ਬਣਾ ਕੇ ਖਾਓ ਪਿਆਜ਼ ਦੇ ਸਮੋਸੇ
Published : Jun 29, 2018, 12:02 pm IST
Updated : Jun 29, 2018, 12:02 pm IST
SHARE ARTICLE
Onion Samosa
Onion Samosa

ਤੁਸੀਂ ਆਲੂ ਦੇ ਸਮੋਸੇ ਤਾਂ ਬਹੁਤ ਵਾਰ ਖਾਦੇ ਹੋਣਗੇ ਪਰ ਇਸ ਵਾਰ ਪਿਆਜ਼ ਦੇ ਸਮੋਸੇ ਖਾ ਕੇ ਦੇਖੋ। ਇਹ ਖਾਣ ਵਿਚ ਬਹੁਤ ਸਵਾਦ ਅਤੇ ਮਸਾਲੇਦਾਰ ਹੁੰਦੇ ਹਨ....

ਤੁਸੀਂ ਆਲੂ ਦੇ ਸਮੋਸੇ ਤਾਂ ਬਹੁਤ ਵਾਰ ਖਾਦੇ ਹੋਣਗੇ ਪਰ ਇਸ ਵਾਰ ਪਿਆਜ਼ ਦੇ ਸਮੋਸੇ ਖਾ ਕੇ ਦੇਖੋ। ਇਹ ਖਾਣ ਵਿਚ ਬਹੁਤ ਸਵਾਦ ਅਤੇ ਮਸਾਲੇਦਾਰ ਹੁੰਦੇ ਹਨ। ਇਸ ਨੂੰ ਇਕ ਵਾਰ ਖਾਣ ਤੋਂ ਬਾਅਦ ਹਰ ਕੋਈ ਇਸ ਨੂੰ ਦੁਬਾਰਾ ਖਾਣ ਦੀ ਇੱਛਾ ਰੱਖੇਗਾ। ਅੱਜ ਅਸੀਂ ਤੁਹਾਨੂੰ ਪਿਆਜ਼ ਦੇ ਸਮੋਸੇ ਬਣਾਓ ਦੀ ਵਿਧੀ ਦਸਾਂਗੇ। ਸਮੱਗਰੀ : ਕਣਕ ਦਾ ਆਟਾ - 180 ਗ੍ਰਾਮ , ਮੈਦਾ - 180  ਗ੍ਰਾਮ, ਚੀਨੀ ਪਾਊਡਰ - ਢੇਡ ਚਮਚ, ਤੇਲ - 2 ਚਮਚ , ਪਾਣੀ - 220 ਮਿ.ਲੀ।

samosaSamosa

ਸਟਫਿੰਗ ਦੇ ਲਈ : ਪਿਆਜ -150 ਗ੍ਰਾਮ , ਚਿੜਵਾ - 80 ਗ੍ਰਾਮ, ਪੈਪਰਿਕਾ -1 ਚਮਚ , ਗਰਮ ਮਸਾਲਾ -  ਢੇਡ ਚਮਚ,ਅਮਚੂਰ - ਢੇਡ ਚਮਚ, ਨਮਕ - ਇਕ ਚਮਚ ,ਅਦਰਕ - 1 ਚਮਚ, ਧਨਿਆ - 2 ਚਮਚ।ਮੈਦਾ ਪੇਸਟ ਦੇ ਲਈ : ਮੈਦਾ - 30 ਗ੍ਰਾਮ, ਪਾਣੀ - 60 ਮਿ.ਲੀ। ਵਿਧੀ : ਬਰਤਨ ਵਿਚ ਪਾਣੀ ਨੂੰ ਪਾ ਕੇ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ। ਹੁਣ ਆਟੇ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਗੁੰਨ ਲਉ। ਦਸ ਮਿੰਟ ਤਕ ਇਸ ਨੂੰ ਇਕ ਪਾਸੇ ਰੱਖ ਦਿਓ।

onion samosaOnion Samosa

ਇਕ ਛੋਟੇ ਬਰਤਨ ਵਿਚ 30 ਗ੍ਰਾਮ ਮੈਦਾ ਲੈ ਕੇ ਉਸ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਉਸ ਦਾ ਗਾੜਾ ਘੋਲ ਤਿਆਰ ਕਰ ਲਵੋ ਅਤੇ ਇਕ ਪਾਸੇ ਰੱਖ ਦਿਓ। ਹੁਣ ਗੁੰਨੇ ਹੋਏ ਆਟੇ ਵਿਚੋਂ ਕੁੱਝ ਹਿੱਸਾ ਲੈ ਕੇ ਇਸ ਦਾ ਪੇੜਾ ਬਣਾ ਲਵੋ ਅਤੇ ਵੇਲਣੇ ਦੇ ਨਾਲ ਵੇਲ ਲਵੋ। ਫਿਰ ਇਸ ਨੂੰ ਆਇਤਾਕਾਰ ਤਿਰਸ਼ੇ ਵਿਚ ਕੱਟ ਕੇ ਤਵੇ ਤੇ ਦੋ ਤੋਂ ਤਿੰਨ ਮਿੰਟ ਤੱਕ ਦੋਨਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਸੇਕ ਲੱਗਣ ਦਵੋ।

Tasty samosaTasty samosa

ਹੁਣ ਇਸ ਨੂੰ ਸਮੋਸੇ ਦੇ ਸਰੂਪ ਵਿਚ ਰੋਲ ਕਰ ਕੇ ਇਸ ਵਿਚ ਤਿਆਰ ਕੀਤਾ ਹੋਇਆ ਮਸਾਲਾ ਭਰੋ ਤੇ ਇਸ ਦੇ ਕਿਨਾਰਿਆਂ ਤੇ ਤਿਆਰ ਕੀਤਾ ਮੈਦੇ ਦਾ ਪੇਸਟ ਲਗਾ ਕੇ ਚੰਗੀ ਤਰ੍ਹਾਂ ਨਾਲ ਬੰਦ ਕਰੋ। ਕੜਾਹੀ ਵਿਚ ਤੇਲ ਗਰਮ ਕਰ ਕੇ ਇਸ ਨੂੰ ਸੁਨਹਰੀ ਭੂਰਾ ਹੋਣ ਤੱਕ ਤਲੋ। ਫਿਰ ਇਸ ਨੂੰ ਇਕ ਟਿਸ਼ੂ ਪੇਪਰ ਤੇ ਉਤਾਰ ਲਵੋ ਤਾਂਕਿ ਸਮੋਸਿਆਂ ਦਾ ਵਾਧੂ ਤੇਲ ਸੋਖਿਆ ਜਾਵੇ। ਸਮੋਸੇ ਬਣ ਕੇ ਤਿਆਰ ਹਨ। ਹੁਣ ਇਸ ਨੂੰ ਕੇਚਅਪ ਜਾਂ ਸੌਸ ਅਤੇ ਹਰੀ ਚਟਨੀ ਨਾਲ ਵੀ ਸਰਵ ਕਰ ਸਕਦੇ ਹੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement