
ਪਨੀਰ ਦੀ ਸਬਜ਼ੀ ਹਰ ਕਿਸੇ ਨੂੰ ਪਸੰਦ ਹੈ। ਇਹ ਨਾ ਸਿਰਫ ਖਾਣ ਵਿਚ ਸਵਾਦਿਸ਼ਟ ਹੁੰਦਾ ਹੈ ਸਗੋਂ ਸਿਹਤ ਲਈ ਵੀ ਫਾਇਦੇਮੰਦ ਹੈ।
ਚੰਡੀਗੜ੍ਹ: ਪਨੀਰ ਦੀ ਸਬਜ਼ੀ ਹਰ ਕਿਸੇ ਨੂੰ ਪਸੰਦ ਹੈ। ਇਹ ਨਾ ਸਿਰਫ ਖਾਣ ਵਿਚ ਸਵਾਦਿਸ਼ਟ ਹੁੰਦਾ ਹੈ ਸਗੋਂ ਸਿਹਤ ਲਈ ਵੀ ਫਾਇਦੇਮੰਦ ਹੈ। ਅੱਜ ਅਸੀਂ ਤੁਹਾਨੂੰ ਪਨੀਰ ਦੀ ਖਾਸ ਰੈਸਿਪੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
Paneer 65 Recipe
ਸਮੱਗਰੀ
- ਮੱਕੀ ਦਾ ਆਟਾ-4 ਚਮਚ
- ਮੈਦਾ-3 ਚਮਚ
- ਅਦਰਕ ਲਸਣ ਦਾ ਪੇਸਟ 1 ਚੱਮਚ
- ਲਾਲ ਮਿਰਚ ਪਾਊਡਰ 1 ਚੱਮਚ
- ਪਨੀਰ 400 ਗ੍ਰਾਮ
- ਤੇਲ
- ਸਰ੍ਹੋਂ ਦੇ ਬੀਜ 1 ਚੱਮਚ
- ਸੁੱਕੀ ਲਾਲ ਮਿਰਚ 4
- ਹਰੀ ਮਿਰਚ 2-3
- ਅਦਰਕ 1 ਚੱਮਚ
- ਲਸਣ 1 ਚੱਮਚ
- ਕਰੀ ਪੱਤੇ 8-10
- ਲਾਲ ਮਿਰਚ ਦੀ ਚਟਣੀ 1 ਚਮਚ
- ਲਾਲ ਮਿਰਚ ਪਾਊਡਰ 1 ਚੱਮਚ
- ਜੀਰਾ ਪਾਊਡਰ 1 ਚੱਮਚ
- ਗਰਮ ਮਸਾਲਾ ਪਾਊਡਰ 1 ਚੱਮਚ
- ਦਹੀ 1/2 ਕੱਪ
- ਸਵਾਦ ਅਨੁਸਾਰ ਨਮਕ
- ਲੋੜ ਅਨੁਸਾਰ ਪਾਣੀ
- ਚੁਟਕੀ ਕਾਲੀ ਮਿਰਚ ਪਾਊਡਰ
Paneer 65 Recipe
ਵਿਧੀ
1. ਇਕ ਕਟੋਰੇ ਵਿਚ ਮੱਕੀ ਦਾ ਆਟਾ, ਮੈਦਾ, ਅਦਰਕ ਲਸਣ ਦਾ ਪੇਸਟ ਪਾਓ। ਇਸ ਵਿਚ ਲਾਲ ਮਿਰਚ ਪਾਊਡਰ, ਇਕ ਚੁਟਕੀ ਕਾਲੀ ਮਿਰਚ ਪਾਊਡਰ ਅਤੇ ਸਵਾਦ ਅਨੁਸਾਰ ਨਮਕ ਮਿਲਾਓ।
2. ਹੁਣ ਇਸ ਵਿਚ ਲੋੜ ਅਨੁਸਾਰ ਪਾਣੀ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਵਿਸਕਰ ਦੀ ਮਦਦ ਨਾਲ ਗਾੜ੍ਹਾ ਮਿਸ਼ਰਣ ਬਣਾਓ।
3. ਕਟੋਰੇ ਵਿਚ ਪਨੀਰ ਕਿਊਬ ਪਾਓ।
4. ਹੁਣ ਇਕ ਕੜਾਹੀ ਲਓ ਇਸ ਵਿਚ ਤੇਲ ਗਰਮ ਕਰੋ ਅਤੇ ਗਰਮ ਤੇਲ ਵਿਚ ਇਕ -ਇਕ ਕਰਕੇ ਪਨੀਰ ਦੇ ਕਿਊਬ ਪਾਉ। ਇਹਨਾਂ ਨੂੰ ਸੁਨਹਿਰੀ ਭੂਰਾ ਹੋਣ ਤੱਕ ਭੁੰਨੋ।
5. ਇਕ ਪੈਨ ਵਿਚ ਤੇਲ, ਸਰ੍ਹੋਂ ਦੇ ਬੀਜ, ਸੁੱਕੀ ਲਾਲ ਮਿਰਚ ਪਾਓ। ਫਿਰ ਇਸ ਵਿਚ ਹਰੀ ਮਿਰਚ, ਕੱਟਿਆ ਹੋਇਆ ਅਦਰਕ ਅਤੇ ਲਸਣ, ਕਰੀ ਪੱਤਾ ਮਿਲਾਓ।
6 ਇਕ ਵਾਰ ਮਿਸ਼ਰਣ ਪੱਕ ਜਾਣ ’ਤੇ ਲਾਲ ਮਿਰਚ ਦੀ ਚਟਣੀ, ਲਾਲ ਮਿਰਚ ਪਾਊਡਰ, ਜੀਰਾ ਪਾਊਡਰ ਗਰਮ ਮਸਾਲਾ, ਇਕ ਚੁਟਕੀ ਕਾਲੀ ਮਿਰਚ, ਸਵਾਦ ਅਨੁਸਾਰ ਨਮਕ ਮਿਲਾਓ ਅਤੇ ਚੰਗੀ ਤਰ੍ਹਾਂ ਪਕਾਉ।
7. ਹੁਣ 1/2 ਕੱਪ ਦਹੀ ਵਿਚ ਮੱਕੀ ਦਾ ਆਟਾ ਪਾਉ ਅਤੇ ਪੇਸਟ ਬਣਾਓ। ਇਸ ਪੇਸਟ ਨੂੰ ਮਸਾਲੇ ਵਿਚ ਪਾ ਦਿਓ। ਇਸ 'ਚ ਪਾਣੀ ਪਾ ਕੇ ਭੁੰਨੋ। ਮਸਾਨਾ ਭੁੰਨਣ ਤੋਂ ਬਾਅਦ ਇਸ ਵਿਚ ਪਨੀਰ ਦੇ ਟੁਕੜੇ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।
8. ਪਨੀਰ ਬਣ ਕੇ ਤਿਆਰ ਹੈ, ਇਸ ਨੂੰ ਗਰਮ ਗਰਮ ਸਰਵ ਕਰੋ।