ਸਬਜ਼ੀ ਖ਼ਰੀਦਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
Published : Jul 24, 2022, 12:36 pm IST
Updated : Jul 24, 2022, 12:36 pm IST
SHARE ARTICLE
Vegetables
Vegetables

ਪਾਲਕ , ਲਾਲ ਭਾਜੀ ਵਰਗੀਆਂ ਸਬਜ਼ੀਆਂ ਨੂੰ ਲੈਂਦੇ ਸਮੇਂ ਇਕ-ਇਕ ਪੱਤੇ ਨੂੰ ਧਿਆਨ ਨਾਲ ਵੇਖ ਲਵੋ ਕਿਉਂਕਿ ਇਨ੍ਹਾਂ ਵਿਚ ਕੀੜੇ ਹੋ ਸਕਦੇ ਹਨ। 

 

 

 ਮੁਹਾਲੀ: ਸਬਜ਼ੀ ਖ਼ਰੀਦਣ ਦੀ ਗੱਲ ਆਉਂਦੀ ਹੈ ਤਾਂ ਜ਼ਿਆਦਾਤਰ ਲੋਕ ਬਸ ਕੀਮਤ ਵਲ ਹੀ ਧਿਆਨ ਦਿੰਦੇ ਹਨ। ਤੁਹਾਨੂੰ ਸਬਜ਼ੀ ਨੂੰ ਖ਼ਰੀਦਣ ਸਮੇਂ ਅਜਿਹੀਆਂ ਕਈ ਚੀਜ਼ਾਂ ਦਾ ਧਿਆਨ ਰਖਣਾ ਚਾਹੀਦਾ ਹੈ ਜੋ ਸਬਜ਼ੀ ਦੀ ਮੌਜੂਦਾ ਕੁਆਲਿਟੀ ਅਤੇ ਉਹ ਕਿੰਨੀ ਜਲਦੀ ਖ਼ਰਾਬ ਹੋ ਜਾਵੇਗੀ ਬਾਰੇ ਪਤਾ ਲੱਗ ਸਕੇ। ਤੁਸੀਂ ਸਬਜ਼ੀ ਨੂੰ ਜਦੋਂ ਵੀ ਖ਼ਰੀਦੋ ਉਸ ਨੂੰ ਧਿਆਨ ਨਾਲ ਵੇਖ ਕੇ ਚਾਰੇ ਪਾਸੇ ਤੋਂ ਪਲਟ ਕੇ ਧਿਆਨ ਨਾਲ ਜ਼ਰੂਰ ਵੇਖੋ। ਜੇਕਰ ਉਸ ਵਿਚ ਥੋੜ੍ਹਾ ਜਿਹਾ ਵੀ ਛੇਦ ਜਾਂ ਕੱਟ ਵਿਖਾਈ ਦਿੰਦਾ ਹੈ ਤਾਂ ਉਸ ਨੂੰ ਨਾ ਲਵੋ। ਅਜਿਹੀਆਂ ਸਬਜ਼ੀਆਂ ਵਿਚ ਕੀੜੇ ਹੋ ਸਕਦੇ ਹਨ। ਉਥੇ ਹੀ ਜੇਕਰ ਜੋ ਸਬਜ਼ੀਆਂ ਕਿਸੇ ਹਿੱਸੇ ਵਲੋਂ ਦਬੇ ਹੋਏ ਹੋਣ ਖ਼ਾਸ ਤੌਰ ’ਤੇ ਟਮਾਟਰ ਤਾਂ ਇਨ੍ਹਾਂ ਦੇ ਜਲਦੀ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ । ਟਮਾਟਰ , ਪਿਆਜ਼, ਆਲੂ, ਗਾਜਰ ਹੋਵੇ ਜਾਂ ਕੋਈ ਹੋਰ ਸਬਜ਼ੀ ਉਸ ਨੂੰ ਜ਼ਰੂਰ ਦਬਾਅ ਕੇ ਵੇਖੋ।

Expensive vegetables vegetables

 

