
ਗੁਲਾਬ ਦੇ ਫੁੱਲ ਨੂੰ ਫੁੱਲਾਂ ਦਾ ਰਾਜਾ ਮੰਨਿਆ ਜਾਂਦਾ ਹੈ, ਗੁਲਾਬ ਫੁੱਲ ਹੋਣ ਦੇ ਨਾਲ-ਨਾਲ ਇਕ ਜੜੀ ਬੂਟੀ ਵੀ ਹੈ।
ਗੁਲਾਬ ਦੇ ਫੁੱਲ ਨੂੰ ਫੁੱਲਾਂ ਦਾ ਰਾਜਾ ਮੰਨਿਆ ਜਾਂਦਾ ਹੈ, ਗੁਲਾਬ ਫੁੱਲ ਹੋਣ ਦੇ ਨਾਲ-ਨਾਲ ਇਕ ਜੜੀ ਬੂਟੀ ਵੀ ਹੈ। ਗੁਲਾਬ ਦਾ ਇਨਸਾਨੀ ਜੀਵਨ ਵਿਚ ਇਕ ਖਾਸ ਮਹੱਤਵ ਹੈ। ਮਿੱਠੀ ਖੁਸ਼ਬੂ ਤੋਂ ਇਲਾਵਾ ਗੁਲਾਬ ਦਾ ਫੁੱਲ ਸਾਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਂਦਾ ਹੈ।
rose
ਗੁਲਾਬ ਇਕ ਸਦਾਬਹਾਰ, ਝਾੜੀਦਾਰ, ਫੁੱਲਾਂ ਵਾਲਾ ਪੌਦਾ ਹੈ। ਇਸ ਦੀਆਂ 100 ਤੋਂ ਜਿਆਦਾ ਜਾਤੀਆਂ ਹਨ ਜਿਨ੍ਹਾਂ ਵਿਚੋਂ ਬਹੁਤੀਆਂ ਏਸ਼ੀਆਈ ਮੂਲ ਦੀਆਂ ਹਨ। ਜਦੋਂ ਕਿ ਕੁੱਝ ਜਾਤੀਆਂ ਦਾ ਮੂਲ ਯੂਰਪ, ਉਤਰੀ ਅਮਰੀਕਾ ਅਤੇ ਉਤਰੀ ਪੱਛਮੀ ਅਫ਼ਰੀਕਾ ਵੀ ਹੈ। ਗੁਲਾਬ ਅਪਣੀ ਖ਼ੁਸ਼ਬੂ ਅਤੇ ਸੁਹੱਪਣ ਕਾਰਨ ਦੋ ਪਿਆਰ ਕਰਨ ਵਾਲਿਆਂ ਵਿਚ ਕਾਫ਼ੀ ਹਰਮਨਪਿਆਰਾ ਹੁੰਦਾ ਹੈ।
rose
ਕਿਸੇ ਸਮੇਂ ਵਿਚ ਗੁਲਾਬ ਕੇਵਲ ਗੁਲਾਬੀ ਰੰਗ ਦਾ ਰਿਹਾ ਹੋਵੇਗਾ ਪਰ ਹੁਣ ਤਾਂ ਗੁਲਾਬ ਇਕ ਦਰਜਨ ਤੋਂ ਵੀ ਵੱਧ ਰੰਗਾਂ ਵਿਚ ਆਮ ਉਪਲਬਧ ਹੈ। ਇਹ ਕੇਵਲ ਪੂਜਾ, ਬੈਠਕ ਦੀ ਸਜਾਵਟ, ਮੁਟਿਆਰਾਂ ਦੇ ਹਾਰ-ਸ਼ਿੰਗਾਰ ਲਈ ਹੀ ਨਹੀਂ, ਸਗੋਂ ਸਰੀਰ ਨੂੰ ਤੰਦਰੁਸਤ ਰੱਖਣ ਦੇ ਵੀ ਕੰਮ ਆਉਂਦਾ ਹੈ। ਅਪਣੇ ਦਵਾਈ ਵਾਲੇ ਗੁਣਾਂ ਕਾਰਨ ਇਹ ਸਾਨੂੰ ਨਿਰੋਗਤਾ ਦੇ ਸਕਦਾ ਹੈ।
