਘੰਟੇ ਲਈ ਭਿਉਂ ਦਿਉ।

Jaggery Rice Kheer Recipe: ਸਮੱਗਰੀ : ਇਕ ਲਿਟਰ ਦੁੱਧ, ਚਾਵਲ 50 ਗ੍ਰਾਮ, ਦੇਸੀ ਘਿਉ ਇਕ ਚੱਮਚ ਛੋਟਾ, ਛੋਟੀ ਇਲਾਇਚੀ 1/4 ਚੱਮਚ, ਕੱਦੂਕਸ ਕੀਤਾ ਹੋਇਆ ਗੁੜ 2 ਕਟੋਰੀਆਂ, ਮੇਵੇ ਸਵਾਦ ਅਨੁਸਾਰ।

ਇੰਜ ਬਣਾਉ : ਸੱਭ ਤੋਂ ਪਹਿਲਾਂ ਚਾਵਲਾਂ ਨੂੰ ਧੋ ਕੇ ਪਾਣੀ ਵਿਚ ਅੱਧੇ ਘੰਟੇ ਲਈ ਭਿਉਂ ਦਿਉ। ਇਕ ਭਾਰੀ ਤਲੇ ਵਾਲੇ ਭਾਂਡੇ ਵਿਚ ਘਿਉ ਪਾ ਕੇ ਗੁਲਾਬੀ ਹੋਣ ਤਕ ਭੁੰਨੋ। ਫਿਰ ਉਸ ਵਿਚ ਉਬਲਿਆ ਹੋਇਆ ਦੁੱਧ ਪਾ ਕੇ ਮੱਠੇ ਸੇਕ ’ਤੇ ਰੱਖ ਦਿਉ ਅਤੇ ਲਗਾਤਾਰ ਹਿਲਾਉਂਦੇ ਰਹੋ। ਜਦ ਦੁੱਧ ਗਾੜ੍ਹਾ ਹੋ ਜਾਵੇ ਅਤੇ ਚਾਵਲ ਪਕ ਜਾਣ ਤਾਂ ਉਸ ਵਿਚ ਕੱਦੂਕਸ ਕੀਤਾ ਹੋਇਆ ਗੁੜ ਪਾ ਦਿਉ। ਉਸ ਨੂੰ ਉਦੋਂ ਤਕ ਪਕਾਉਂਦੇ ਰਹੋ ਜਦੋਂ ਤਕ ਗੁੜ ਚਾਵਲਾਂ ਵਿਚ ਚੰਗੀ ਤਰ੍ਹਾਂ ਮਿਲ ਨਾ ਜਾਵੇ। ਖੀਰ ਨੂੰ ਪਰੋਸਣ ਵਾਲੇ ਭਾਂਡੇ ਵਿਚ ਪਾ ਕੇ ਮੇਵਿਆਂ ਨਾਲ ਸਜਾਉ ਅਤੇ ਠੰਢਾ ਜਾਂ ਗਰਮ ਪਰੋਸੋ।

(For more news apart from Jaggery Rice Kheer Recipe, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement