ਗੁਲਾਬ ਸ਼ਰਬਤ ਹੈ ਬੇਹੱਦ ਲਾਭਕਾਰੀ ਚੁਟਕੀਆਂ 'ਚ ਦੂਰ ਕਰਦੈ ਖ਼ਤਰਨਾਕ ਬਿਮਾਰੀ
Published : May 31, 2018, 1:41 pm IST
Updated : May 31, 2018, 1:41 pm IST
SHARE ARTICLE
Rose Syrup
Rose Syrup

ਗਰਮੀ ਦੇ ਮੌਸਮ 'ਚ ਸਿਹਤ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਗਰਮੀ ਦੇ ਦਿਨਾਂ ਵਿਚ ਸਰੀਰ ਜ਼ਿਆਦਾ ਕਮਜ਼ੋਰ ਮਹਿਸੂਸ ਕਰਦਾ ਹੈ। ਗਰਮੀ ਦੇ ਮੌਸਮ ਵਿਚ...

ਗਰਮੀ ਦੇ ਮੌਸਮ 'ਚ ਸਿਹਤ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਗਰਮੀ ਦੇ ਦਿਨਾਂ ਵਿਚ ਸਰੀਰ ਜ਼ਿਆਦਾ ਕਮਜ਼ੋਰ ਮਹਿਸੂਸ ਕਰਦਾ ਹੈ। ਗਰਮੀ ਦੇ ਮੌਸਮ ਵਿਚ ਕਿਵੇਂ ਤੁਸੀਂ ਗੁਲਾਬ ਸ਼ਰਬਤ ਪੀ ਕੇ ਅਪਣੇ ਆਪ ਨੂੰ ਤੰਦਰੁਸਤ ਅਤੇ ਤਾਕਤਵਰ ਬਣਾ ਸਕਦੇ ਹੋ। ਕੀ ਤੁਸੀਂ ਜਾਣਦੇ ਹੋ ਕਿ ਗੁਲਾਬ ਸ਼ਰਬਤ ਨੂੰ ਕਾਫ਼ੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਰੀਰ ਨੂੰ ਠੰਡਾ ਰੱਖਦਾ ਹੈ। ਨਾਲ ਹੀ ਇਸ ਨੂੰ ਪੀਣ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ। ਇਸ ਸ਼ਰਬਤ ਦੀ ਖਾਸ ਗੱਲ ਇਸ ਦੀ ਖ਼ੁਸ਼ਬੂ ਹੁੰਦੀ ਹੈ।

Rose SyrupRose Syrup

ਨਾਲ ਹੀ ਗੁਲਾਬ ਦੇ ਬੂਟੇ 'ਚ ਜੋ ਔਸ਼ਧੀ ਗੁਣ ਪਾਏ ਜਾਂਦੇ ਹਨ ਉਹ ਵੀ ਇਸ ਸ਼ਰਬਤ ਨੂੰ ਪੀਣ ਨਾਲ ਮਿਲਦੇ ਹਨ। ਗੁਲਾਬ 'ਚ ਪਾਇਆ ਜਾਣ ਵਾਲਾ ਫ਼ਾਇਬਰ ਢਿੱਡ ਨੂੰ ਦੁਰੁਸ‍ਤ ਰਖਦਾ ਹੈ। ਇਸ ਨਾਲ ਕਬ‍ਜ਼ ਨਹੀਂ ਹੁੰਦੀ, ਢਿੱਡ ਫ਼ੁਲਣ ਦੀ ਸਮੱਸ‍ਿਆ ਦੂਰ ਹੁੰਦੀ ਹੈ। ਇਸ ਨੂੰ ਪੀਣ ਨਾਲ ਚਮੜੀ ਅਤੇ ਵਾਲ ਵਧੀਆ ਹੁੰਦੇ ਹਨ।
ਇਸ ਨੂੰ ਪੀਣ ਨਾਲ ਲੂ ਨਹੀਂ ਲਗਦੀ, ਗਰਮੀ ਤੋਂ ਸਰੀਰ ਨੂੰ ਰਾਹਤ ਮਿਲਦੀ ਹੈ। ਇਸ ਵਿਚ ਐਂਟੀਆਕਸਿਡੈਂਟਸ ਪ੍ਰੋਪਰਟੀਜ਼ ਹੁੰਦੀਆਂ ਹਨ ਜੋ ਉਮਰ ਵਧਣ ਕਾਰਨ ਹੋਣ ਵਾਲੀ ਝੁਰੜੀਆਂ ਨੂੰ ਦੂਰ ਕਰਦੀਆਂ ਹਨ।

