
1 ਕਪ ਕੱਚਾ ਚਾਵਲ, 1 ਕਪ ਉੱਬਲਿਆ ਹੋਇਆ ਚਾਵਲ, 1 ਕਪ ਕੱਸਿਆ ਹੋਇਆ ਪਨੀਰ, 2 ਕਟੀ ਹੋਈ ਹਰੀ ਮਿਰਚ, 1 ਟੀ ਸਪੂਨ ਕਟਿਆ ਹੋਇਆ ਹਰੀ ਧਨੀਆ, ਰੋਸਟ ਕਰਨ ਲਈ ਤੇਲ, ਸਵਾਦ...
ਸਮੱਗਰੀ : 1 ਕਪ ਕੱਚਾ ਚਾਵਲ, 1 ਕਪ ਉੱਬਲਿਆ ਹੋਇਆ ਚਾਵਲ, 1 ਕਪ ਕੱਸਿਆ ਹੋਇਆ ਪਨੀਰ, 2 ਕਟੀ ਹੋਈ ਹਰੀ ਮਿਰਚ, 1 ਟੀ ਸਪੂਨ ਕਟਿਆ ਹੋਇਆ ਹਰੀ ਧਨੀਆ, ਰੋਸਟ ਕਰਨ ਲਈ ਤੇਲ, ਸਵਾਦ ਅਨੁਸਾਰ ਲੂਣ।
Paneer Masala dosa
ਬਣਾਉਣ ਦਾ ਢੰਗ : ਕੱਚੇ ਚਾਵਲ ਅਤੇ ਉੱਬਲੇ ਹੋਏ ਚਾਵਲ ਨੂੰ ਇਕੱਠੇ ਦੋ ਘੰਟੇ ਲਈ ਭਿਓਂ ਦਿਓ। ਫਿਰ ਦੋਵਾਂ ਨੂੰ ਪੀਸ ਕੇ ਬਰੀਕ ਪੇਸਟ ਬਣਾ ਲਵੋ। ਜ਼ਰੂਰਤ ਪਵੇ ਤਾਂ ਪੀਸਦੇ ਸਮੇਂ ਥੋੜ੍ਹਾ ਜਿਹਾ ਲੂਣ ਮਿਲਾ ਲਓ। ਹੁਣ ਪਨੀਰ, ਹਰੀ ਮਿਰਚ, ਕਟਿਆ ਧਨੀਏ ਨੂੰ ਚਾਵਲ ਪੇਸਟ ਵਿਚ ਚੰਗੀ ਤਰ੍ਹਾਂ ਮਿਲਾ ਦਿਓ।
Paneer Masala dosa
ਹੁਣ ਡੋਸਾ ਪੈਨ ਨੂੰ ਗਰਮ ਕਰੋ ਅਤੇ ਇਕ ਵੱਡਾ ਚੱਮਚ ਭਰ ਕੇ ਡੋਸਾ ਪੇਸਟ ਨੂੰ ਤਵੇ 'ਤੇ ਡੋਲੋ ਅਤੇ ਗੋਲਾਈ ਵਿਚ ਘੁਮਾਉਂਦੇ ਹੋਏ ਫੈਲਾ ਦਿਓ। ਹਲਕਾ ਮੋਟਾ ਹੀ ਰੱਖੋ, ਹੁਣ ਡੋਸੇ ਦੇ ਚਾਰੇ ਪਾਸੇ ਥੋੜ੍ਹਾ ਤੇਲ ਫੈਲਾਓ। ਮੱਧਮ ਆਂਚ ;ਚ ਠੀਕ ਤਰ੍ਹਾਂ ਨਾਲ ਪਕਣ ਦਿਓ। ਹੁਣ ਇਸ ਨੂੰ ਨਾਰੀਅਲ ਦੀ ਚਟਨੀ ਅਤੇ ਸਾਂਭਰ ਦੇ ਨਾਲ ਗਰਮਾ-ਗਰਮ ਸਰਵ ਕਰੋ।