ਖ਼ਬਰਾਂ |

ਤਾਜ਼ਾ |

ਗੁਲਾਬੀ ਰੰਗ ਦੇ ਪਹਿਰਾਵੇ 'ਚ ਐਸ਼ਵਰਿਆ ਦੀ ਸਾਦਗੀ ਨੇ ਮੋਹਿਆ ਸੱਭ ਦਾ ਮਨ 
Published : Apr 8, 2018, 2:27 pm IST
Updated : Apr 8, 2018, 2:27 pm IST
SHARE ARTICLE
Aishwrya Rai in Pune
Aishwrya Rai in Pune

ਇਸ ਦੌਰਾਨ ਐਸ਼ਵਰਿਆ ਨੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ। ਜਿਸ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ

ਬਾਲੀਵੁੱਡ ਅਦਾਕਾਰਾ ਅਤੇ ਬੱਚਨ ਪਰਵਾਰ ਦੀ ਨੂੰਹ ਐਸ਼ਵਰਿਆ ਰਾਏ ਜਿਥੇ ਵੀ ਜਾਂਦੀ ਹੈ ਉਨ੍ਹਾਂ ਦੀ ਮੌਜੂਦਗੀ ਦੇ ਨਾਲ ਮਾਹੌਲ ਖੁਸ਼ਨੁਮਾ ਅਤੇ ਖੂਬਸੂਰਤ ਹੋ ਜਾਂਦਾ ਹੈ।ਅਜਿਹਾ ਹੀ ਕੁਝ ਹੋਇਆ ਪੁਣੇ ਦੇ ਇਕ ਇਵੈਂਟ 'ਚ ਜਿਥੇ ਐਸ਼ਵਰਿਆ ਬੰਟਸ ਸੰਘਾ ਬਿਲਡਿੰਗ ਦੀ ਓਪਨਿੰਗ ਸੈਰੇਮਨੀ 'ਤੇ ਪੁੱਜੀ , ਅਤੇ ਸੱਭ ਦਾ ਧਿਆਨ ਖਿੱਚ ਲਿਆ। ਇਸ ਦੌਰਾਨ ਐਸ਼ਵਰਿਆ ਨੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ। ਜਿਸ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ। 
Aishwrya in Pune Aishwrya in Puneਐਸ਼ਵਰਿਆ ਨੂੰ ਇਵੈਂਟ 'ਚ Woman of Substance ਦੇ ਟਾਈਟਲ ਨਾਲ ਨਵਾਜਿਆ ਗਿਆ। ਐਸ਼ਵਰਿਆ ਹਮੇਸ਼ਾ ਮੌਕੇ ਦੇ ਹਿਸਾਬ ਨਾਲ ਆਪਣਾ ਪਹਿਰਾਵਾ ਰੱਖਦੀ ਹੈ ਅਤੇ ਹਮੇਸ਼ਾ ਹੀ ਆਪਣੇ ਸਟਾਈਲ ਅਤੇ ਚਵਾਇਸ ਦੇ ਲਈ ਪ੍ਰਸ਼ੰਸਾ ਵੀ ਹਾਸਿਲ ਕਰਦੀ ਹੈ।  ਐਸ਼ਵਰਿਆ ਇਸ ਮੌਕੇ ਵੀ ਇੰਡੀਅਨ ਲੁਕ ਦੇ ਵਿਚ ਬੇਹੱਦ ਖੂਬਸੂਰਤ ਲਗ ਰਹੀ ਸੀ। ਜਿਸ ਨਾਲ ਉਹ ਹਰ ਇੱਕ ਦੀਆਂ ਅੱਖਾਂ ਦੀ ਖਿੱਚ ਦਾ ਕੇਂਦਰ ਰਹੀ।  Aishwrya in Pune Aishwrya in Pune

ਤੁਹਾਨੂੰ ਦਸ ਦਈਏ ਕਿ ਹਾਲ ਹੀ ਦੇ ਵਿਚ ਦੁਨੀਆਂ ਦੇ ਸਭ ਤੋਂ ਅਮੀਰ ਅੰਬਾਨੀ ਪਰਵਾਰ ਦੇ ਲਾਡਲੇ ਦੀ ਸਗਾਈ ਮੌਕੇ ਵੀ ਐਸ਼ਵਰਿਆ ਕਾਲੇ ਰੰਗ ਦੀ ਡ੍ਰੇਸ ਵਿਚ ਲੋਕਾਂ ਦੀ ਖਿੱਚ ਦਾ ਕੇਂਦਰ ਰਹੀ ਸੀ।  ਜਿਥੇ ਉਹ ਬੇਟੀ ਅਰਾਧਿਆ ਦੇ ਨਾਲ ਪਹੁੰਚੀ ਸੀ ਇਸ ਮੌਕੇ ਅਰਾਧਿਆ ਨੇ ਗੁਲਾਬੀ ਰੰਗ ਦੀ ਫਰੀਲ ਵਾਲੀ ਡ੍ਰੇਸ ਪਾਈ ਸੀ।  ਜਿਸ ਤੋਂ ਬਾਅਦ ਦੋਵੇਂ ਹੀ ਮਾਂ ਧੀ ਸੋਸ਼ਲੀ ਮੀਡੀਆ ਦੀਆਂ ਸੁਰਖੀਆਂ 'ਚ ਰਹੀਆਂ ਸਨ।   Aishwrya in Pune Aishwrya in Puneਇਸ ਮੌਕੇ ਐਸ਼ਵਰਿਆ ਨੇ ਆਪਣੇ ਹੱਥਾਂ ਨਾਲ ਜਯੋਤੀ ਜਲਾਈ ਅਤੇ ਪੂਜਾ ਕੀਤੀ।  ਪੂਜਾ ਕਰਦੇ ਸਮੇਂ ਐਸ਼ਵਰਿਆ ਬਹੁਤ ਹੀ ਸੰਸਕਾਰੀ ਰੂਪ ਚ ਨਜ਼ਰ ਆਈ |Aishwrya in Pune Aishwrya in Puneਐਸ਼ਵਰਿਆ ਉਨ੍ਹਾਂ ਬਹੁਤ ਘੱਟ ਬਾਲੀਵੁੱਡ ਅਦਾਕਾਰਾਂ 'ਚੋਂ ਇਕ ਹੈ ਜਿਸਦਾ ਅੱਜ ਵੀ ਫੈਨਜ਼ ਫਿਲਮਾਂ 'ਚ ਵਾਪਸੀ ਨੂੰ ਲੈ ਕੇ ਇੰਤਜ਼ਾਰ ਕਰ ਰਹੇ ਹਨ। ਐਸ਼ਵਰਿਆ ਜਲਦ ਹੀ ਅਨਿਲ ਕਪੂਰ ਨਾਲ ਫਿਲਮ 'ਫੰਨੇ ਖਾਂ' 'ਚ ਨਜ਼ਰ ਆਉਣ ਵਾਲੀ ਹੈ। Aishwrya in Pune Aishwrya in Puneਫਿਲਮ 'ਚ ਅਨਿਲ-ਐਸ਼ਵਰਿਆ ਤੋਂ ਇਲਾਵਾ ਰਾਜਕੁਮਾਰ ਰਾਓ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ। ਇਸ ਤੋਂ ਪਹਿਲਾਂ ਐਸ਼ਵਰਿਆ ਫ਼ਿਲਮ ਐ ਦਿਲ ਹੈ ਮੁਸ਼ਕਿਲ 'ਚ ਰਣਬੀਰ ਕਪੂਰ ਦੇ ਨਾਲ ਨਜ਼ਰ ਆ ਚੁਕੀ ਹੈ ਜਿਸ ਵਿਚ ਉਨ੍ਹਾਂ ਦੇ ਕੁਝ ਬੋਲਡ ਸੀਨ ਹੋਣ ਕਾਰਨ ਉਹ ਵਿਵਾਦਾਂ ਵਿਚ ਵੀ ਰਹੀ ਸੀ। 

Location: India, Maharashtra, Pune

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement