
ਅੰਬ, ਨਿੰਬੂ, ਕਰੌਂਦੇ ਅਤੇ ਗਾਜਰ ਦਾ ਅਚਾਰ ਤਾਂ ਬਹੁਤ ਵਧੀਆ ਲੱਗਦਾ ਹੈ। ਅਚਾਰ ਸਾਲਾਂ - ਸਾਲ ਚਲਦਾ ਹੈ ਪਰ ਜੇਕਰ ਇਨ੍ਹਾਂ ਤੋਂ ਹਟ ਕੇ ਕੁੱਝ ਮਜ਼ੇਦਾਰ ਅਚਾਰ ਬਣਾਉਣਾ
ਅੰਬ, ਨਿੰਬੂ, ਕਰੌਂਦੇ ਅਤੇ ਗਾਜਰ ਦਾ ਅਚਾਰ ਤਾਂ ਬਹੁਤ ਵਧੀਆ ਲੱਗਦਾ ਹੈ। ਅਚਾਰ ਸਾਲਾਂ - ਸਾਲ ਚਲਦਾ ਹੈ ਪਰ ਜੇਕਰ ਇਨ੍ਹਾਂ ਤੋਂ ਹਟ ਕੇ ਕੁੱਝ ਮਜ਼ੇਦਾਰ ਅਚਾਰ ਬਣਾਉਣਾ ਚਾਹੁੰਦੇ ਹੋ ਤਾਂ ਅਦਰਕ ਦਾ ਅਚਾਰ ਬਣਾਓ। ਇਹ ਦੋ ਦਿਨ ਵਿਚ ਤਿਆਰ ਹੋ ਜਾਵੇਗਾ।
Ginger Pickle
ਜ਼ਰੂਰੀ ਸਮੱਗਰੀ : 250 ਗ੍ਰਾਮ ਅਦਰਕ,100 ਗ੍ਰਾਮ ਹਰੀ ਮਿਰਚ, 3 ਨਿੰਬੂ ਦਾ ਰਸ, 1/2 ਟੀਸਪੂਨ ਹਿੰਗ, ਸਵਾਦ ਅਨੁਸਾਰ ਲੂਣ,1 ਟੀਸਪੂਨ ਲਾਲ ਮਿਰਚ ਪਾਊਡਰ, 1 ਟੀਸਪੂਨ ਸੌਫ਼, 1 ਟੀਸਪੂਨ ਰਾਈ ਦਾਲ, 2 ਟੀਸਪੂਨ ਸਰਸੋਂ ਦਾ ਤੇਲ।
Ginger Pickle
ਢੰਗ : ਸੱਭ ਤੋਂ ਪਹਿਲਾਂ ਅਦਰਕ ਨੂੰ ਛਿਲ ਕੇ ਇਕ ਇੰਚ ਲੰਮੇ ਟੁਕੜਿਆਂ ਵਿਚ ਕੱਟ ਲਵੋ। ਇਹਨਾਂ ਟੁਕੜਿਆਂ ਨੂੰ ਇਕ ਕਪੜੇ 'ਤੇ ਫੈਲਾ ਕੇ ਪੱਖੇ ਦੇ ਹੇਠਾਂ ਇਕ ਘੰਟੇ ਤੱਕ ਰੱਖ ਦਿਓ। ਤਾਂਕਿ ਕੱਟਣ ਤੋਂ ਬਾਅਦ ਇਹਨਾਂ ਦੀ ਨਮੀ ਖਤਮ ਹੋ ਜਾਵੇ। ਹਰੀ ਮਿਰਚ ਨੂੰ ਸਾਫ਼ ਕਰ ਲਵੋ ਅਤੇ ਦੋ ਫਾੜ ਕਰ ਲਵੋ। ਇਸ ਤੋਂ ਬਾਅਦ ਇਕ ਥਾਲੀ ਵਿਚ ਸਾਰੇ ਮਸਾਲੇ ਪਾ ਕੇ ਮਿਲਾ ਲਵੋ। ਫਿਰ ਥਾਲੀ ਵਿਚ ਅਦਰਕ ਦੇ ਟੁਕੜੇ ਅਤੇ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ।
Ginger Pickle
ਇਸ ਤੋਂ ਬਾਅਦ ਇਸ ਵਿਚ ਨਿੰਬੂ ਦਾ ਰਸ ਅਤੇ ਤੇਲ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ। ਇਸ ਅਚਾਰ ਨੂੰ ਸੁੱਕੀ ਕੱਚ ਦੀ ਬਰਨੀ ਵਿਚ ਰੱਖੋ। ਕੱਚ ਦੀ ਬਰਨੀ ਨੂੰ ਧੁੱਪ ਜਾਂ ਫਿਰ ਹੱਲਕੀ ਅੱਗ 'ਤੇ ਸੁਕਾ ਲਵੋ। ਇਸ ਨਾਲ ਇਸ ਦੇ ਅੰਦਰ ਦੀ ਨਮੀ ਖਤਮ ਹੋ ਜਾਵੇਗੀ। ਬਰਨੀ ਨੂੰ 2 - 3 ਦਿਨ ਤੱਕ ਧੁੱਪੇ 'ਚ ਰੱਖੋ। ਸੁਕਣ ਦੇ ਦੌਰਾਨ ਰਾਤ ਵਿਚ ਅਚਾਰ ਦੀ ਬਰਨੀ ਨੂੰ ਘਰ ਦੇ ਅੰਦਰ ਰੱਖ ਲਵੋ। ਅਦਰਕ ਦਾ ਅਚਾਰ ਤਿਆਰ ਹੈ। ਇਹ ਅਚਾਰ 5 - 6 ਮਹੀਨੇ ਤੱਕ ਇਸਤੇਮਾਲ ਕੀਤਾ ਜਾ ਸਕਦਾ ਹੈ।