rose
ਗੁਲਾਬ ਨਾਲ ਤਿਆਰ ਗੁਲਾਬ ਜਲ ਸਾਡੀਆਂ ਅੱਖਾਂ ਦੇ ਵਿਕਾਰਾਂ ਨੂੰ ਠੀਕ ਕਰਦਾ ਹੈ। ਦੋ-ਦੋ ਬੂੰਦਾਂ ਅੱਖਾਂ ਵਿਚ ਪਾਉਣ ਨਾਲ ਅੱਖਾਂ ਨੂੰ ਠੰਢਕ ਮਿਲਦੀ ਹੈ ਅਤੇ ਵਿਕਾਰ ਦੂਰ ਹੁੰਦੇ ਹਨ। ਗੁਲਾਬ ਤੋਂ ਬਣਿਆ ਗੁਲਕੰਦ ਰਾਤ ਦੇ ਸਮੇਂ ਇਕ ਚਮਚ ਖਾ ਕੇ ਗਰਮ ਦੁੱਧ ਪੀਣਾ ਕਬਜ਼ ਵਰਗੇ ਨਾਮੁਰਾਦ ਰੋਗ ਨੂੰ ਦੂਰ ਕਰਦਾ ਹੈ।
rose water
ਟੀ. ਬੀ. ਦੇ ਰੋਗ ਦੇ ਉਠਣ ‘ਤੇ ਜਾਂ ਕਿਸੇ ਵੀ ਹੋਰ ਕਾਰਨ ਨਾਲ ਜੇ ਸਰੀਰ ਬਹੁਤ ਕਮਜ਼ੋਰ ਹੋ ਗਿਆ ਹੋਵੇ ਤਾਂ ਹਰ ਰੋਜ਼ ਗੁਲਕੰਦ ਖਾਣਾ ਸ਼ੁਰੂ ਕਰੋ। ਸਰੀਰ ਵਿਚ ਫਿਰ ਚੁਸਤੀ ਆ ਜਾਵੇਗੀ। ਪਸੀਨੇ ਦੀ ਬਦਬੂ ਹਟਾਉਣ ਲਈ ਪਾਣੀ ਨਾਲ ਭਰੀ ਬਾਲਟੀ ਵਿਚ ਕੁੱਝ ਬੂੰਦਾਂ ਗੁਲਾਬ ਜਲ ਦੀਆਂ ਪਾਉ ਅਤੇ ਇਸ਼ਨਾਨ ਕਰ ਲਉ ਤਾਜ਼ਗੀ ਮਿਲੇਗੀ।
gulkand
ਮੁਹਾਸਿਆਂ ਤੋਂ ਪਰੇਸ਼ਾਨ ਹੋ ਤਾਂ ਗੁਲਾਬ ਦੀਆਂ ਪੰਖੜੀਆਂ ਨੂੰ ਦੁੱਧ ਵਿਚ ਪੀਸੋ। ਇਸ ਵਿਚ ਚੁਟਕੀ ਭਰ ਬੋਰਿਕ ਪਾਊਡਰ ਮਿਲਾਉ। ਇਸ ਨੂੰ ਮੁਹਾਸਿਆਂ ‘ਤੇ ਲਗਾਉ। ਮੁਹਾਸੇ ਦੂਰ ਹੋਣਗੇ, ਚਿਹਰਾ ਵੀ ਖਿੜ ਉਠੇਗਾ। ਪਾਇਰੀਆ, ਮਸੂੜਿਆਂ ਦੇ ਰੋਗ, ਦੰਦਾਂ ਦਾ ਕਮਜ਼ੋਰ ਹੋਣਾ, ਇਨ੍ਹਾਂ ਸੱਭ ਲਈ ਗੁਲਾਬ ਦੀਆਂ ਪੰਖੜੀਆਂ ਦਾ ਸੇਵਨ ਕਰੋ। ਚਬਾ-ਚਬਾ ਕੇ ਖਾਣ ਨਾਲ ਦੰਦ, ਮਸੂੜ੍ਹੇ ਤਾਂ ਮਜ਼ਬੂਤ ਹੋਣਗੇ, ਮੂੰਹ ਵਿਚੋਂ ਆਉਣ ਵਾਲੀ ਬਦਬੂ ਵੀ ਨਹੀਂ ਰਹੇਗੀ ਸਾਹ ਤਾਜ਼ਾ ਹੋ ਜਾਵੇਗਾ।
pimples
ਮਠਿਆਈਆਂ, ਪਕਵਾਨਾਂ ਨੂੰ ਖੁਸ਼ਬੂਦਾਰ ਬਣਾਉਣ ਲਈ ਗੁਲਾਬ ਦੇ ਪੱਤੇ ਪਾਏ ਜਾਂਦੇ ਹਨ। ਗੁਲਾਬ ਜਲ ਵੀ ਵਰਤੋਂ ਵਿਚ ਲਿਆਉਂਦੇ ਹੋ। ਗੁਲਾਬ ਦਾ ਕਿਸੇ ਵੀ ਤਰ੍ਹਾਂ ਨਾਲ ਸੇਵਨ ਖੂਨ ਨੂੰ ਸ਼ੁੱਧ ਕਰ ਦਿੰਦਾ ਹੈ। ਬੇਚੈਨੀ, ਘਬਰਾਹਟ ਨੂੰ ਦੂਰ ਕਰਨ ਲਈ ਸਵੇਰੇ ਖੁੱਲ੍ਹੇ ਵਾਤਾਵਰਨ ਵਿਚ ਨਿਕਲ ਕੇ ਫੁੱਲਾਂ ਦੇ ਪੱਤੇ ਚਬਾ-ਚਬਾ ਕੇ ਖਾਉ, ਬੇਚੈਨੀ ਨਹੀਂ ਰਹੇਗੀ। ਗੁਲਾਬ ਦੀਆਂ ਪੰਖੜੀਆਂ ਦਾ ਰਸ ਕੱਢ ਕੇ ਕੰਨਾਂ ਵਿਚ ਪਾਉ ਦਰਦ ਦੂਰ ਹੋਵੇਗੀ। ਇਸ ਤਰ੍ਹਾਂ ਅਸੀਂ ਗੁਲਾਬ ਦੇ ਦਵਾਈ ਵਾਲੇ ਗੁਣਾਂ ਦਾ ਲਾਭ ਉਠਾ ਸਕਦੇ ਹਾਂ।
sweets
ਗੁਲਾਬ ਤੋਂ ਬਣੇ ਗੁਲਕੰਦ ‘ਚ ਗੁਲਾਬ ਦਾ ਅਰਕ ਹੁੰਦਾ ਹੈ, ਜੋ ਸਰੀਰ ਨੂੰ ਠੰਡਕ ਦਿੰਦਾ ਹੈ। ਇਹ ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ ਅਤੇ ਤਰੋ-ਤਾਜ਼ਾ ਰੱਖਦਾ ਹੈ, ਪੇਟ ਨੂੰ ਠੰਡਕ ਦਿੰਦਾ ਹੈ। ਗੁਲਕੰਦ ਇਕ ਚੁਸਤੀ ਦੇਣ ਵਾਲਾ ਟਾਨਿਕ ਹੈ, ਜੋ ਥਕਾਵਟ, ਆਲਸ, ਮਾਸਪੇਸ਼ੀਆਂ ਦੇ ਦਰਦ ਅਤੇ ਜਲਨ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਅਰਜੁਨ ਦੇ ਰੁੱਖ ਦੀ ਛਿੱਲ ਅਤੇ ਦੇਸੀ ਗੁਲਾਬ ਮਿਲਾ ਕੇ ਪਾਣੀ ‘ਚ ਉਬਾਲ ਲਉ। ਇਹ ਕਾੜ੍ਹਾ ਪੀਣ ਨਾਲ ਦਿਲ ਸਬੰਧੀ ਬਿਮਾਰੀਆਂ ਦੂਰ ਰਹਿੰਦੀਆਂ ਹਨ।