ਨੌਜਵਾਨਾਂ ਨੂੰ ਮੈਰਾਥਨ 'ਚ ਮਾਤ ਪਾਉਂਦੇ 2 ਬਜ਼ੁਰਗਾਂ ਦੀ ਕਹਾਣੀ
Published : Feb 1, 2020, 4:10 pm IST
Updated : Feb 1, 2020, 4:37 pm IST
SHARE ARTICLE
Photo
Photo

ਅਯੋਕੇ ਸਮੇਂ ਦੇ ਦੌਰਾਨ ਵੀ ਜਦੋ ਇਹ ਅਭਿਆਸ ਕਰਦੇ ਹਨ ਤਾਂ ਨੌਜਵਾਨਾਂ ਨੂੰ ਵੀ ਮਾਤ ਪਾ ਦਿੰਦੇ ਹਨ।

ਪਟਿਆਲਾ: ਪਟਿਆਲਾ ਸ਼ਹਿਰ ਦੇ ਨਜ਼ਦੀਕੀ ਪੈਂਦੇ ਪਿੰਡਾਂ ਦੇ ਰਹਿਣ ਵਾਲੇ ੭੫ ਸਾਲਾ ਮੁਖਤਿਆਰ ਸਿੰਘ ਚਮਾਰਹੇੜੀ ਤੇ ੭੨ ਸਾਲਾ ਬਜ਼ੁਰਗ ਬਾਲ ਸਿੰਘ ਵਿਰਕ ਕਮਾਲਪੁਰ ਜਿਨ੍ਹਾਂ ਨੇ ਖੇਡਾਂ ਦੇ ਖੇਤਰ ਵਿਚ ਵੱਡੀਆ ਮੱਲਾਂ ਮਾਰੀਆਂ ਹਨ। ਅਯੋਕੇ ਸਮੇਂ ਦੇ ਦੌਰਾਨ ਵੀ ਜਦੋ ਇਹ ਅਭਿਆਸ ਕਰਦੇ ਹਨ ਤਾਂ ਨੌਜਵਾਨਾਂ ਨੂੰ ਵੀ ਮਾਤ ਪਾ ਦਿੰਦੇ ਹਨ।

PhotoPhoto

ਇਹ ਦੋਨੋਂ ਬਜ਼ੁਰਗ ਖਿਡਾਰੀ ਟ੍ਰਿਪਲ ਜੰਪ, ਲਾਂਗ ਜੰਪ, ਜੈਵਲਿਨ ਥਰੋਅ, ਡਿਸਕਸ ਥਰੋਅ, ਹੈਮਰ ਥਰੋਅ, ਪੋਲ, ਵਾਲਟ ਅਤੇ ਸ਼ਾਟਪੁੱਟ ਦੇ ਨੈਸ਼ਨਲ ਪੱਧਰ ਤੱਕ ਆਪਣੀ ਧਾਕ ਦਾ ਲੋਹਾ ਮਨਵਾ ਚੁੱਕੇ ਹਨ। ਖੇਡਾਂ ਵਿਚ ਜਿੱਤੇ ਇਨਾਮਾਂ ਦੀ ਗਿਣਤੀ ਕਰਨੀ ਵੀ ਔਖੀ ਹੈ। ਇਸ ਤੋਂ ਇਲਾਵਾ ਕੇਂਦਰ ਅਤੇ ਪੰਜਾਬ ਸਰਕਾਰਾਂ ਤੋਂ ਕਈ ਵਾਰ ਸਨਮਾਨਤ ਹੋ ਚੁੱਕੇ ਹਨ।

PhotoPhoto

ਪਿਛਲੇ ਕੁੱਝ ਦਿਨ ਪਹਿਲਾ ਰੁੜਕੀ ( ਉੱਤਰਾਖੰਡ) ਵਿਚ ਹੋਈ ਮਿੰਨੀ ਮੈਰਾਥਨ ਵਿਚ ਬਾਲ ਸਿੰਘ ਵਿਰਕ ਨੇ ੭ ਕਿਲੋਮੀਟਰ ਦੌੜ ੩੬ ਮਿੰਟ ਵਿਚ ਪੂਰੀ ਕਰ ਕੇ ਗੋਲਡ ਅਤੇ ਮੁਖਤਿਆਰ ਸਿੰਘ ਨੇ ੭ ਕਿਲੋਮੀਟਰ ਨੂੰ ੪੦ ਮਿੰਟ ਵਿਚ ਪੂਰਾ ਕਰ ਕੇ ਸਿਲਵਰ ਮੈਡਲ ਜਿੱਤ ਕੇ ਪੰਜਾਬ ਸੂਬੇ ਦਾ ਮਾਣ ਵਧਾਇਆ। ਇਨ੍ਹਾਂ ਦੋਵੇਂ ਖਿਡਾਰੀਆਂ ਨੂੰ ੨੬ ਜਨਵਰੀ ਅਤੇ ਜ਼ਿਲਾ ਪੱਧਰੀ ਸਨਮਾਨ ਨਾਲ ਸੂਬਾ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 12:12 PM

ਰਾਹ ਜਾਂਦੀ ਔਰਤ ਤੋਂ Motorcycle ਸਵਾਰਾਂ ਨੇ ਝਪਟਿਆ ਪਰਸ, CCTV 'ਚ ਕੈਦ ਹੋਈ ਵਾਰਦਾਤ | Latest Punjab News

18 May 2024 11:23 AM

Suit-Boot ਪਾ ਕੇ Gentleman ਲੁਟੇਰਿਆਂ ਨੇ ਲੁੱਟਿਆ ਕਬਾੜ ਨਾਲ ਭਰਿਆ ਟਰੱਕ, ਲੱਖਾਂ ਦਾ ਕਬਾੜ ਤੇ ਪਿਕਅਪ ਗੱਡੀ

18 May 2024 9:39 AM

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM
Advertisement