
ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ ਵੇਸਣ ਦਾ ਪੂੜਾ
ਨਵੀਂ ਦਿੱਲੀ: ਸਵੇਰ ਦਾ ਭੋਜਨ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਵਿਚ ਸਿਹਤਮੰਦ ਚੀਜ਼ਾਂ ਸ਼ਾਮਲ ਕਰਨੀਆਂ ਨਹੀਂ ਭੁੱਲਣਾ ਚਾਹੀਦਾ। ਲੋਕ ਕਿੰਨਾ ਖਾਂਦੇ ਹਨ ਇਹ ਮਹੱਤਵਪੂਰਨ ਨਹੀਂ ਹੁੰਦਾ ਮਾਇਨੇ ਇਹ ਰੱਖਦਾ ਹੈ ਕਿ ਲੋਕ ਕੀ ਖਾਂਦੇ ਹਨ। ਲੋਕ ਅਕਸਰ ਕੰਮ ਦੀ ਜਲਦਬਾਜ਼ੀ ਵਿਚ ਸਵੇਰ ਦਾ ਭੋਜਨ ਖਾਂਦੇ ਹੀ ਨਹੀਂ। ਜਲਦੀ ਵਿਚ ਕੀਤੇ ਗਏ ਭੋਜਨ ਵਿਚ ਪੋਸ਼ਣ ਦਾ ਧਿਆਨ ਨਹੀਂ ਰੱਖਿਆ ਜਾਂਦਾ। ਕੋਸ਼ਿਸ਼ ਕਰੋ ਕਿ ਸਵੇਰ ਦਾ ਭੋਜਨ ਪੋਸ਼ਣ ਭਰਪੂਰ ਹੋਵੇ।
Spinach
ਇਸ ਵਿਚ ਪ੍ਰੋਟੀਨ ਅਤੇ ਖਣਿਜ ਸ਼ਾਮਲ ਕਰੋ। ਇਸ ਸਾਰਾ ਦਿਨ ਉਰਜਾ ਨਾਲ ਭਰਿਆ ਰੱਖਦਾ ਹੈ। ਵੇਸਣ ਦਾ ਪੂੜਾ ਨਾਸ਼ਤੇ ਲਈ ਸਭ ਤੋਂ ਚੰਗਾ ਵਿਕਲਪ ਹੈ। ਬੇਸਣ ਦਾ ਪੂੜਾ ਇਕ ਇੰਡੀਅਨ ਨਮਕੀਨ ਪੈਨਕੇਕ ਹੈ। ਜਿਸ ਨੂੰ ਹਰ ਭਾਰਤੀ ਘਰ ਵਿਚ ਬ੍ਰੇਕਫਾਸਟ ਅਤੇ ਲੰਚ ਸਮੇਂ ਬਣਾਇਆ ਜਾ ਸਕਦਾ ਹੈ। ਇਹ ਬਹੁਤ ਜਲਦ ਤਿਆਰ ਕੀਤਾ ਜਾ ਸਕਦਾ ਹੈ। ਇਕ ਤਾਂ ਇਹ ਬੇਹੱਦ ਸਵਾਦ ਹੁੰਦਾ ਹੈ ਦੂਜਾ ਇਸ ਨੂੰ ਪ੍ਰੋਟੀਨ ਭਰਪੂਰ ਬਣਾਇਆ ਜਾ ਸਕਦਾ ਹੈ।
High protein diet
ਇਸ ਨੂੰ ਪੁਦੀਨੇ ਦੀ ਚਟਨੀ ਨਾਲ ਖਾਧਾ ਜਾ ਸਕਦਾ ਹੈ। ਵੇਸਣ ਦੇ ਪੂੜੇ ਨੂੰ ਪ੍ਰੋਟੀਨ ਨਾਲ ਭਰਪੂਰ ਬਣਾਉਣ ਲਈ ਇਸ ਵਿਚ ਪਾਲਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਪਾਲਕ ਵਿਚ ਸਿਹਤਮੰਦ ਬਣਾਉਣ ਦੇ ਕਈ ਗੁਣ ਹੁੰਦੇ ਹਨ। ਪਾਲਕ ਵਿਚ ਵਿਟਾਮਿਨ ਕੇ, ਸੀ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਤੋਂ ਇਲਾਵਾ ਪਾਲਕ ਵਿਚ ਹੋਰ ਕਈ ਗੁਣ ਮੌਜੂਦ ਹੁੰਦੇ ਹਨ। ਪਾਲਕ ਵਿਚ ਮੈਗਨੀਸ਼ੀਅਮ, ਆਇਰਨ ਅਤੇ ਮੈਗਨਿਜ਼ ਨਾਲ ਭਰਪੂਰ ਹੁੰਦੀ ਹੈ।
High protein diet ਇਹ ਅੱਖਾਂ ਲਈ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ। ਪਾਲਕ ਨਾਲ ਤਨਾਅ ਦੂਰ ਹੁੰਦਾ ਹੈ ਅਤੇ ਬਲੱਡ ਪ੍ਰੈਸ਼ਰ ਵੀ ਨਿਯੰਤਰਣ ਵਿਚ ਰਹਿੰਦਾ ਹੈ। ਪਾਲਕ ਵਿਚ ਪਾਇਆ ਜਾਣ ਵਾਲਾ ਵਿਟਾਮਿਨ ਕੇ ਸ਼ਰੀਰ ਨੂੰ ਪ੍ਰੋਟੀਨ ਦਿੰਦਾ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ।
ਕਿਵੇਂ ਬਣਾਈਏ ਪ੍ਰੋਟੀਨ ਨਾਲ ਭਰਪੂਰ ਵੇਸਣ ਦਾ ਪੂੜਾ
ਸਮੱਗਰੀ:- 1 ਕੱਪ ਵੇਸਣ, 1 ਕੱਪ ਕੱਟੀ ਹੋਈ ਪਾਲਕ, 1 ਕੱਪ ਪਾਣੀ, 2 ਟੀ ਸਪੂਨ ਨਮਕ, 1/2 ਪਿਆਜ਼ ਕੱਟਿਆ ਹੋਇਆ, 1 ਟੀ ਸਪੂਨ ਲਾਲ ਮਿਰਚ ਪਾਉਡਰ, 1 ਟੀ ਸਪੂਨ ਅਜਵਾਇਨ, 1 ਹਰੀ ਮਿਰਚ, 1/2 ਕੱਪ ਮੇਥੀ ਦੀਆਂ ਪੱਤੀਆਂ ਕੱਟੀਆਂ ਹੋਈਆਂ, 4 ਛੋਟੇ ਚਮਚ ਤੇਲ
ਬਣਾਉਣ ਦਾ ਤਰੀਕਾ
High protein diet
ਤੇਲ ਨੂੰ ਛੱਡ ਕੇ ਸਾਰੀ ਸਮੱਗਰੀ ਨੂੰ ਮਿਲਾ ਕੇ ਇਕ ਬੈਟਰ ਤਿਆਰ ਕਰ ਲਓ। ਬੈਟਰ ਬਣਾਉਂਦੇ ਸਮੇਂ ਪਾਣੀ ਥੋੜਾ-ਥੋੜਾ ਪਾਉਣਾ ਚਾਹੀਦਾ ਹੈ ਤਾਂ ਕਿ ਇਹ ਪਤਲਾ ਨਾ ਹੋਵੇ। ਇਸ ਵਿਚ 15 ਤੋਂ 20 ਮਿੰਟ ਲਈ ਇਸੇ ਤਰ੍ਹ੍ਹਾਂ ਹੀ ਰੱਖੋ। ਤੇਲ ਗਰਮ ਕਰੋ। ਇਸ ਨੂੰ ਪੈਨ ਤੇ ਪਾਉਂਦੇ ਸਮੇਂ ਇਸ ਨੂੰ ਹੌਲੀ-ਹੌਲੀ ਫੈਲਾਓ। ਅੱਗ ਨੂੰ ਘਟ ਕਰ ਦਿਓ ਅਤੇ ਇਸ ਨੂੰ ਕਿਨਾਰਿਆਂ ਤੋਂ ਚੰਗੀ ਤਰ੍ਹਾਂ ਪਕਣ ਦਿਓ ਤਾਂ ਕਿ ਇਸ ਨੂੰ ਆਸਾਨੀ ਨਾਲ ਉਠਾਇਆ ਜਾ ਸਕੇ।
ਇਸ ਦੇ ਸਾਰੇ ਪਾਸੇ ਤੇਲ ਪਾਓ। ਇਸ ਨੂੰ ਪਲਟ ਦਿਓ ਤਾਂ ਕਿ ਇਹ ਦੂਜੇ ਪਾਸੇ ਤੋਂ ਵੀ ਤਲਿਆ ਜਾਵੇ। ਹੁਣ ਵੇਸਣ ਦਾ ਪੂੜਾ ਬਣ ਕੇ ਤਿਆਰ ਹੋ ਚੁੱਕਿਆ ਹੈ ਇਸ ਨੂੰ ਹਰੀ ਚਟਨੀ ਨਾਲ ਖਾਧਾ ਜਾ ਸਕਦਾ ਹੈ।