ਕੋਵਿਡ-19 ਨਾਲ ਸਿਹਤਮੰਦ ਲੋਕ ਵੀ ਹੋ ਸਕਦੇ ਹਨ ਸ਼ੂਗਰ ਦਾ ਸ਼ਿਕਾਰ
Published : Jun 15, 2020, 9:30 am IST
Updated : Jun 15, 2020, 9:30 am IST
SHARE ARTICLE
Diabetes
Diabetes

ਮਾਹਰਾਂ ਦੇ ਅੰਤਰਰਾਸ਼ਟਰੀ ਗਰੁਪ ਨੇ ਦਾਅਵਾ ਕੀਤਾ ਹੈ ਕਿ ਕੋਵਿਡ-19 ਬੀਮਾਰੀ ਸਿਹਤਮੰਦ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਲਾ ਸਕਦੀ ਹੈ ਅ

ਲੰਦਨ, 14 ਜੂਨ : 17 ਮਾਹਰਾਂ ਦੇ ਅੰਤਰਰਾਸ਼ਟਰੀ ਗਰੁਪ ਨੇ ਦਾਅਵਾ ਕੀਤਾ ਹੈ ਕਿ ਕੋਵਿਡ-19 ਬੀਮਾਰੀ ਸਿਹਤਮੰਦ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਲਾ ਸਕਦੀ ਹੈ ਅਤੇ ਪਹਿਲਾਂ ਹੀ ਸ਼ੂਗਰ ਦੇ ਰੋਗੀਆਂ ਦੀ ਪਰੇਸ਼ਾਨੀ ਵਧਾ ਸਕਦੀ ਹੈ। ਬ੍ਰਿਟੇਨ ਦੇ ਕਿੰਗਜ਼ ਕਾਲਜ ਲੰਦਨ ਦੀ ਸਟੇਫ਼ਨੀ ਏ ਏਮਿਲ ਸਣੇ ਕਈ ਵਿਗਿਆਨੀਆਂ ਦਾ ਕਹਿਣਾ ਹੈ ਕਿ ਹੁਣ ਤਕ ਕੀਤੇ ਗਏ ਵਿਸ਼ਲੇਸ਼ਣਾਂ ਮੁਤਾਬਕ ਕੋਵਿਡ-19 ਅਤੇ ਸ਼ੂਗਰ ਵਿਚਾਲੇ ਦੋਹਰਾ ਜਾਂ ਦੁਵੱਲਾ ਸਬੰਧ ਹੈ।

File PhotoFile Photo

ਨਿਊ ਇੰਗਲੈਂ ਜਰਨਲ ਆਫ਼ ਮੈਡੀਸਨ ਵਿਚ ਛਪੇ ਅਧਿਐਨ ਵਿਚ ਉਨ੍ਹਾਂ ਦਸਿਆ ਕਿ ਸ਼ੱਕਰ ਰੋਗ ਤੋਂ ਗ੍ਰਸਤ ਵਿਅਕਤੀ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗਣ ਦਾ ਖ਼ਤਰਾ ਅਤੇ ਲਾਗ ਨਾਲ ਮੌਤ ਹੋਣ ਦਾ ਖ਼ਤਰਾ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਨਾਲ ਮਰਨ ਵਾਲਿਆਂ ਵਿਚੋਂ 20 ਤੋਂ 30 ਫ਼ੀ ਸਦੀ ਸ਼ੂਗਰ ਤੋਂ ਗ੍ਰਸਤ ਸਨ। ਅਧਿਐਨਕਾਰਾਂ ਦਾ ਕਹਿਣਾ ਹੈ ਕਿ ਦੂਜੇ ਪਾਸੇ, ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀ ਨੂੰ ਸ਼ੂਗਰ ਹੋ ਸਕਦੀ ਹੈ ਅਤੇ ਉਸ ਦੀ ਪਾਚਨ ਕ੍ਰਿਆ ਵਿਚ ਗੜਬੜੀਆਂ ਹੋ ਸਕਦੀਆਂ ਹਨ ਜੋ ਜਾਨਲੇਵਾ ਵੀ ਸਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਾਲੇ ਤਕ ਇਹ ਸਪੱਸ਼ਟ ਨਹੀਂ ਕਿ ਕੋਰੋਨਾ ਵਾਇਰਸ ਦਾ ਸ਼ੂਗਰ 'ਤੇ ਕਿੰਨਾ ਅਸਰ ਹੁੰਦਾ ਹੈ।

ਪਹਿਲਾਂ ਕੀਤੇ ਗਏ ਅਧਿਐਨਾਂ ਵਿਚ ਇਹ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਨਾਲ ਜੁੜਨ ਵਾਲਾ ਅਤੇ ਉਸ ਨੂੰ ਇਨਸਾਨੀ ਕੋਸ਼ਿਕਾ ਵਿਚ ਦਾਖ਼ਲ ਹੋਣ ਦਾ ਰਸਤਾ ਦੇਣ ਵਾਲਾ ਏਸੀਈ-2 ਪ੍ਰੋਟੀਨ ਸਿਰਫ਼ ਫੇਫੜਿਆਂ ਵਿਚ ਨਹੀਂ ਸਗੋਂ ਹੋਰ ਅੰਗਾਂ ਅਤੇ ਗੁਲੂਕੋਜ਼ ਦੇ ਪਾਚਨ ਵਿਚ ਸ਼ਾਮਲ ਅੰਗਾਂ ਜਿਵੇਂ ਛੋਟੀ ਅੰਤੜੀ, ਗੁਰਦੇ ਆ ਵਿਚ ਵੀ ਹੁੰਦਾ ਹੈ। ਵਿਗਿਆਨੀਆਂ ਨੇ ਆਖਿਆ ਕਿ ਇਹ ਸੰਭਵ ਹੈ ਕਿ ਕੋਰੋਨਾ ਵਾਇਰਸ ਗੁਲੂਕੋਜ਼ ਦੀ ਪਾਚਨ ਕਵਾਇਦ ਨੂੰ ਬਦਲ ਦੇਵੇ ਜਿਸ ਨਾਲ ਪਹਿਲਾਂ ਹੀ ਸ਼ੂਗਰ ਤੋਂ ਗ੍ਰਸਤ ਲੋਕਾਂ ਅੰਦਰ ਦਿੱਕਤਾਂ ਪੈਦਾ ਹੋ ਜਾਣ ਜਾਂ ਫਿਰ ਕਿਸੇ ਨਵੀਂ ਬੀਮਾਰੀ ਦਾ ਖ਼ਤਰਾ ਪੈਦਾ ਹੋ ਜਾਵੇ। (ਏਜੰਸੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement