ਹਿੰਗ ਦੇ ਫ਼ਾਇਦੇ 
Published : Feb 1, 2019, 4:24 pm IST
Updated : Feb 1, 2019, 4:24 pm IST
SHARE ARTICLE
Asafoetida
Asafoetida

ਹਿੰਗ ਨੂੰ ਮਸਾਲਿਆਂ 'ਚ ਸੱਭ ਤੋਂ ਜ਼ਿਆਦਾ ਗੁਣਕਾਰੀ ਮੰਨਿਆ ਜਾਂਦਾ ਹੈ। ਇਸ ਦੀ ਤਿੱਖੀ ਖੁਸ਼ਬੂ ਨੂੰ ਕੁਝ ਲੋਕ ਪਸੰਦ ਨਹੀਂ ਕਰਦੇ ਪਰ ਇਸ ਦੇ ਗੁਣਾਂ ਦੇ ਸਾਹਮਣੇ ...

ਹਿੰਗ ਨੂੰ ਮਸਾਲਿਆਂ 'ਚ ਸੱਭ ਤੋਂ ਜ਼ਿਆਦਾ ਗੁਣਕਾਰੀ ਮੰਨਿਆ ਜਾਂਦਾ ਹੈ। ਇਸ ਦੀ ਤਿੱਖੀ ਖੁਸ਼ਬੂ ਨੂੰ ਕੁਝ ਲੋਕ ਪਸੰਦ ਨਹੀਂ ਕਰਦੇ ਪਰ ਇਸ ਦੇ ਗੁਣਾਂ ਦੇ ਸਾਹਮਣੇ ਇਸ ਨੂੰ ਨਜ਼ਰਅੰਦਾਜ਼ ਕਰ ਦਿਤਾ ਜਾਂਦਾ ਹੈ। ਸਿਹਤ ਦੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਪ੍ਰਾਚੀਨ ਸਮੇਂ ਤੋਂ ਹੀ ਇਸ ਨੂੰ ਆਯੁਰਵੇਦ 'ਚ ਖਾਸ ਥਾਂ ਦਿਤੀ ਗਈ ਹੈ। ਸਬਜ਼ੀਆਂ 'ਚ ਇਸ ਦਾ ਤੜਕਾ ਲਗਾਉਣ ਨਾਲ ਜਾਇਕਾ ਤਾਂ ਵਧ ਹੀ ਜਾਂਦਾ ਹੈ ਨਾਲ ਹੀ ਇਸ ਨਾਲ ਸਿਹਤ ਵੀ ਦਰੁੱਸਤ ਰਹਿੰਦੀ ਹੈ।

HingHing

ਜਿਨ੍ਹਾਂ ਲੋਕਾਂ ਦੀ ਸੋਚਣ ਅਤੇ ਯਾਦ ਰੱਖਣ ਦੀ ਤਾਕਤ ਕਮਜ਼ੋਰ ਹੁੰਦੀ ਹੈ ਉਨ੍ਹਾਂ ਲਈ ਹਿੰਗ ਦੀ ਵਰਤੋ ਬੇਹੱਦ ਫਾਇਦੇਮੰਦ ਹੁੰਦੀ ਹੈ। ਇਸ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਹਿੰਗ ਦੀ ਵਰਤੋਂ ਨਾਲ ਸਰੀਰ 'ਚ ਬਲੱਡ ਸ਼ੂਗਰ ਲੈਵਲ ਸੰਤੁਲਿਤ ਰਹਿੰਦਾ ਹੈ, ਜਿਸ ਵਜ੍ਹਾ ਨਾਲ ਸ਼ੂਗਰ ਹੋਣ ਦਾ ਖਤਰਾ ਨਹੀਂ ਰਹਿੰਦਾ ਹੈ। ਇਸ ਤੋਂ ਇਲਾਵਾ ਸ਼ੂਗਰ ਦੇ ਰੋਗੀ ਨੂੰ ਰੋਜ਼ਾਨਾ ਇਸ ਦਾ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਕਾਫੀ ਲਾਭ ਹੁੰਦਾ ਹੈ।

HingHing

ਕੁਝ ਲੋਕਾਂ ਨੂੰ ਇਕ ਵਾਰ ਹਿਚਕੀ ਸ਼ੁਰੂ ਹੋ ਜਾਵੇ ਤਾਂ ਬੰਦ ਹੋਣ ਦਾ ਨਾਂ ਹੀ ਨਹੀਂ ਲੈਂਦੀ। ਇਸ ਨੂੰ ਹਟਾਉਣ ਲਈ ਕੇਲੇ ਦੇ ਗੂਦੇ 'ਚ ਮਸੂਰ ਦੀ ਦਾਲ ਦੇ ਦਾਣਿਆਂ ਦੇ ਬਰਾਬਰ ਹਿੰਗ ਦੀ ਵਰਤੋਂ ਕਰਨ ਨਾਲ ਹਿਚਕੀ ਅਤੇ ਡਕਾਰ ਆਉਣੇ ਬੰਦ ਹੋ ਜਾਂਦੇ ਹਨ। ਪੇਟ ਠੀਕ ਨਾ ਹੋਵੇ ਤਾਂ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਪੇਟ ਨੂੰ ਸਿਹਤਮੰਦ ਅਤੇ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਬਣਾਉਣ ਲਈ ਸਬਜ਼ੀ-ਦਾਲ 'ਚ ਹਿੰਗ ਦਾ ਤੜਕਾ ਲਗਾਓ।

HingHing

ਹਿੰਗ ਦੇ ਚੂਰਨ ਦੀ ਵਰਤੋਂ ਕਰਨ ਨਾਲ ਹਾਜਮਾ ਠੀਕ ਰਹਿੰਦਾ ਹੈ। ਮੌਸਮ 'ਚ ਬਦਲਾਅ ਆਉਣ ਨਾਲ ਬਲਗਮ ਦੀ ਪ੍ਰੇਸ਼ਾਨੀ ਹੋਣਾ ਆਮ ਗੱਲ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਪਾਣੀ 'ਚ ਹਿੰਗ ਪਾ ਕੇ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਛਾਤੀ 'ਤੇ ਮਲੋ। ਲਗਾਤਾਰ 2-3 ਦਿਨ ਤਕ ਅਜਿਹਾ ਕਰਨ ਨਾਲ ਕਫ ਬਾਹਰ ਨਿਕਲਣ ਲੱਗਦੀ ਹੈ।

ਜਿਨ੍ਹਾਂ ਲੋਕਾਂ ਨੂੰ ਯੂਰਿਨ ਇੰਫੈਕਸ਼ਨ ਜਾਂ ਇਸ ਨਾਲ ਜੁੜੀ ਕੋਈ ਹੋਰ ਸਮੱਸਿਆ ਹੁੰਦੀ ਹੈ ਉਨ੍ਹਾਂ ਲਈ ਵੀ ਹਿੰਗ ਕਾਫੀ ਫਾਇਦੇਮੰਦ ਹੈ। ਇਸ 'ਚ ਮਜ਼ਬੂਤ ਐਂਟੀ-ਇੰਫਲੇਮੇਟਰੀ ਗੁਣ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ ਅਤੇ ਜੋੜਾਂ ਦੇ ਦਰਦ ਨੂੰ ਘੱਟ ਕਰਦੇ ਹਨ। ਅਸਥਮਾ ਦੇ ਰੋਗੀਆਂ ਲਈ ਵੀ ਹਿੰਗ ਬੇਹੱਦ ਫਾਇਦੇਮੰਦ ਹੁੰਦੀ ਹੈ ਇਸ 'ਚ ਮਜ਼ਬੂਤ ਐਂਟੀ-ਬੈਕਟੀਰਿਅਲ ਗੁਣ ਸਾਹ ਫੁੱਲਣ ਦੀ ਸਮੱਸਿਆ ਨੂੰ ਘੱਟ ਕਰਦੇ ਹਨ।

AsafoetidaAsafoetida

 ਹਿੰਗ ਦੇ ਪਾਣੀ 'ਚ ਮੌਜੂਦ ਵੀਟਾ ਕੈਰੋਟੀਨ ਅੱਖਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਰੋਜ਼ਾਨਾ ਇਸ ਦੀ ਵਰਤੋ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਸਰੀਰ 'ਚ ਖੂਨ ਦੀ ਕਮੀ ਹੋਣ 'ਤੇ ਅਨੀਮੀਆ ਦੀ ਸਮੱਸਿਆ ਹੋ ਜਾਂਦੀ ਹੈ ਅਜਿਹੇ ‘ਚ ਹਿੰਗ ‘ਚ ਮੌਜੂਦ ਆਇਰਨ ਨਾਲ ਸਰੀਰ ‘ਚ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement