
ਅੱਧ ਪੱਕੇ ਮਟਰਾਂ ਨੂੰ ਇਕ ਕਾਂਟੇ ਨਾਲ ਥੋੜਾ ਜਿਹਾ ਪੀਸ ਦਿਉ। ਤੇਲ ਨੂੰ ਛੱਡ ਕੇ ਭਰਨ ਵਾਲੀ ਸਾਰੀ ਸਮੱਗਰੀ ਇਸ ਵਿਚ ਚੰਗੀ ਤਰ੍ਹਾਂ ਮਿਲਾ ਦਿਉ।
Aloo Paneer Tikki Recipe: ਸਮੱਗਰੀ: ਆਲੂ -3, ਨਮਕ - ਸਵਾਦ ਅਨੁਸਾਰ, ਕਾਲੀ ਮਿਰਚ - ਇਕ ਚੌਥਾਈ ਚਮਚ, ਮਟਰ - ਇਕ ਚੌਥਾਈ ਕੱਪ, ਮਟਰਾਂ ਦੀ ਜਗ੍ਹਾ ਉਬਲੀ ਹੋਈ ਛੋਲਿਆਂ ਦੀ ਦਾਲ ਵੀ ਵਰਤੀ ਜਾ ਸਕਦੀ ਹੈ, ਅਦਰਕ - ਕੱਦੂਕਸ ਕੀਤਾ ਹੋਇਆ ਅੱਧਾ ਚਮਚ, ਗਰਮ ਮਸਾਲਾ - ਇਕ ਚੌਥਾਈ ਚਮਚ, ਲਾਲ ਮਿਰਚ - ਥੋੜੀ ਜਿਹੀ, ਜੀਰਾ - ਭੁੰਨਿਆ ਹੋਇਆ ਅਤੇ ਥੋੜਾ ਜਿਹਾ ਪੀਸਿਆ ਹੋਇਆ, ਤਲਣ ਲਈ ਤੇਲ।
ਵਿਧੀ : ਅੱਧ ਪੱਕੇ ਮਟਰਾਂ ਨੂੰ ਇਕ ਕਾਂਟੇ ਨਾਲ ਥੋੜਾ ਜਿਹਾ ਪੀਸ ਦਿਉ। ਤੇਲ ਨੂੰ ਛੱਡ ਕੇ ਭਰਨ ਵਾਲੀ ਸਾਰੀ ਸਮੱਗਰੀ ਇਸ ਵਿਚ ਚੰਗੀ ਤਰ੍ਹਾਂ ਮਿਲਾ ਦਿਉ। ਸਾਰੇ ਮਿਸ਼ਰਣ ਦੇ 10 ਇਕੋ ਜਿਹੇ ਭਾਗ ਕਰ ਕੇ ਇਕ ਪਾਸੇ ਰੱਖ ਦਿਉ। ਉਬਲੇ ਹੋਏ ਆਲੂਆਂ ਨੂੰ ਚੰਗੀ ਤਰ੍ਹਾਂ ਫੇਹ ਦਿੳ। ਇਸ ਵਿਚ ਨਮਕ ਅਤੇ ਕਾਲੀ ਮਿਰਚ ਵੀ ਮਿਲਾ ਲਉ। ਇਸ ਮਿਸ਼ਰਣ ਦੇ ਵੀ 10 ਬਰਾਬਰ ਭਾਗ ਕਰ ਦਿਉ।
ਹੱਥਾਂ ਨੂੰ ਚੰਗੀ ਤਰ੍ਹਾਂ ਧੋ ਕੇ ਇਨ੍ਹਾਂ ਉੱਪਰ ਥੋੜਾ ਜਿਹਾ ਤੇਲ ਲਾ ਲਉ। ਆਲੂ ਦਾ ਇਕ ਇਕ ਹਿੱਸਾ ਚੁੱਕੋ ਅਤੇ ਉਸ ਦੇ ਗੋਲੇ ਬਣਾ ਦਿਉ। ਹੁਣ ਇਕ ਗੋਲੇ ਨੂੰ ਥੋੜਾ ਚਪਟਾ ਕਰ ਕੇ ਇਸ ਵਿਚ ਭਰਨ ਵਾਲੀ ਸਮੱਗਰੀ ਦਾ ਇਕ ਹਿੱਸਾ ਭਰ ਕੇ ਪਾਸਿਆਂ ਨੂੰ ਚੰਗੀ ਤਰ੍ਹਾਂ ਉੱਪਰ ਨੂੰ ਚੁਕਦੇ ਹੋਏ ਬੰਦ ਕਰ ਦਿਉ ਤਾਕਿ ਸਮੱਗਰੀ ਬਾਹਰ ਨਾ ਨਿਕਲੇ, ਇਸੇ ਤਰ੍ਹਾਂ ਬਾਕੀ ਹਿੱਸਿਆਂ ਨੂੰ ਵੀ ਭਰ ਲਉ। ਹੁਣ ਇਸ ਨੂੰ ਹਲਕਾ ਦਬਾਅ ਪਾ ਕੇ ਮਨਚਾਹਿਆ ਸਹੀ ਅਕਾਰ ਦਿੰਦੇ ਹੋਏ ਫੈਲਾਅ ਦਿਉ।
ਅੱਗ ਦੇ ਹਲਕੇ ਸੇਕ ’ਤੇ ਰੱਖੇ ਹੋਏ ਨਾਨਸਟਿਕ ਪੈਨ ਵਿਚ ਇਕ ਚਮਚ ਤੇਲ ਪਾ ਕੇ ਉਸ ਵਿਚ ਇਕ ਇਕ ਕਰ ਕੇ ਟਿੱਕੀਆਂ ਨੂੰ ਸੁਨਿਹਰਾ ਭੂਰਾ ਹੋਣ ਤਕ ਤਲ ਲਉ। ਗਰਮ ਗਰਮ ਆਲੂ ਟਿੱਕੀਆਂ ਨੂੰ ਫੈਂਟੇ ਹੋਏ ਦਹੀਂ, ਹਰੀ ਚਟਣੀ ਅਤੇ ਇਮਲੀ ਦੀ ਚਟਣੀ ਨਾਲ ਪਰੋਸੋ।
(For more Punjabi news apart from Aloo Paneer Tikki Recipe, stay tuned to Rozana Spokesman)