Rose syrup drinkRose syrup drink

ਇਸ ਨੂੰ ਘਰ 'ਤੇ ਤਿਆਰ ਕਰਨ ਲਈ ਗੁਲਾਬ ਦੀਆਂ ਪੱਤੀਆਂ ਨੂੰ ਤੋਡ਼ ਲਵੋ, ਫਿਰ ਉਨ੍ਹਾਂ ਨੂੰ ਇਕ ਜਾਂ ਦੋ ਵਾਰ ਚੰਗੀ ਤਰ੍ਹਾਂ ਠੰਡੇ ਪਾਣੀ ਨਾਲ ਧੋ ਲਵੋ। ਉਨ੍ਹਾਂ 'ਤੇ ਲੱਗੀ ਮਿੱਟੀ ਪੂਰੀ ਤਰ੍ਹਾਂ ਨਾਲ ਹੱਟ ਜਾਣੀ ਚਾਹੀਦੀ ਹੈ। ਹੁਣ ਪੱਤੀਆਂ ਨੂੰ ਇਕ ਬਾਉਲ ਵਿਚ ਰਖੋ, ਉਸ 'ਚ ਪਾਣੀ ਭਰੋ ਅਤੇ ਉਬਾਲੋ। ਕੁੱਝ ਮਿੰਟ ਬਾਅਦ ਤੁਸੀਂ ਦੇਖੋਗੇ ਕਿ ਗੁਲਾਬ ਦੀਆਂ ਪੱਤੀਆਂ ਚਿਟੀ ਹੋਣੀ ਸ਼ੁਰੂ ਹੋ ਗਈਆਂ ਹਨ, ਪਾਣੀ ਗੁਲਾਬੀ ਹੋਣ ਲੱਗ ਜਾਵੇਗਾ। ਜਦੋਂ ਪੱਤੀਆਂ ਦਾ ਸਾਰਾ ਰਸ ਪਾਣੀ 'ਚ ਉਤਰ ਜਾਵੇ ਤਾਂ ਗੈਸ ਬੰਦ ਕਰ ਦਿਉ।

rose drinkrose drink

ਹੁਣ ਇਕ ਪੈਨ ਲਵੋ ਅਤੇ ਉਸ 'ਚ ਗੁਲਾਬ ਦਾ ਪਾਣੀ ਪਾਉ। ਇਸ 'ਚ ਇਕ ਛੋਟਾ ਬਾਉਲ ਖ਼ੰਡ ਪਾਉ। ਹੁਣ ਇਸ ਨੂੰ ਉਬਾਲ ਲਵੋ। ਜਦੋਂ ਤਕ ਖ਼ੰਡ ਪੂਰੀ ਤਰ੍ਹਾਂ ਘੁਲ ਨਾ ਜਾਵੇ। ਇਹ ਘੋਲ ਗਾੜ੍ਹਾ ਹੋਣ ਲੱਗ ਜਾਵੇਗਾ। ਇਸ ਨੂੰ ਉਤਾਰ ਕੇ ਠੰਡਾ ਕਰੋ। ਜਦੋਂ ਇਹ ਠੰਡਾ ਹੋ ਜਾਵੇ ਤਾਂ ਇਸ 'ਚ ਠੰਡਾ ਪਾਣੀ, ਬਰਫ਼ ਆਦਿ ਪਾ ਕੇ ਸ਼ਰਬਤ ਤਿਆਰ ਕਰ ਲਵੋ। ਤੁਸੀਂ ਚਾਹੋ ਤਾਂ ਸ਼ਰਬਤ ਵਿਚ ਕੁੱਝ ਡਿਜ਼ਰਟ ਜਿਵੇਂ ਆਈਸਕ੍ਰੀਮ ਜਾਂ ਕਸ‍ਟਰਡ ਆਦਿ ਪਾ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement