
ਸ਼ੂਗਰ ਦੇ ਮਰੀਜ਼ਾਂ ਨੂੰ ਅਪਣੇ ਖਾਣ ਪੀਣ ਦਾ ਖ਼ਾਸ ਧਿਆਨ ਰੱਖਣਾ ਪੈਂਦਾ ਹੈ।
ਨਵੀਂ ਦਿੱਲੀ: ਸ਼ੂਗਰ ਦੇ ਮਰੀਜ਼ਾਂ ਨੂੰ ਅਪਣੇ ਖਾਣ ਪੀਣ ਦਾ ਖ਼ਾਸ ਧਿਆਨ ਰੱਖਣਾ ਪੈਂਦਾ ਹੈ। ਮਿੱਠੇ ਵਾਲੀਆਂ ਚੀਜਾਂ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖਣੀ ਪੈਂਦੀ ਹੈ। ਬਹੁਤ ਸਾਰੀਆਂ ਜੜੀ-ਬੂਟੀਆਂ ਅਤੇ ਮਸਾਲੇ ਹਨ ਜੋ ਕਿ ਇਸ ਬਿਮਾਰੀ ਨਾਲ ਲੜ੍ਹਨ ਵਿਚ ਤੁਹਾਡੀ ਮਦਦ ਕਰਦੇ ਹਨ।
Fenugreek seeds
ਜਿਵੇਂ ਮੇਥੀਦਾਣਾ ਤੁਹਾਡੇ ਵਧੇ ਹੋਏ ਸ਼ੂਗਰ ਦੇ ਪੱਧਰ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਇੰਟਰਨੈਸ਼ਨਲ ਜਰਨਲ ਫਾਰ ਵਿਟਾਮਿਨ ਐਂਡ ਪੋਸ਼ਣ ਰਿਸਰਚ ਵਿਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ ਰੋਜ਼ਾਨਾ 10 ਗ੍ਰਾਮ ਮੇਥੀਦਾਣੇ ਦਾ ਗਰਮ ਪਾਣੀ ਪੀਣ ਨਾਲ ਟਾਇਪ-2 ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
Fenugreek water
ਮੇਥੀਦਾਣਾ ਦੇ ਪਾਣੀ ਵਿਚ ਇੰਨੀ ਤਾਕਤ ਹੁੰਦੀ ਹੈ ਕਿ ਇਹ ਬਲੱਡ ਸ਼ੂਗਰ ਨੂੰ ਘੱਟ ਕਰ ਸਕਦਾ ਹੈ। ਇਸ ਵਿਚ ਕਾਫੀ ਮਾਤਰਾ ਵਿਚ ਫਾਇਬਰ ਹੁੰਦਾ ਹੈ ਜੋ ਪਾਚਣ ਕਿਰਿਆ ਨੂੰ ਤੇਜ਼ ਕਰਦਾ ਹੈ।
Fenugreek Seeds
ਇਸ ਨਾਲ ਸਰੀਰ ਦਾ ਬਲੱਡ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ ਅਤੇ ਸ਼ੂਗਰ ਤੋਂ ਬਚਾਅ ਰਹਿੰਦਾ ਹੈ। ਮੇਥੀ ਵਿਚ ਮੌਜੂਦ ਗੇਲੇਕਟੋਮੈਨਨ ਨਾਮਕ ਫਾਇਬਰ, ਖੂਨ ਵਿਚ ਸ਼ੂਗਰ ਦੇ ਨਿਕਾਸ ਨੂੰ ਘੱਟ ਕਰਦਾ ਹੈ। ਇਹ ਦੁਕਾਨ ਤੋਂ ਬੜੀ ਆਸਾਨੀ ਨਾਲ ਮਿਲ ਜਾਂਦੇ ਹਨ। ਲੋਕ ਇਸ ਦ ਵਰਤੋਂ ਆਚਾਰ ਵਿਚ ਸਵਾਦ ਵਜੋਂ ਕਰਦੇ ਹਨ।