
ਮੰਚੂਰੀਅਨ ਜਿਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੁੰਦਾ ਹੈ
ਬ੍ਰੈਡ ਮੰਚੂਰੀਅਨ- ਚਾਈਨੀਜ਼ ਖਾਣ ਦਾ ਮਨ ਹੈ, ਤਾਂ ਹੁਣ ਤੁਹਾਨੂੰ ਕਿਸੇ ਰੈਸਟੋਰੈਂਟ ਵਿਚ ਜਾਣ ਦੀ ਜ਼ਰੂਰਤ ਨਹੀਂ ਹੈ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਮੰਚੂਰੀਅਨ ਜਿਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
Bread Manchurian
ਸਮੱਗਰੀ- (ਮੰਚੂਰੀਅਨ ਬਾਲਸ ਲਈ)- ਬਰੈੱਡ ਪੀਸ – 3, ਕੱਦੂਕਸ ਕੀਤੀ ਹੋਈ ਗੋਭੀ – 160 ਗ੍ਰਾਮ, ਕੱਦੂਕਸ ਕੀਤੀ ਗਾਜਰ – 160 ਗ੍ਰਾਮ, ਪੈਪਿਕਾ – 1 ਚਮਚ, ਅਦਰਕ-ਲਸਣ ਪੇਸਟ – 1 ਚਮਚ, ਕਾਰਨ ਫਲੋਰ – 70 ਗ੍ਰਾਮ, ਨਮਕ – 1/2 ਚਮਚ, ਪਾਣੀ – 60 ਮਿਲੀਲਿਟਰ, ਤੇਲ
Bread Manchurian
ਵਿਧੀ- ਇਕ ਬਲੈਂਡਰ ਵਿਚ ਬਰੈੱਡ ਸਲਾਈਸ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਮਿਸ਼ਰਣ ਨੂੰ ਇਕ ਕਟੋਰੇ ਵਿਚ ਪਾਓ ਫਿਰ ਇਸ ਵਿਚ ਗਾਜਰ, ਗੋਭੀ, ਲਾਲ ਮਿਰਚ, ਅਦਰਕ-ਲਸਣ ਪੇਸਟ, ਕਾਰਨ ਫਲੋਰ, ਨਮਕ ਅਤੇ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਇਸ ਤੋਂ ਬਾਅਦ ਥੋੜ੍ਹਾ-ਥੋੜਾ ਮਿਸ਼ਰਣ ਲਓ ਅਤੇ ਇਸ ਦੇ ਗੋਲੇ ਬਣਾ ਲਓ। ਹੁਣ ਕੜ੍ਹਾਈ ਵਿਚ ਤੇਲ ਗਰਮ ਕਰੋ ਅਤੇ ਬਰਾਊਨ ਅਤੇ ਕੁਰਕੁਰਾ ਹੋਣ ਤੱਕ ਇਨ੍ਹਾਂ ਨੂੰ ਡੀਪ ਫਰਾਈ ਕਰੋ। ਇਸ ਨੂੰ ਟਿਸ਼ੂ ਪੇਪਰ ‘ਤੇ ਕੱਢ ਕੇ ਇਕ ਪਾਸੇ ਰੱਖ ਲਓ।
Bread Manchurian
ਗਰੇਵੀ ਲਈ - ਤੇਲ – 3 ਚਮਚ, ਲਸਣ – 2 ਚਮਚ, ਹਰੀ ਮਿਰਚ – 2, ਹਰੀ ਪਿਆਜ਼ – 50 ਗ੍ਰਾਮ, ਪਿਆਜ਼ – 50 ਗ੍ਰਾਮ, ਸ਼ਿਮਲਾ ਮਿਰਚ – 80 ਗ੍ਰਾਮ, ਕੈਚਅੱਪ – 4 ਚਮਚ, ਚਿੱਲੀ ਸੌਸ – 2 ਚਮਚ, ਸਿਰਕਾ – 1 ਵੱਡਾ ਚਮਚ, ਸੋਇਆ ਸੌਸ – 2 ਚਮਚ, ਕਾਲੀ ਮਿਰਚ – 1/2 ਚਮਚ, ਨਮਕ – 1/2 ਚਮਚ, ਪਾਣੀ – 110 ਮਿਲੀਲਿਟਰ, ਕਾਰਨ – 2 ਚਮਚ, ਪਾਣੀ – 50 ਮਿਲੀਲਿਟਰ
Bread Manchurian
ਵਿਧੀ- ਇਕ ਭਾਰੀ ਪਾਟ 'ਚ 3 ਚਮਚ ਤੇਲ ਗਰਮ ਕਰੋ ਅਤੇ ਉਸ ਵਿਚ ਲਸਣ ਅਤੇ ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਇਸ ਤੋਂ ਬਾਅਦ ਹਰੇ ਪਿਆਜ਼ ਅਤੇ ਪਿਆਜ਼ ਪਾ ਕੇ ਭੁੰਨ ਲਓ। ਫਿਰ ਇਸ ਵਿਚ ਸ਼ਿਮਲਾ ਮਿਰਚ ਪਾ ਕੇ ਭੁੰਨ ਲਓ। ਹੁਣ ਇਸ ਵਿਚ ਕੈਚਅੱਪ, ਚਿੱਲੀ ਸਾਓਸ, ਸਿਰਕਾ ਅਤੇ ਸੋਇਆ ਸਾਓਸ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਇਸ ਤੋਂ ਬਾਅਦ ਕਾਲੀ ਮਿਰਚ ਅਤੇ ਨਮਕ ਪਾ ਕੇ ਮਿਲਾਓ ਅਤੇ 3-5 ਮਿੰਟ ਲਈ ਕੁੱਕ ਕਰੋ।
Bread Manchurian
ਹੁਣ ਇਸ ਵਿਚ 110 ਮਿਲੀਲਿਟਰ ਪਾਣੀ ਪਾ ਕੇ ਉਬਾਲ ਲਓ। ਇਸ ਤੋਂ ਬਾਅਦ ਕਟੋਰੇ ‘ਚ ਕਾਰਨ ਫਲੋਰ ਅਤੇ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਮਿਸ਼ਰਣ ਨੂੰ ਗਰੇਵੀ ‘ਚ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਅਤੇ ਸੰਘਣਾ ਹੋਣ ਤੱਕ ਪਕਾਓ। ਹੁਣ ਇਸ ਵਿਚ ਮੰਚੂਰੀਅਨ ਦੇ ਗੋਲੇ ਪਾਓ ਅਤੇ ਚੰਗੀ ਮਿਲਾ ਲਓ। ਇਨ੍ਹਾਂ ਨੂੰ 2-3 ਮਿੰਟ ਲਈ ਕੁੱਕ ਕਰੋ। ਹਰੇ ਪਿਆਜ਼ ਨਾਲ ਗਾਰਨਿਸ਼ ਕਰੋ।