
ਸੁੰਢ ਦੇ ਲੱਡੂ ਤੁਹਾਡੀਆਂ ਕਈ ਬੀਮਾਰੀਆਂ ਨੂੰ ਦੂਰ ਰਖਦਾ ਹੈ।
Sonth Laddu For Winter: ਸਰਦੀ ਦੇ ਮੌਸਮ ਵਿਚ ਸੁੰਢ ਦੇ ਲੱਡੂ ਖਾਣ ਦੇ ਬਹੁਤ ਫ਼ਾਇਦੇ ਹੁੰਦੇ ਹਨ। ਸੁੰਢ ਦੇ ਲੱਡੂ ਤੁਹਾਡੀਆਂ ਕਈ ਬੀਮਾਰੀਆਂ ਨੂੰ ਦੂਰ ਰਖਦਾ ਹੈ। ਅੱਜ ਅਸੀ ਤੁਹਾਨੂੰ ਸੁੰਢ ਦੇ ਲੱਡੂ ਖਾਣ ਦੇ ਫ਼ਾਇਦਿਆਂ ਬਾਰੇ ਦਸਾਂਗੇ..
- ਸੁੰਢ ਦੇ ਲੱਡੂ ਲੱਕ ਦਰਦ ਵਿਚ ਆਰਾਮ ਦੇਣ ਨਾਲ ਸਰੀਰ ਵਿਚ ਐਨਰਜੀ ਵੀ ਬਣਾਈ ਰਖਦਾ ਹੈ। ਨਾਲ ਹੀ ਇਸ ਨਾਲ ਪਾਚਨ ਕਿਰਿਆ ਵੀ ਦਰੁੱਸਤ ਰਹਿੰਦੀ ਹੈ ਅਤੇ ਤੁਸੀਂ ਪੇਟ ਦੀਆਂ ਸਮੱਸਿਆ ਤੋਂ ਬਚੇ ਰਹਿੰਦੇ ਹੋ।
- ਜੇਕਰ ਡਿਲਿਵਰੀ ਤੋਂ ਬਾਅਦ ਛਾਤੀ ਦਾ ਦੁੱਧ ਘੱਟ ਆ ਰਿਹਾ ਹੈ ਤਾਂ ਰੋਜ਼ਾਨਾ ਇਕ ਲੱਡੂ ਖਾਉ। ਇਹ ਦੁੱਧ ਵਧਾਉਣ ਵਿਚ ਮਦਦ ਕਰੇਗਾ।
- ਇਸ ਵਿਚ ਆਇਰਨ, ਕੈਲਸ਼ੀਅਮ, ਵਿਟਾਮਿਨਜ਼ ਅਤੇ ਮਿਨਰਲਜ਼ ਦੇ ਨਾਲ ਸਿਰਫ਼ 200-300 ਤਕ ਕੈਲੋਰੀ ਹੁੰਦੀ ਹੈ। ਰੋਜ਼ਾਨਾ ਇਕ ਲੱਡੂ ਖਾਣ ਨਾਲ ਸਰੀਰ ਵਿਚ ਐਨਰਜੀ ਬਣੀ ਰਹਿੰਦੀ ਹੈ।
- ਸੁੰਢ ਅਤੇ ਗੁੜ ਦਾ ਲੱਡੂ ਸ਼ੂਗਰ ਦੇ ਮਰੀਜ਼ਾਂ ਲਈ ਵੀ ਫ਼ਾਇਦੇਮੰਦ ਹੈ ਕਿਉਂਕਿ ਇਸ ਨਾਲ ਗਲੁਕੋਜ਼ ਵਿਚ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ। ਨਾਲ ਹੀ ਇਸ ਨਾਲ ਸਰਦੀਆਂ ਵਿਚ ਜੋੜਾਂ ਦੇ ਦਰਦ ਦੀ ਸਮੱਸਿਆ ਵੀ ਨਹੀਂ ਹੁੰਦੀ ਹੈ।
- ਬੁਢੇਪਾ ਰੋਕੂ ਗੁਣਾਂ ਨਾਲ ਭਰਪੂਰ ਸੁੰਢ ਦੇ ਲੱਡੂ ਇਮਿਊਨਿਟੀ ਵਧਾਉਣ ਵਿਚ ਮਦਦ ਕਰਦੇ ਹਨ, ਜੋ ਕੋਰੋਨਾ ਕਾਲ ਵਿਚ ਬਹੁਤ ਜ਼ਰੂਰੀ ਹੈ। ਨਾਲ ਹੀ ਇਸ ਨਾਲ ਤੁਸੀਂ ਸਰਦੀ, ਜ਼ੁਕਾਮ, ਖਾਂਸੀ ਤੋਂ ਵੀ ਬਚੇ ਰਹਿ ਸਕਦੇ ਹੋ।