ਹਲਕੇ ਪਾਸੇ ਤੋਂ ਦਬਾਉਣ ਨਾਲ ਪਤਾ ਲੱਗ ਜਾਂਦਾ ਹੈ ਕਿ ਉਹ ਸਬਜ਼ੀ ਅੰਦਰੋਂ ਖ਼ਰਾਬ ਤਾਂ ਨਹੀਂ ਹੈ ਹਾਲਾਂਕਿ ਪੱਤੇਦਾਰ ਸਬਜ਼ੀਆਂ ’ਤੇ ਇਹ ਤਰੀਕਾ ਕੰਮ ਨਹੀਂ ਕਰਦਾ। ਧਿਆਨ ਵਿਚ ਰੱਖੋ ਕਿ ਪੱਤੇਦਾਰ ਸਬਜ਼ੀ ਨਾ ਲਵੋ ਜੋ ਪਾਣੀ ਵਿਚ ਬਹੁਤ ਜ਼ਿਆਦਾ ਗਿਲੀ ਹੋਵੇ, ਇਨ੍ਹਾਂ ਦੇ ਜਲਦੀ ਖ਼ਰਾਬ ਹੋਣ ਦਾ ਡਰ ਰਹਿੰਦਾ ਹੈ। ਪਾਲਕ , ਲਾਲ ਭਾਜੀ ਵਰਗੀਆਂ ਸਬਜ਼ੀਆਂ ਨੂੰ ਲੈਂਦੇ ਸਮੇਂ ਇਕ-ਇਕ ਪੱਤੇ ਨੂੰ ਧਿਆਨ ਨਾਲ ਵੇਖ ਲਵੋ ਕਿਉਂਕਿ ਇਨ੍ਹਾਂ ਵਿਚ ਕੀੜੇ ਹੋ ਸਕਦੇ ਹਨ। 

 

 See Rate list of vegetablesSee Vegetables

ਪੱਤੇ ਪੀਲੇ ਜਾਂ ਵੱਡੇ ਹੋਣ ਤਾਂ ਉਨ੍ਹਾਂ ਨੂੰ ਨਾ ਲਵੋ ਕਿਉਂਕਿ ਉਨ੍ਹਾਂ ਵਿਚ ਸਵਾਦ ਘੱਟ ਹੁੰਦਾ ਹੈ। ਮਾਰਕੀਟ ਵਿਚ ਪੈਕਡ ਮਸ਼ਰੂਮ, ਸਪਰਾਉਟਸ ਵਰਗੀਆਂ ਚੀਜ਼ਾਂ ਮਿਲਦੀਆਂ ਹਨ। ਇਨ੍ਹਾਂ ਨੂੰ ਜਦੋਂ ਲਵੋ ਤਾਂ ਪੈਕੇਟ ਨੂੰ ਨੱਕ ਤੋਂ ਥੋੜ੍ਹੀ ਦੂਰ ਰਖਦੇ ਹੋਏ ਉਨ੍ਹਾਂ ਨੂੰ ਸੂੰਘੋ। ਜੇਕਰ ਉਹ ਪੁਰਾਣੇ ਹੋਣਗੇ ਤਾਂ ਉਨ੍ਹਾਂ ਦੀ ਖ਼ੁਸ਼ਬੂ ਬਦਲ ਚੁਕੀ ਹੋਵੇਗੀ। ਅਜਿਹੇ ਪੈਕੇਟਸ ਨੂੰ ਨਾ ਲਵੋ, ਨਹੀਂ ਤਾਂ ਬੀਮਾਰ ਹੋ ਜਾਵੋਗੇ। ਕਈ ਅਜਿਹੀਆਂ ਸਬਜ਼ੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਿਰਫ਼ ਉਨਾ ਹੀ ਲੈਣਾ ਚਾਹੀਦਾ ਹੈ ਜਿੰਨਾ ਤੁਸੀਂ ਇਸਤੇਮਾਲ ਕਰ ਸਕੋ । ਫ਼ਰਿਜ ਵਿਚ ਵੀ ਇਹ ਸਬਜ਼ੀਆਂ ਜ਼ਿਆਦਾ ਦਿਨ ਤਕ ਟਿਕ ਨਹੀਂ ਸਕਦੀਆਂ। ਉਦਾਹਰਣ ਵਜੋਂ ਧਨੀਆ ਅਤੇ ਟਮਾਟਰ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement