
Food Recipes: ਖਾਣ ਵਿਚ ਹੁੰਦੇ ਬਹੁਤ ਸਵਾਦ
ਸਮੱਗਰੀ: ਵੇਸਣ- 200 ਗ੍ਰਾਮ, ਅਜਵਾਇਣ- 1 ਚਮਚ, ਹਲਦੀ- 1/2 ਚਮਚ, ਲਾਲ ਮਿਰਚ ਪਾਊਡਰ- 1 ਚਮਚ, ਨਮਕ, ਲੋੜ ਅਨੁਸਾਰ ਪਾਣੀ, ਤੇਲ- 40 ਮਿ.ਲੀ., ਜੀਰਾ- 1 ਚਮਚ, ਪਿਆਜ਼- 80 ਗ੍ਰਾਮ, ਅਦਰਕ- 1/2 ਚਮਚ, ਲਸਣ- 1/2 ਚਮਚ, ਹਰੀ ਮਿਰਚ- 1/2 ਚਮਚ, ਹਲਦੀ- 1/2 ਚਮਚ, ਲਾਲ ਮਿਰਚ- 1/2 ਚਮਚ, ਗਰਮ ਮਸਾਲਾ- 1 / 2 ਚਮਚ, ਜੀਰਾ ਪਾਊਡਰ- 1 ਚਮਚ, ਧਨੀਆ ਪਾਊਡਰ-1 ਚਮਚ, ਆਲੂ- 200 ਗ੍ਰਾਮ, ਕਸੂਰੀ ਮੇਥੀ- 1 ਚਮਚ
ਬਣਾਉਣ ਦੀ ਵਿਧੀ: ਇਕ ਕਟੋਰਾ ਲਵੋ ਇਸ ਵਿਚ ਵੇਸਣ, ਅਜਵਾਇਣ, ਹਲਦੀ ਅਤੇ ਲਾਲ ਮਿਰਚ ਪਾਊਡਰ ਪਾਉ। ਹੁਣ ਇਸ ਵਿਚ ਪਾਣੀ ਪਾਉ ਅਤੇ ਇਸ ਦਾ ਸੰਘਣਾ ਘੋਲ ਬਣਾਉ। ਹੁਣ ਇਕ ਕੜਾਹੀ ਲਵੋ ਅਤੇ ਇਸ ’ਚ ਤੇਲ ਪਾਉ। ਪਿਆਜ਼ ਪਾਉ ਅਤੇ ਇਸ ਨੂੰ ਸੁਨਹਿਰੀ ਭੂਰਾ ਹੋਣ ਤਕ ਪਕਾਉ। ਅਦਰਕ, ਲਸਣ, ਹਰੀ ਮਿਰਚ ਪਾਉ ਅਤੇ ਸਾਰੀ ਸਮੱਗਰੀ ਨੂੰ ਹਿਲਾਉ। ਹਲਦੀ, ਲਾਲ ਮਿਰਚ ਪਾਊਡਰ, ਗਰਮ ਮਸਾਲਾ, ਜੀਰਾ ਪਾਊਡਰ ਅਤੇ ਧਨੀਆ ਪਾਊਡਰ ਪਾਉ। ਹੁਣ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਉ ਤੇ ਇਸ ਵਿਚ ਪਾਣੀ ਪਾਉ। ਮਸਾਲੇ ਵਿਚੋਂ ਤੇਲ ਛੱਡਣ ’ਤੇ ਉਬਾਲੇ ਹੋਏ ਆਲੂ ਪਾਉ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਉ। ਹੁਣ ਮਸਾਲੇ ਉਤੇ ਕਸੂਰੀ ਮੇਥੀ ਛਿੜਕੋ। ਹੁਣ ਮਿਸ਼ਰਣ ਨੂੰ ਇਕ ਕਟੋਰੇ ਵਿਚ ਪਾਉ ਅਤੇ ਇਸ ਨੂੰ ਠੰਢਾ ਹੋਣ ਦਿਉ। ਇਸ ਮਸਾਲੇ ਦੀਆਂ ਗੋਲੀਆਂ ਬਣਾਉ। ਇਨ੍ਹਾਂ ਗੋਲੀਆਂ ਨੂੰ ਪਹਿਲਾਂ ਤਿਆਰ ਕੀਤੇ ਗਏ ਘੋਲ ਵਿਚ ਪਾਉ। ਹੁਣ ਇਕ ਫ਼ਰਾਈਪੈਨ ਲਵੋ ਅਤੇ ਇਸ ’ਚ ਤੇਲ ਪਾਉ। ਤੇਲ ਗਰਮ ਹੋਣ ਮਗਰੋਂ ਇਨ੍ਹਾਂ ਗੋਲੀਆਂ ਨੂੰ ਤਲ ਲਵੋ। ਆਲੂ ਬੋਂਡਾ ਨੂੰ ਸੁਨਹਿਰੀ ਭੂਰੇ ਹੋਣ ਤਕ ਫ਼ਰਾਈ ਕਰੋ। ਤੁਹਾਡਾ ਆਲੂ ਬੋਂਡਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਹਰੀ ਚਟਣੀ ਨਾਲ ਖਾਉ।