ਜੇਕਰ ਤੁਸੀਂ ਸਵੇਰੇ ਸਵੇਰੇ ਅਨਾਰ ਦਾ ਜੂਸ ਪੀਂਦੇ ਹੋ, ਤਾਂ ਦਿਨ ਭਰ ਸਰੀਰ ਵਿਚ ਊਰਜਾ ਬਣੀ ਰਹਿੰਦੀ ਹੈ।
ਜੇਕਰ ਤੁਸੀਂ ਸਵੇਰੇ ਸਵੇਰੇ ਅਨਾਰ ਦਾ ਜੂਸ ਪੀਂਦੇ ਹੋ, ਤਾਂ ਦਿਨ ਭਰ ਸਰੀਰ ਵਿਚ ਊਰਜਾ ਬਣੀ ਰਹਿੰਦੀ ਹੈ। ਸਰੀਰ ਵਿਚ ਖ਼ੂਨ ਦੀ ਕਮੀ ਦੂਰ ਹੁੰਦੀ ਹੈ ਅਤੇ ਹੀਮੋਗਲੋਬਿਨ ਵਧਦਾ ਹੈ। ਅਨਾਰ ਦੇ ਰਸ ਵਿਚ ਵਿਟਾਮਿਨ ਕੇ, ਵਿਟਾਮਿਨ ਕੇ, ਵਿਟਾਮਿਨ ਬੀ, ਵਿਟਾਮਿਨ ਏ, ਵਿਟਾਮਿਨ ਡੀ, ਕੈਲਸ਼ੀਅਮ, ਪੋਟਾਸ਼ੀਅਮ, ਜ਼ਿੰਕ, ਓਮੇਗਾ 6 ਫੈਟੀ ਐਸਿਡ, ਫ਼ਾਈਬਰ ਅਤੇ ਪ੍ਰੋਟੀਨ ਵੀ ਮਿਲ ਜਾਂਦਾ ਹੈ। ਇਹ ਸਾਰੇ ਪੋਸ਼ਕ ਤੱਤ ਸਿਹਤ ਲਈ ਬਹੁਤ ਸਾਰੇ ਫ਼ਾਇਦੇ ਲੈ ਕੇ ਆਉਂਦੇ ਹਨ। ਆਉ ਜਾਣਦੇ ਹਾਂ ਖ਼ਾਲੀ ਪੇਟ ਅਨਾਰ ਦਾ ਜੂਸ ਪੀਣ ਦੇ ਕੀ ਫ਼ਾਇਦੇ ਹਨ:
ਜੇਕਰ ਤੁਹਾਡੇ ਸਰੀਰ ਵਿਚ ਆਇਰਨ ਦੀ ਕਮੀ ਹੈ ਅਤੇ ਤੁਸੀਂ ਅਨੀਮੀਆ ਦੇ ਸ਼ਿਕਾਰ ਹੋ ਤਾਂ ਤੁਹਾਨੂੰ ਅਨਾਰ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ। ਰੋਜ਼ਾਨਾ ਖ਼ਾਲੀ ਪੇਟ ਅਨਾਰ ਦਾ ਜੂਸ ਪੀਣ ਨਾਲ ਸਰੀਰ ਨੂੰ ਕਾਫ਼ੀ ਆਇਰਨ ਮਿਲਦਾ ਹੈ। ਇਸ ਨਾਲ ਸਰੀਰ ਵਿਚ ਲਾਲ ਖ਼ੂਨ ਦੇ ਸੈੱਲ ਵਧਦੇ ਹਨ ਅਤੇ ਅਨੀਮੀਆ ਦੀ ਸ਼ਿਕਾਇਤ ਦੂਰ ਹੋ ਜਾਂਦੀ ਹੈ।
ਹਰ ਰੋਜ਼ ਸਵੇਰੇ ਖ਼ਾਲੀ ਪੇਟ ਅਨਾਰ ਦਾ ਜੂਸ ਪੀਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਅਨਾਰ ਦਾ ਰਸ ਵਿਟਾਮਿਨ ਸੀ, ਵਿਟਾਮਿਨ ਏ, ਆਇਰਨ ਨਾਲ ਭਰਪੂਰ ਹੁੰਦਾ ਹੈ। ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਸਰੀਰ ਨੂੰ ਬੀਮਾਰੀਆਂ ਤੋਂ ਦੂਰ ਰਖਦਾ ਹੈ।
ਅਨਾਰ ਦਾ ਜੂਸ ਚਮੜੀ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਅਨਾਰ ਦਾ ਜੂਸ ਪੀਣ ਨਾਲ ਚਮੜੀ ਚਮਕਦਾਰ ਹੋਣ ਲਗਦੀ ਹੈ। ਅਨਾਰ ਵਿਚ ਐਂਟੀ-ਆਕਸੀਡੈਂਟ ਤੱਤ ਹੁੰਦੇ ਹਨ ਜੋ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਂਦੇ ਹਨ।
ਗਰਭ ਅਵਸਥਾ ਦੌਰਾਨ ਅਕਸਰ ਔਰਤਾਂ ਦੇ ਸਰੀਰ ਵਿਚ ਵਿਟਾਮਿਨ ਅਤੇ ਆਇਰਨ ਦੀ ਕਮੀ ਹੋ ਜਾਂਦੀ ਹੈ। ਅਜਿਹੇ ਵਿਚ ਗਰਭਵਤੀ ਔਰਤਾਂ ਨੂੰ ਅਨਾਰ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ ਵਿਚ ਵਿਟਾਮਿਨ ਅਤੇ ਆਇਰਨ ਦੀ ਕਮੀ ਪੂਰੀ ਹੁੰਦੀ ਹੈ। ਸਰੀਰ ਵਿਚ ਖ਼ੂਨ ਦੀ ਕਮੀ ਨਹੀਂ ਹੁੰਦੀ ਅਤੇ ਊਰਜਾ ਵੀ ਮਿਲਦੀ ਹੈ।
ਰੋਜ਼ਾਨਾ ਅਨਾਰ ਦਾ ਜੂਸ ਪੀਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਅਨਾਰ ਵਿਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ ਜੋ ਕੈਲੇਸਟਰੋਲ ਨੂੰ ਘੱਟ ਕਰਦੇ ਹਨ। ਇਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਖ਼ਾਸ ਕਰ ਕੇ ਖ਼ਾਲੀ ਪੇਟ ਅਨਾਰ ਦਾ ਜੂਸ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ।