ਸਰੀਰ ਨੂੰ ਫਿਟ ਰੱਖਣ ਲਈ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ
Published : May 30, 2018, 6:24 pm IST
Updated : May 30, 2018, 6:24 pm IST
SHARE ARTICLE
vegetables, fruits
vegetables, fruits

ਅਜੋਕੇ ਸਮੇਂ ਵਿਚ ਸਾਰੇ ਲੋਕ ਆਪਣੇ ਸਰੀਰ ਨੂੰ ਚੁਸਤ ਅਤੇ ਦਰੁਸਤ ਰੱਖਣਾ ਚਾਹੁੰਦੇ ਹਨ| ਆਪਣੇ ਸਰੀਰ ਨੂੰ ਫਿਟ ਰੱਖਣ ਲਈ ਲੋਕ ਡਾਇਟਿੰਗ ਵੀ ਕਰਦੇ ਹਨ......

ਅਜੋਕੇ ਸਮੇਂ ਵਿਚ ਸਾਰੇ ਲੋਕ ਆਪਣੇ ਸਰੀਰ ਨੂੰ ਚੁਸਤ ਅਤੇ ਦਰੁਸਤ ਰੱਖਣਾ ਚਾਹੁੰਦੇ ਹਨ| ਆਪਣੇ ਸਰੀਰ ਨੂੰ ਫਿਟ ਰੱਖਣ ਲਈ ਲੋਕ ਡਾਇਟਿੰਗ ਵੀ ਕਰਦੇ ਹਨ| ਇਨ੍ਹਾਂ ਸਾਰੀਆਂ ਚੀਜਾਂ ਨੂੰ ਕਰਨ ਤੋਂ ਬਾਅਦ ਵੀ ਕੁੱਝ ਲੋਕ ਹਮੇਸ਼ਾ ਕਿਸੇ ਨਾ ਕਿਸੇ ਸਿਹਤ ਸਬੰਧੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ| ਅੱਜ ਅਸੀਂ ਤੁਹਾਨੂੰ ਕੁੱਝ ਛੋਟੇ-ਛੋਟੇ ਹੈਲਦੀ ਟਿਪਸ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਫਿਟ ਰੱਖਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ| ਜੇਕਰ ਤੁਸੀਂ ਹਮੇਸ਼ਾ ਅਪਣੇ ਆਪ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਡਾਇਟਿੰਗ ਕਰਨ ਦੀ ਥਾਂ ਸੰਤੁਲਿਤ ਭੋਜਨ ਦਾ ਸੇਵਨ ਕਰੋ|

juicejuiceਆਪਣੇ ਭੋਜਨ ਵਿਚ ਵਿਟਾਮਿਨ, ਮਿਨਰਲਜ਼, ਪੋਟੇਸ਼ੀਅਮ, ਫੋਲੇਟ, ਫਾਇਬਰ ਅਤੇ ਪ੍ਰੋਟੀਨ ਯੁਕਤ ਆਹਾਰ ਨੂੰ ਸ਼ਾਮਿਲ ਕਰੋ| ਨੀਂਦ ਪੂਰੀ ਨਾ ਹੋਣ ਦੇ ਕਾਰਨ ਵੀ ਸਿਹਤ ਅਤੇ ਦਿਮਾਗ ਨੂੰ ਬਹੁਤ ਨੁਕਸਾਨ ਹੋ ਸਕਦੇ ਹਨ| ਇਸ ਲਈ ਕਦੇ ਵੀ ਆਪਣੀ ਨੀਂਦ ਨਾਲ ਸਮਝੌਤਾ ਨਾ ਕਰੋ| ਇਕ ਦਿਨ ਵਿਚ ਘੱਟ ਤੋਂ ਘੱਟ 7 ਤੋਂ 8 ਘੰਟਿਆਂ ਦੀ ਨੀਂਦ ਮਹੱਤਵਪੂਰਣ ਹੈ| ਕਈ ਲੋਕ ਸਵੇਰ ਦੇ ਸਮੇਂ ਦਾ ਦਾ ਨਾਸ਼ਤਾ ਨਹੀਂ ਕਰਦੇ ਹਨ ਅਤੇ ਭੁੱਖ ਲੱਗਣ ਉੱਤੇ ਜ਼ਿਆਦਾ ਖਾਣਾ ਖਾ ਲੈਂਦੇ ਹਨ| ਇਕ ਵਾਰ ਵਿਚ ਜ਼ਿਆਦਾ ਮਾਤਰਾ ਵਿਚ ਖਾਣਾ ਖਾਣ ਨਾਲ ਤੁਹਾਡੀ ਸਿਹਤ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ| ਇਸ ਲਈ ਹਮੇਸ਼ਾ ਥੋੜ੍ਹਾ-ਥੋੜ੍ਹਾ ਖਾਉ| 

lemon juicelemon juiceਸਰੀਰ ਨੂੰ ਚੁਸਤ ਦਰੁਸਤ ਅਤੇ ਹਾਇਡ੍ਰੇਟ ਰੱਖਣ ਲਈ ਭਰਪੂਰ ਮਾਤਰਾ ਵਿਚ ਪਾਣੀ ਦਾ ਸੇਵਨ ਕਰੋ| ਜੇਕਰ ਤੁਹਾਨੂੰ ਖਾਲੀ ਢਿੱਡ ਪਾਣੀ ਪੀਣਾ ਅੱਛਾ ਨਹੀਂ ਲੱਗਦਾ ਤਾਂ ਤੁਸੀਂ ਨਿੰਬੂ ਪਾਣੀ ਦਾ ਸੇਵਨ ਕਰ ਸਕਦੇ ਹੋ| ਇਹ ਇਕ ਹੈਲਦੀ ਡਰਿੰਕ ਹੁੰਦੀ ਹੈ ਜਿਸਦੇ ਨਾਲ ਤੁਹਾਡਾ ਸਰੀਰ ਊਰਜਾ ਨਾਲ ਭਰਿਆ ਰਹਿੰਦਾ ਹੈ| 
ਗਰਮੀਆਂ ਦੇ ਮੌਸਮ ਵਿਚ ਤੇਜ਼ ਧੁੱਪ ਦੇ ਕਾਰਨ ਠੰਡਾ ਪਾਣੀ ਪੀਣ ਦਾ ਮਨ ਕਰਦਾ ਹੈ| ਅਜਿਹੇ ਵਿਚ ਕਦੇ ਵੀ ਕੋਲਡ ਡਰਿੰਕ ਦਾ ਸੇਵਨ ਨਾ ਕਰੋ| ਕੋਲਡ ਡਰਿੰਕਸ ਪੀਣ ਨਾਲ ਭਾਰ ਵਧਦਾ ਹੈ| ਪਿਆਸ ਲੱਗਣ ਉੱਤੇ ਨਿੰਬੂ ਪਾਣੀ ਅਤੇ ਲੱਸੀ ਦਾ ਸੇਵਨ ਕਰੋ| ਅਪਣੇ ਸਰੀਰ ਨੂੰ ਤੰਦਰੁਸਤ ਰਖਣ ਲਈ ਦਿਨ ਵਿਚ ਇਕ ਗਿਲਾਸ ਵੈਜੀਟੇਬਲ ਜੂਸ ਪੀਉ|

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement