Health News: ਮੋਟਾਪੇ ਤੋਂ ਪ੍ਰੇਸ਼ਾਨ ਲੋਕ ਲੁਕਾਟ ਫੱਲ ਨੂੰ ਅਪਣੀ ਖ਼ੁਰਾਕ ’ਚ ਜ਼ਰੂਰ ਸ਼ਾਮਲ ਕਰਨ

By : GAGANDEEP

Published : Feb 1, 2024, 7:16 am IST
Updated : Feb 1, 2024, 7:48 am IST
SHARE ARTICLE
People suffering from obesity must include lukat fruit in their diet Health News in punjabi
People suffering from obesity must include lukat fruit in their diet Health News in punjabi

Health News:  ਲੁਕਾਟ ਦੀ ਵਰਤੋਂ ਕਰਨ ਨਾਲ ਕੈਲੇਸਟਰੋਲ ਲੈਵਲ ਕੰਟਰੋਲ ’ਚ ਰਹਿੰਦਾ

People suffering from obesity must include lukat fruit in their diet Health News in punjabi : ਲੁਕਾਟ ਫਲ ਵਿਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਫ਼ਾਈਬਰ, ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਜ਼ਿੰਕ ਆਦਿ ਤੱਤਾਂ ਨਾਲ ਭਰਪੂਰ ਹੁੰਦਾ ਹੈ। ਅਜਿਹੇ ’ਚ ਇਸ ਦੀ ਵਰਤੋਂ ਨਾਲ ਇਮਿਊਨਿਟੀ ਵਧਣ ਦੇ ਨਾਲ ਦਿਲ ਨੂੰ ਸਿਹਤਮੰਦ ਰੱਖਣ ’ਚ ਮਦਦ ਮਿਲਦੀ ਹੈ। ਆਉ ਜਾਣਦੇ ਹਾਂ ਲੁਕਾਟ ਖਾਣ ਦੇ ਫ਼ਾਇਦਿਆਂ ਬਾਰੇ:

ਇਹ ਵੀ ਪੜ੍ਹੋ: Farming News: ਖਰਬੂਜ਼ੇ ਦੀ ਬਿਜਾਈ ਉਤਰੀ ਭਾਰਤ ’ਚ ਫ਼ਰਵਰੀ ਦੇ ਅੱਧ ਵਿਚ ਕੀਤੀ ਜਾਂਦੀ ਹੈ  

 ਲੁਕਾਟ ਦੀ ਵਰਤੋਂ ਕਰਨ ਨਾਲ ਕੈਲੇਸਟਰੋਲ ਲੈਵਲ ਕੰਟਰੋਲ ’ਚ ਰਹਿੰਦਾ ਹੈ। ਨਾਲ ਹੀ ਇਹ ਦਿਲ ਦੀਆਂ ਕੋਸ਼ਿਕਾਵਾਂ ’ਚੋਂ ਸੋਜ ਘੱਟ ਕਰ ਕੇ ਇਸ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦੀ ਹੈ। ਅਜਿਹੇ ’ਚ ਦਿਲ ਸਿਹਤਮੰਦ ਰਹਿਣ ਦੇ ਨਾਲ ਇਸ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਕਈ ਗੁਣਾ ਘੱਟ ਜਾਂਦਾ ਹੈ। ਜਿਗਰ ’ਚ ਗੜਬੜੀ ਹੋਣ ’ਤੇ ਪੀਲੀਆ ਅਤੇ ਹੋਰ ਬੀਮਾਰੀਆਂ ਦੀ ਲਪੇਟ ’ਚ ਆਉਣ ਦਾ ਖ਼ਤਰਾ ਹੁੰਦਾ ਹੈ। ਅਜਿਹੇ ’ਚ ਲੁਕਾਟ ਦੇ ਪੱਤਿਆਂ ਨਾਲ ਤਿਆਰ ਕਾੜ੍ਹਾ ਪੀਣ ਨਾਲ ਜਿਗਰ ਸਿਹਤਮੰਦ ਰਹਿੰਦਾ ਹੈ। 

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (1 ਫਰਵਰੀ 2024)

ਲੁਕਾਟ ’ਚ ਵਿਟਾਮਿਨ ਈ, ਸੀ ਹੋਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਕਮਜ਼ੋਰ ਅੱਖਾਂ ਵਾਲੇ ਲੁਕਾਟ ਨੂੰ ਅਪਣੀ ਰੋਜ਼ਾਨਾ ਖ਼ੁਰਾਕ ’ਚ ਜ਼ਰੂਰ ਸ਼ਾਮਲ ਕਰਨ। ਲੁਕਾਟ ’ਚ ਐਂਟੀ-ਆਕਸੀਡੈਂਟ ਗੁਣ ਹੋਣ ਦੇ ਨਾਲ ਕੈਲਸ਼ੀਅਮ ਵੀ ਭਰਪੂਰ ਮਾਤਰਾ ’ਚ ਹੁੰਦਾ ਹੈ। ਅਜਿਹੇ ’ਚ ਇਸ ਦੀ ਵਰਤੋਂ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ’ਚ ਮਜ਼ਬੂਤੀ ਆਉਂਦੀ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੋਸ਼ਕ ਤੱਤਾਂ ਨਾਲ ਭਰਪੂਰ ਲੁਕਾਟ ਦੀ ਵਰਤੋਂ ਕਰਨ ਨਾਲ ਭਾਰ ਘੱਟ ਕਰਨ ’ਚ ਮਦਦ ਮਿਲਦੀ ਹੈ। ਅਜਿਹੇ ’ਚ ਮੋਟਾਪੇ ਤੋਂ ਪ੍ਰੇਸ਼ਾਨ ਲੋਕ ਇਸ ਨੂੰ ਅਪਣੀ ਖ਼ੁਰਾਕ ’ਚ ਜ਼ਰੂਰ ਸ਼ਾਮਲ ਕਰਨ।  ਲੁਕਾਟ ਦੀ ਵਰਤੋਂ ਕਰਨ ਨਾਲ ਪਾਚਨ ਕਿਰਿਆ ਬਿਹਤਰ ਤਰੀਕੇ ਨਾਲ ਕੰਮ ਕਰਦੀ ਹੈ। ਅਜਿਹੇ ’ਚ ਢਿੱਡ ਦਰਦ, ਕਬਜ਼, ਦਸਤ, ਐਸੀਡਿਟੀ, ਸੋਜ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ਦੇ ਪੱਤਿਆਂ ਨੂੰ ਪਾਣੀ ’ਚ ਉਬਾਲ ਕੇ ਕਾੜ੍ਹਾ ਬਣਾ ਕੇ ਪੀਣ ਨਾਲ ਜੀ ਮਚਲਾਉਣਾ, ਉਲਟੀ ਆਉਣ ਦੀ ਸਮੱਸਿਆ ’ਚ ਫ਼ਾਇਦਾ ਹੁੰਦਾ ਹੈ।

 (For more Punjabi news apart from People suffering from obesity must include lukat fruit in their diet Health News in punjabi, stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement