
spinach cheese : ਪਾਲਕ ਪਨੀਰ
Spinach Cheese :
ਸਮੱਗਰੀ: ਪਾਲਕ, ਪਨੀਰ ਦੇ ਟੁਕੜੇ, ਪਿਆਜ਼ ਦਾ ਪੇਸਟ, ਟਮਾਟਰ ਪਿਊਰੀ, ਤੇਲ, ਘੀ, ਜੀਰਾ, ਤੇਜ਼ ਪੱਤਾ, ਵੱਡੀ ਇਲਾਇਚੀ, ਅਦਰਕ, ਲੱਸਣ, ਲੂਣ, ਗਰਮ ਮਸਾਲਾ, ਮਿਰਚ ਪਾਊਡਰ, ਧਨੀਆ ਪਾਊਡਰ, ਕਰੀਮ
ਬਣਾਉਣ ਦੀ ਵਿਧੀ : ਸਬਜ਼ੀ ਬਣਾਉਣ ਲਈ ਪਹਿਲਾਂ ਪਾਲਕ ਨੂੰ ਚੰਗੀ ਧੋ ਕੇ 5-7 ਮਿੰਟ ਉਬਾਲ ਲਵੋ। ਫਿਰ ਪਾਲਕ ਨੂੰ ਠੰਢਾ ਕਰ ਕੇ ਪਿਊਰੀ ਤਿਆਰ ਕਰ ਲਵੋ। ਹੁਣ ਇਕ ਫ਼ਰਾਈਪੈਨ ਵਿਚ ਤੇਲ ਗਰਮ ਕਰੋ ਅਤੇ ਇਸ ਵਿਚ ਪਨੀਰ ਦੇ ਟੁਕੜਿਆਂ ਨੂੰ ਸੁਨਹਿਰੀ ਹੋਣ ਤਕ ਫ਼ਰਾਈ ਕਰ ਕੇ, ਸਾਈਡ ਵਿਚ ਕਿਸੇ ਪਲੇਟ ਵਿਚ ਕੱਢ ਲਵੋ। ਫਿਰ ਫ਼ਰਾਈਪੈਨ ਵਿਚ ਥੋੜ੍ਹਾ ਜਿਹਾ ਘਿਉ ਪਾਉ ਅਤੇ ਫਿਰ ਜੀਰਾ, ਤੇਜ਼ ਪੱਤਾ ਅਤੇ ਵੱਡੀ ਇਲਾਇਚੀ ਪਾਉ। ਇਨ੍ਹਾਂ ਚੀਜ਼ਾਂ ਨੂੰ ਹਲਕਾ ਜਿਹਾ ਭੁੰਨ ਲਵੋ, ਹੁਣ ਇਸ ਵਿਚ ਅਦਰਕ, ਲੱਸਣ ਅਤੇ ਪਿਆਜ਼ ਦਾ ਪੇਸਟ ਪਾਉ। ਇਸ ਨੂੰ ਉਦੋਂ ਤਕ ਪਕਾਉ ਜਦੋਂ ਤਕ ਇਸ ਦਾ ਰੰਗ ਗੁਲਾਬੀ-ਭੂਰਾ ਨਾ ਹੋ ਜਾਵੇ। ਹੁਣ ਨਮਕ, ਗਰਮ ਮਸਾਲਾ, ਧਨੀਆ ਪਾਊਡਰ ਅਤੇ ਲਾਲ ਮਿਰਚ ਪਾਉ। ਇਸ ਨੂੰ ਚੰਗੀ ਤਰ੍ਹਾਂ ਮਿਲ ਜਾਣ ਤਕ ਪਕਾਉ। ਮਸਾਲੇ ਦਾ ਰੰਗ ਭੂਰਾ ਹੋਣ ਤੋਂ ਬਾਅਦ, ਇਸ ਵਿਚ ਟਮਾਟਰ ਦੀ ਪਿਊਰੀ ਪਾਉ ਅਤੇ ਦੁਬਾਰਾ ਭੁੰਨ ਲਵੋ। ਹੁਣ ਪਾਲਕ ਪਾਉ ਅਤੇ ਦੁਬਾਰਾ ਪਕਾਉ। ਇਸ ਮਿਸ਼ਰਣ ਵਿਚ ਪਨੀਰ ਦੇ ਟੁਕੜੇ ਪਾਉ ਅਤੇ ਪਾਲਕ ਦੀ ਗ੍ਰੇਵੀ ਨਾਲ ਪੂਰੀ ਤਰ੍ਹਾਂ ਮਿਲਾਉ, ਹੁਣ ਇਸ ਉਪਰ ਕਰੀਮ ਪਾਉ। ਤੁਹਾਡਾ ਪਾਲਕ ਪਨੀਰ ਬਣ ਕੇ ਤਿਆਰ ਹੈ।
(For more news apart from spinach cheese News in Punjabi, stay tuned to Rozana Spokesman)