
ਪਨੀਰ ਖਾਣਾ ਹਰ ਕਿਸੇ ਨੂੰ ਪਸੰਦ ਹੈ। ਅੱਜ ਅਸੀਂ ਤੁਹਾਨੂੰ ਪਨੀਰ ਦੀ ਭੁਰਜੀ ਦੀ ਰੈਸਿਪੀ ਦੱਸਣ ਜਾ ਰਹੇ ਹਾਂ।
ਚੰਡੀਗੜ੍ਹ: ਪਨੀਰ ਖਾਣਾ ਹਰ ਕਿਸੇ ਨੂੰ ਪਸੰਦ ਹੈ। ਅੱਜ ਅਸੀਂ ਤੁਹਾਨੂੰ ਪਨੀਰ ਦੀ ਭੁਰਜੀ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ-
ਸਮੱਗਰੀ
- ਪਨੀਰ-400 ਗ੍ਰਾਮ
- ਤੇਲ - 15 ਮਿਲੀ
- ਸੁੱਕੀ ਲਾਲ ਮਿਰਚ - 1
- ਜੀਰਾ - 1 ਚੱਮਚ
- ਕੱਟਿਆ ਪਿਆਜ਼ -70 ਗ੍ਰਾਮ
- ਲਸਣ ਪੇਸਟ - 10 ਗ੍ਰਾਮ
- ਅਦਰਕ ਪੇਸਟ -10 ਗ੍ਰਾਮ
- ਟਮਾਟਰ - 40 ਗ੍ਰਾਮ
- ਹਰੀ ਮਿਰਚ- 10 ਗ੍ਰਾਮ
- ਹਲਦੀ - 1/2 ਚੱਮਚ
- ਪਪ੍ਰਿਕਾ -1 ਚੱਮਚ
- ਗਰਮ ਮਸਾਲਾ- 1 ਚੱਮਚ
- ਪਾਣੀ- 300 ਮਿਲੀ
ਵਿਧੀ
1. ਪਨੀਰ ਲਓ ਅਤੇ ਇਸ ਨੂੰ ਕਦੂਕਸ ਕਰੋ।
2. ਇਕ ਪੈਨ ਲਓ। ਇਸ ਵਿਚ ਤੇਲ ਗਰਮ ਕਰੋ। ਗਰਮ ਹੋਣ 'ਤੇ ਅਦਰਕ ਅਤੇ ਲਸਣ ਦਾ ਪੇਸਟ ਪਾਓ। ਇਸ ਤੋਂ ਬਾਅਦ ਕੱਟੇ ਹੋਏ ਪਿਆਜ਼ ਪਾਓ ਅਤੇ ਚੰਗੀ ਤਰ੍ਹਾਂ ਪਕਾਓ।
3. ਹੁਣ ਕੱਟਿਆ ਹੋਇਆ ਟਮਾਟਰ ਅਤੇ ਹਰੀ ਮਿਰਚ ਪਾਓ ਅਤੇ 4-5 ਮਿੰਟ ਲਈ ਪਕਾਓ।
4. ਹਲਦੀ ਪਾਊਡਰ, ਪਪ੍ਰਿਕਾ, ਗਰਮ ਮਸਾਲਾ ਪਾਓ ਅਤੇ ਚੰਗੀ ਤਰ੍ਹਾਂ ਰਲਾਓ। ਇਸ ਵਿਚ ਹੁਣ ਪਾਣੀ ਪਾਓ ਅਤੇ ਚੰਗੀ ਤਰ੍ਹਾਂ ਪਕਾਓ।
5. ਇਸ ਵਿਚ ਪਨੀਰ ਪਾਓ ਅਤੇ ਇਸ ਨੂੰ 5-10 ਮਿੰਟ ਲਈ ਪਕਾਓ।
6. ਪਨੀਰ ਦੀ ਭੁਰਜੀ ਬਣ ਕੇ ਤਿਆਰ ਹੈ। ਇਸ ਨੂੰ ਗਰਮ-ਗਰਮ ਰੋਟੀ ਨਾਲ ਸਰਵ ਕਰੋ।