Omelet Pizza Recipe: ਘਰ ਵਿਚ ਇੰਝ ਬਣਾਉ ਆਮਲੇਟ ਪੀਜ਼ਾ
Published : May 25, 2024, 8:33 am IST
Updated : May 25, 2024, 8:33 am IST
SHARE ARTICLE
Omelet Pizza Recipe
Omelet Pizza Recipe

ਪਹਿਲਾਂ ਇਕ ਕਟੋਰੇ ਵਿਚ ਅੰਡੇ ਨੂੰ ਤੋੜੋ ਅਤੇ ਇਸ ਨੂੰ ਹਲਾਉ। ਹੁਣ ਇਸ ਵਿਚ ਨਮਕ, ਮਿਰਚ, ਲਾਲ ਮਿਰਚ ਪਾਊਡਰ ਅਤੇ ਉਰੇਗਾਨੋ ਮਿਲਾਉ ਅਤੇ ਚੰਗੀ ਤਰ੍ਹਾਂ ਮਿਕਸ ਕਰੋ।

Omelet Pizza Recipe: ਸਮੱਗਰੀ: ਅੰਡੇ- 3, ਲੂਣ-ਸਵਾਦ ਅਨੁਸਾਰ, ਕਾਲੀ ਮਿਰਚ-ਸਵਾਦ ਅਨੁਸਾਰ, ਲਾਲ ਮਿਰਚ-1/2 ਚਮਚ, ਪਿਆਜ਼-1 (ਬਾਰੀਕ ਕਟਿਆ ਹੋਇਆ), ਲਾਲ-ਪੀਲੀ ਕੱਟੀ ਸ਼ਿਮਲਾ ਮਿਰਚ-1/2 ਕਟੋਰਾ (ਬਾਰੀਕ ਕਟਿਆ ਹੋਇਆ), ਤੇਲ-ਲੋੜ ਅਨੁਸਾਰ, ਡਬਲਰੋਟੀ ਦੇ ਟੁਕੜੇ 4, ਪੀਜ਼ਾ ਸਾਸ-2 ਚਮਚੇ, ਪਨੀਰ-1/2 ਕਟੋਰਾ (ਪੀਸਿਆ ਹੋਇਆ)।

ਵਿਧੀ:  ਪਹਿਲਾਂ ਇਕ ਕਟੋਰੇ ਵਿਚ ਅੰਡੇ ਨੂੰ ਤੋੜੋ ਅਤੇ ਇਸ ਨੂੰ ਹਲਾਉ। ਹੁਣ ਇਸ ਵਿਚ ਨਮਕ, ਮਿਰਚ, ਲਾਲ ਮਿਰਚ ਪਾਊਡਰ ਅਤੇ ਉਰੇਗਾਨੋ ਮਿਲਾਉ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਕੜਾਹੀ ਵਿਚ ਤੇਲ ਪਾਉ ਅਤੇ ਗਰਮ ਕਰਨ ਲਈ ਰੱਖੋ। ਅੰਡੇ ਨਾਲ ਤਿਆਰ ਮਿਸ਼ਰਣ ਨੂੰ ਮਿਲਾਉ ਅਤੇ ਇਸ ਨੂੰ ਫ਼ਰਾਈਪੈਨ ’ਤੇ ਤਲ ਲਉ। ਹੁਣ ਇਸ ’ਤੇ ਪਨੀਰ ਪਾ ਲਉ। ਇਸ ਤੋਂ ਬਾਅਦ, ਪੀਜ਼ਾ ਆਮਲੇਟ ਨੂੰ ਪਲਟ ਲਉ ਅਤੇ ਇਸ ਨੂੰ ਦੂਜੇ ਪਾਸੇ ਤੋਂ ਵੀ ਸੇਕ ਲਵੋ।

ਹੁਣ ਇਸ ਦੇ ਉਪਰ ਡਬਲਰੋਟੀ ਦੇ ਟੁਕੜੇ ਰੱਖੋ। ਇਸ ਨੂੰ ਦੋਹਾਂ ਪਾਸਿਆਂ ਤੋਂ ਸੇਕਣ ਤੋਂ ਬਾਅਦ ਪੀਜ਼ਾ ਸਾਸ ਅਤੇ ਤਲੀਆਂ ਹੋਈਆਂ ਸਬਜ਼ੀਆਂ ਨਾਲ ਗਾਰਨਿਸ਼ ਕਰੋ। ਉਪਰ ਤੋਂ ਹੋਰ ਪਨੀਰ ਪਾ ਦਿਉ। ਗੈਸ ਬੰਦ ਕਰ ਕੇ ਪਨੀਰ ਨੂੰ 1-2 ਮਿੰਟ ਤਕ ਪਿਘਲਣ ਤੋਂ ਬਾਅਦ ਇਸ ਨੂੰ ਢੱਕ ਦਿਉ। ਤੁਹਾਡਾ ਪੀਜ਼ਾ ਆਮਲੇਟ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਖਵਾਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement