
ਭੋਜਨ ਦੀ ਗੁਣਵਤਾ ਅਤੇ ਸਫਾਈ ਸਬੰਧੀ ਜਿੰਮੇਵਾਰੀ ਆਨਲਾਈਨ ਫੂਡ ਡਿਲਵਰੀ ਕੰਪਨੀਆਂ ਦੀ ਹੋਵੇਗੀ : ਸਿਹਤ ਮੰਤਰੀ
ਚੰਡੀਗੜ੍ਹ : ਬਹੁਤ ਸਾਰੇ ਲੋਕ ਆਨਲਾਈਨ ਖਾਣਾ ਆਡਰ ਕਰਨ ਦੇ ਸ਼ੌਕੀਨ ਹਨ, ਕਿਉਂਕਿ ਉਨ੍ਹਾਂ ਨੂੰ ਮਨਪਸੰਦ ਭੋਜਨ ਕੁਝ ਹੀ ਸਮੇਂ 'ਚ ਖਾਣ ਨੂੰ ਮਿਲ ਜਾਂਦਾ ਹੈ। ਕਈ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਬਾਹਰੋਂ ਮੰਗਵਾਇਆ ਗਿਆ ਖਾਣਾ ਵਧੀਆ ਕੁਆਲਟੀ ਦਾ ਨਹੀਂ ਹੁੰਦਾ। ਅਜਿਹੇ ਲੋਕਾਂ ਦੀ ਸ਼ਿਕਾਇਤ ਦੂਰ ਕਰਦਿਆਂ ਪੰਜਾਬ ਸਰਕਾਰ ਨੇ ਨਵਾਂ ਕਦਮ ਚੁੱਕਿਆ ਹੈ।
Brahm Mohindra
ਸੂਬੇ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ 90 ਦਿਨਾਂ ਤੋਂ ਬਾਅਦ ਸੂਬੇ ਵਿਚ ਸਫ਼ਾਈ ਸਬੰਧੀ ਰੇਟਿੰਗ ਤੋਂ ਬਿਨਾਂ ਕੋਈ ਵੀ ਆਨਲਾਈਨ ਫੂਡ ਆਡਰ ਦੀ ਡਿਲਵਰੀ ਨਹੀਂ ਕੀਤੀ ਜਾਵੇਗੀ। ਤੰਦਰੁਸਤ ਪੰਜਾਬ ਮਿਸ਼ਨ ਦੇ ਏਜੰਡੇ ਤਹਿਤ ਭੋਜਨ ਦੀ ਗੁਣਵਤਾ ਨੂੰ ਯਕੀਨੀ ਬਣਾਉਣ ਲਈ ਸਿਹਤ ਮੰਤਰੀ ਨੇ ਸਾਰੀਆਂ ਆਨਲਾਈਨ ਫੂਡ ਆਰਡਰ ਅਤੇ ਸਪਲਾਈ ਕੰਪਨੀਆਂ ਨੂੰ ਉਹਨਾਂ ਨਾਲ ਰਜਿਸਟਰਡ/ਐਫੀਲਿਏਟਡ ਸਾਰੇ ਫੂਡ ਬਿਜਨਸ ਆਪਰੇਟਰਾਂ ਦੀ ਸਫ਼ਾਈ ਸਬੰਧੀ ਰੇਟਿੰਗ ਦਰਸਾਉਣ ਦੇ ਆਦੇਸ਼ ਦਿੱਤੇ ਹਨ।
Food
ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਪੰਜਾਬ-ਕਮ- ਡਾਇਰੈਕਟਰ ਤੰਦਰੁਸਤ ਪੰਜਾਬ ਮਿਸ਼ਨ ਕੇ.ਐਸ. ਪਨੂੰ ਨੇ ਕਿਹਾ ਕਿ ਆਨਲਾਈਨ ਫੂਡ ਆਰਡਰ ਅਤੇ ਸਪਲਾਈ ਕੰਪਨੀਆਂ ਉਪਭੋਗਤਾਵਾਂ ਦੇ ਆਨਲਾਈਨ ਆਰਡਰ ਲੈਂਦੀਆਂ ਹਨ ਅਤੇ ਉਹ ਆਪਣੇ ਨਾਲ ਜੁੜੇ ਹੋਏ ਫੂਡ ਬਿਜਨਸ ਆਪਰੇਟਰਾਂ ਤੋਂ ਇਹ ਆਰਡਰ ਖਰੀਦ ਕੇ ਉਪਭੋਗਤਾਵਾਂ ਨੂੰ ਡਿਲਵਰੀ ਕਰਦੀਆਂ ਹਨ।
KS Pannu
ਪਨੂੰ ਨੇ ਕਿਹਾ ਕਿ ਆਮ ਤੌਰ 'ਤੇ ਉਪਭੋਗਤਾ ਸਿੱਧਾ ਫੂਡ ਬਿਜਨਸ ਆਪਰੇਟਰਾਂ ਕੋਲ ਜਾਂਦੇ ਹਨ ਅਤੇ ਉਹ ਭੋਜਨ ਦੀ ਗੁਣਵਤਾ ਅਤੇ ਉਸ ਨੂੰ ਪਕਾਉਣ/ਪਰੋਸਣ ਸਬੰਧੀ ਵਰਤੀ ਸਫਾਈ ਬਾਰੇ ਜਾਗਰੂਕ ਹੁੰਦੇ ਹਨ ਪਰ ਆਨਲਾਈਨ ਆਰਡਰ ਅਤੇ ਡਿਲਵਰੀ ਪ੍ਰਕਿਰਿਆ ਨਾਲ ਉਪਭੋਗਤਾ ਅਤੇ ਭੋਜਨ ਪਕਾਉਣ ਵਾਲਿਆਂ ਵਿਚਕਾਰਲਾ ਸਿੱਧਾ ਨਾਤਾ ਟੁੱਟ ਗਿਆ ਹੈ। ਇਸ ਲਈ ਭੋਜਨ ਦੀ ਗੁਣਵਤਾ ਅਤੇ ਸਫ਼ਾਈ ਸਬੰਧੀ ਜਿੰਮੇਵਾਰੀ ਹੁਣ ਆਨਲਾਈਨ ਫੂਡ ਡਿਲਵਰੀ ਕੰਪਨੀਆਂ ਦੀ ਹੋਵੇਗੀ।
Online Food
ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਆਨਲਾਈਨ ਫੂਡ ਆਰਡਰ/ਡਿਲੀਵਰੀ ਕੰਪਨੀਆਂ ਇਹ ਯਕੀਨੀ ਬਣਾਉਣਗੀਆਂ ਕਿ ਉਨ੍ਹਾਂ ਨਾਲ ਰਜਿਸਟਰਡ/ਐਫੀਲਿਏਟਡ ਸਾਰੇ ਫੂਡ ਬਿਜਨਸ ਆਪਰੇਟਰਾਂ ਦੀ ਸਫ਼ਾਈ ਸਬੰਧੀ ਰੇਟਿੰਗ ਐਫ.ਐਸ.ਐਸ.ਏ.ਆਈ. ਦੀਆਂ ਸੂਚੀਬੱਧ ਕੰਪਨੀਆਂ ਵਲੋਂ ਕੀਤੀ ਜਾਵੇ। ਰੇਟਿੰਗ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਫੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (ਐਫ.ਐਸ.ਐਸ.ਏ.ਆਈ.) ਦੀਆਂ ਹਦਾਇਤਾਂ ਮੁਤਾਬਕ ਸਫ਼ਾਈ ਸਬੰਧੀ ਰੇਟਿੰਗ ਨੂੰ ਦਰਸਾਉਣ ਲਈ 5 ਸਮਾਇਲਸ ਦੇ ਪੈਮਾਨੇ ਨੂੰ ਅਪਣਾਇਆ ਗਿਆ ਹੈ।
Online food order
ਕੌਮੀ ਖੁਰਾਕ ਅਥਾਰਟੀ ਵਲੋਂ ਐਫ.ਬੀ.ਓਜ. ਦੀ ਸਫ਼ਾਈ ਸਬੰਧੀ ਰੇਟਿੰਗ ਦੇ ਆਡਿਟ ਕਰਵਾਉਣ ਲਈ 23 ਕੰਪਨੀਆਂ ਨੂੰ ਸੂਚੀਬੱਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਚਲ ਰਹੀਆਂ ਜਮੈਟੋ, ਸਵਿਗੀ, ਓਬਰ ਈਟਸ ਅਤੇ ਫੂਡ ਪਾਂਡਾ ਵਰਗੀਆਂ ਪ੍ਰਮੁੱਖ ਆਨਲਾਈਨ ਫੂਡ ਆਰਡਰ ਅਤੇ ਸਪਲਾਈ ਕੰਪਨੀਆਂ ਦੇ ਨੁਮਾਇੰਦੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਇਸ ਮੁੱਦੇ ਸਬੰਧੀ ਜਾਗਰੂਕ ਕੀਤਾ ਗਿਆ।
Online Food
ਕਮਿਸ਼ਨਰੇਟ ਵਲੋਂ ਪੱਤਰ ਨੂੰ ਜਾਰੀ ਕਰ ਕੇ ਆਨਲਾਈਨ ਫੂਡ ਆਰਡਰ ਅਤੇ ਸਪਲਾਈ ਕੰਪਨੀਆਂ ਨੂੰ ਉਹਨਾਂ ਨਾਲ ਰਜਿਸਟਰਡ ਐਫ.ਬੀ.ਓਜ ਦੀ ਸਫ਼ਾਈ ਸਬੰਧੀ ਰੇਟਿੰਗ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਸਿਰਫ ਉਹਨਾਂ ਫੂਡ ਬਿਜ਼ਨਸ ਆਪਰੇਟਰਾਂ ਦੇ ਆਨਲਾਈਨ ਫੂਡ ਆਰਡਰਸ/ਡਿਲੀਵਰੀ ਨੂੰ ਮਨਜੂਰੀ ਦਿੱਤੀ ਜਾਵੇਗੀ ਜਿਹਨਾਂ ਦਾ ਸਫਾਈ ਸਬੰਧੀ ਰੇਟਿੰਗ ਪੈਮਾਨੇ 'ਤੇ 3 ਸਮਾਇਲਸ ਜਾਂ ਉਸ ਤੋਂ ਵੱਧ ਹੋਵੇ।
Online food
ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਦੀਆਂ ਕੰਪਨੀਆਂ ਦੀ ਵੈਬਸਾਇਟ 'ਤੇ ਭੋਜਨ ਦੀ ਸਫ਼ਾਈ ਸਬੰਧੀ ਰੇਟਿੰਗ ਦਰਸਾਈ ਜਾਵੇ ਤਾਂ ਜੋ ਉਪਭੋਗਤਾਵਾਂ ਕੋਲ ਆਨਲਾਈਨ ਫੂਡ ਡਿਲੀਵਰੀ ਦਾ ਆਰਡਰ ਕਰਨ ਤੋਂ ਪਹਿਲਾਂ ਫ਼ੈਸਲਾ ਲੈਣ ਦਾ ਅਧਿਕਾਰ ਹੋਵੇ। ਭੋਜਨ ਸਪਲਾਈ ਕਰਨ ਵਾਲੀ ਕੰਪਨੀ ਦੀ ਵੈਬਸਾਈਟ/ਪੋਰਟਲ/ਐਪ ਦੇ ਪੇਜ਼ 'ਤੇ ਭੋਜਨ ਤਿਆਰ ਕਰਨ ਵਾਲੇ ਐਫ.ਬੀ.ਓਜ਼ ਦੀ ਸਫ਼ਾਈ ਸਬੰਧੀ ਰੇਟਿੰਗ ਦੀ ਤਰੀਕ/ਜਾਂਚ ਬਾਰੇ ਵੀ ਦਰਸਾਇਆ ਗਿਆ ਹੋਵੇ। ਰਜਿਸਟਰਡ/ਐਫੀਲਿਏਟਡ ਐਫ.ਬੀ.ਓਜ ਦੀ ਭੋਜਨ ਪਕਾਉਣ/ਪਰੋਸਣ ਅਤੇ ਸਫ਼ਾਈ ਸਬੰਧੀ ਮਾਪਦੰਡ ਅਪਣਾਉਣ ਦੀ ਨਿਯਮਿਤ ਜਾਂਚ ਨੂੰ ਯਕੀਨੀ ਬਣਾਇਆ ਜਾਵੇ।