
ਕਸ਼ਮੀਰ ਵਿਚ ਅੱਤਵਾਦੀ ਸੰਗਠਨਾ ਦੀ ਅਗਵਾਈ ਖ਼ਤਮ ਕੀਤੀ ਜਾ ਰਹੀ ਹੈ। ਜੈਸ਼-ਏ-ਮੁਹੰਮਦ ਦੀ ਅਗਵਾਈ ਦਾ ਵੀ ਖਾਤਮਾ ਕੀਤਾ ਜਾ ਚੁੱਕਾ ਹੈ। ਇਸ ਗੱਲ ਦਾ ਪ੍ਰਗਟਾਵਾ ਲੈਫਟੀਨੈਂਟ ...
ਨਵੀਂ ਦਿੱਲੀ : ਕਸ਼ਮੀਰ ਵਿਚ ਅੱਤਵਾਦੀ ਸੰਗਠਨਾ ਦੀ ਅਗਵਾਈ ਖ਼ਤਮ ਕੀਤੀ ਜਾ ਰਹੀ ਹੈ। ਜੈਸ਼-ਏ-ਮੁਹੰਮਦ ਦੀ ਅਗਵਾਈ ਦਾ ਵੀ ਖਾਤਮਾ ਕੀਤਾ ਜਾ ਚੁੱਕਾ ਹੈ। ਇਸ ਗੱਲ ਦਾ ਪ੍ਰਗਟਾਵਾ ਲੈਫਟੀਨੈਂਟ ਜਨਰਲ ਕੇਜੇਐਸ ਢਿੱਲੋ ਨੇ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਲਸ਼ਕਰ-ਏ-ਤੋਇਬਾ ਅਤੇ ਹਿੱਜਬੁਲ ਮੁਜਾਹੀਦੀਨ ਦੇ ਅੱਤਵਾਦੀ ਨਿਊਟਲ ਹੋ ਚੁੱਕੇ ਹਨ।
File Photo
ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆ ਜਨਰਲ ਢਿੱਲੋਂ ਨੇ ਕਿਹਾ ਕਿ ਪੱਥਰਬਾਜ਼ੀ ਦੀਆਂ ਘਟਨਾਵਾਂ ਸਿਫਰ ਉੱਤੇ ਪਹੁੰਚ ਗਈਆਂ ਹਨ ਅਤੇ ਅੱਤਵਾਦੀਆਂ ਦੇ ਖਾਤਮੇ ਵਿਚ ਕੋਈ ਰੁਕਾਵਟ ਨਹੀਂ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਫ਼ੌਜ਼ ਨੇ ਆਪਰੇਸ਼ਨ ਮਾਂ ਲਾਂਚ ਕੀਤਾ ਹੈ ਜਿਸ ਦੇ ਅਧੀਨ ਪਿਛਲੇ ਮਹੀਨੇ ਵਿਚ ਮਾਵਾਂ ਨਾਲ ਗੱਲਬਾਤ ਕਰਕੇ 50 ਹੱਥਿਆਰਬੰਦ ਅੱਤਵਾਦੀ ਸਾਹਮਣੇ ਆਏ ਹਨ ਅਤੇ ਉਨ੍ਹਾਂ ਨੇ ਦਹਿਸ਼ਤਗਰਦੀ ਦਾ ਪੱਲਾ ਛੱਡੇ ਕੇ ਪਰਿਵਾਰ ਨਾਲ ਆਉਣ ਦਾ ਰਸਤਾ ਚੁਣਿਆ ਹੈ।
File Photo
ਢਿੱਲੋਂ ਅਨੁਸਾਰ ਤਾਜ਼ਾ ਇਨਪੁੱਟ ਇਹ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅੱਤਵਾਦੀ ਲਾਂਚ ਪੈਡ 'ਤੇ ਇੱਕਠੇ ਹੋ ਗਏ ਹਨ। ਲਾਂਚ ਪੈਡ ਅੱਤਵਾਦੀਆਂ ਨਾਲ ਭਰ ਗਏ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਖਰਾਬ ਮੌਸਮ ਦਾ ਫਾਇਦਾ ਚੁੱਕੇ ਕੇ ਅੱਤਵਾਦੀਆਂ ਦੀ ਘੂਸਪੈਠ ਕਰਾਉਣ ਵਿਚ ਲੱਗਿਆ ਹੋਇਆ ਹੈ।
File Photo
ਜਨਰਲ ਢਿੱਲੋ ਨੇ ਦੱਸਿਆ ਕਿ ਫ਼ੌਜ਼ ਨਵੀਂ ਰਣਨੀਤੀ ਉੱਤੇ ਕੰਮ ਕਰ ਰਹੀ ਹੈ ਉਹ ਰਣਨੀਤੀ ਅੱਤਵਾਦੀਆਂ ਨੂੰ ਲਾਂਚ ਪੈਡ ਅਤੇ ਸਰਹੱਦ 'ਤੇ ਹੀ ਮਾਰ ਗਿਰਾਉਣ ਦੀ ਹੈ।ਨਾਲ ਹੀ ਉਨ੍ਹਾਂ ਨੇ ਉਮੀਦ ਜਤਾਈ ਹੈ ਕਿ 2020 ਦੀਆਂ ਗਰਮੀਆਂ ਵਿਚ ਵਾਧੂ ਸੈਲਾਨੀ ਕਸ਼ਮੀਰ ਪਹੁੰਚਣਗੇ ਅਤੇ ਵਪਾਰ ਨੂੰ ਵੀ ਫਾਇਦਾ ਮਿਲੇਗਾ।