Health News: ਸਿਹਤ ਲਈ ਵਰਦਾਨ ਹੈ ਚੌਲਾਂ ਦਾ ਪਾਣੀ, ਆਉ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ
Published : Feb 1, 2025, 6:29 am IST
Updated : Feb 1, 2025, 6:29 am IST
SHARE ARTICLE
Rice water is a boon for health
Rice water is a boon for health

ਆਉ ਜਾਣਦੇ ਹਾਂ ਘਰ ਵਿਚ ਚੌਲਾਂ ਦਾ ਪਾਣੀ ਕਿਵੇਂ ਤਿਆਰ ਕਰੀਏ ਤੇ ਇਸ ਦੇ ਕੀ-ਕੀ ਫ਼ਾਇਦੇ ਹਨ?

 

Health News: ਚੌਲ ਪਕਾਉਣ ਤੋਂ ਬਾਅਦ ਉਸ ਦਾ ਪਾਣੀ ਸੁੱਟਣ ਦੀ ਥਾਂ ਪੀਤਾ ਜਾਵੇ ਤਾਂ ਇਸ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਡਾਕਟਰਾਂ ਦੀ ਮੰਨੀਏ ਤਾਂ ਚੌਲਾਂ ਦਾ ਪਾਣੀ ਚਮੜੀ, ਵਾਲਾਂ ਅਤੇ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਚੌਲਾਂ ਦਾ ਪਾਣੀ ਬੁਢਾਪੇ ਨੂੰ ਦੂਰ ਕਰਨ ਵਿਚ ਬਹੁਤ ਕਾਰਗਰ ਹੈ। ਇਹ ਘਰੇਲੂ ਨੁਸਖ਼ਾ ਚਿਹਰੇ ਦੀ ਰੰਗਤ ਨੂੰ ਨਿਖਾਰਨ ਵਿਚ ਵੀ ਮਦਦ ਕਰਦਾ ਹੈ। ਆਉ ਜਾਣਦੇ ਹਾਂ ਘਰ ਵਿਚ ਚੌਲਾਂ ਦਾ ਪਾਣੀ ਕਿਵੇਂ ਤਿਆਰ ਕਰੀਏ ਤੇ ਇਸ ਦੇ ਕੀ-ਕੀ ਫ਼ਾਇਦੇ ਹਨ?

ਚੌਲਾਂ ਦਾ ਪਾਣੀ ਪੀਣ ਨਾਲ ਸਰੀਰ ’ਚ ਐਨਰਜੀ ਆਉਂਦੀ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ। ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਰੂੰ ਨਾਲ ਚੌਲਾਂ ਦਾ ਪਾਣੀ ਅੱਖਾਂ ਦੇ ਆਲੇ-ਦੁਆਲੇ ਲਗਾਉ, ਕੁੱਝ ਹੀ ਦਿਨਾਂ ’ਚ ਕਿੱਲਾਂ ਦੂਰ ਹੋ ਜਾਣਗੀਆਂ। ਚੌਲਾਂ ਦਾ ਪਾਣੀ ਪੀਣ ਨਾਲ ਡਾਇਜ਼ਸ਼ਨ ’ਚ ਸੁਧਾਰ ਹੁੰਦਾ ਹੈ ਕਿਉਂਕਿ ਇਸ ’ਚ ਫ਼ਾਈਬਰਸ ਭਰਪੂਰ ਮਾਤਰਾ ’ਚ ਹੁੰਦੇ ਹਨ। ਟੱਟੀਆਂ ਲੱਗਣ ’ਤੇ ਚੌਲਾਂ ਦਾ ਪਾਣੀ ਪੀਣ ਨਾਲ ਛੇਤੀ ਆਰਾਮ ਮਿਲੇਗਾ। ਚੌਲਾਂ ਦੇ ਪਾਣੀ ’ਚ ਐਂਟੀਵਾਇਰਲ ਪ੍ਰੋਪਰਟੀ ਹੁੰਦੀ ਹੈ, ਜਿਸ ਨੂੰ ਵਾਇਰਲ ਬੁਖ਼ਾਰ ’ਚ ਪੀਣ ’ਤੇ ਆਰਾਮ ਅਤੇ ਤਾਕਤ ਮਿਲੇਗੀ। ਲਗਾਤਾਰ ਉਲਟੀਆਂ ਆਉਣ ’ਤੇ ਦਿਨ ’ਚ 2-3 ਕੱਪ ਚੌਲਾਂ ਦਾ ਪਾਣੀ ਪੀਣ ਨਾਲ ਛੇਤੀ ਰਾਹਤ ਮਿਲੇਗੀ। ਰੋਜ਼ਾਨਾ ਚੌਲਾਂ ਦੇ ਪਾਣੀ ਨਾਲ ਮੂੰਹ ਧੋਣ ’ਤੇ ਕਿੱਲ-ਮੁਹਾਸੇ, ਦਾਗ਼-ਧੱਬਿਆਂ ਤੋਂ ਛੁਟਕਾਰਾ ਮਿਲਦਾ ਹੈ। ਚਮੜੀ ਵੀ ਕੋਮਲ ਬਣੇਗੀ ਅਤੇ ਚਮਕ ਵਧੇਗੀ।

ਚੌਲਾਂ ਦੇ ਪਾਣੀ ਨੂੰ ਵਾਲਾਂ ’ਚ ਸ਼ੈਂਪੂ ਕਰਨ ਤੋਂ ਬਾਅਦ ਕੰਡੀਸ਼ਨਰ ਵਾਂਗ ਵਰਤੋਂ ਕਰੋ। ਇਸ ਨਾਲ ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਮਿਲਦੇ ਹੋਏ ਵਾਲ ਕੋਮਲ ਅਤੇ ਸਿਲਕੀ ਹੋਣਗੇ ਅਤੇ ਛੇਤੀ ਵਧਣਗੇ। ਬੁਢਾਪੇ ਨੂੰ ਦੂਰ ਕਰਨ ਲਈ ਚੌਲਾਂ ਦਾ ਪਾਣੀ ਘਰ ਵਿਚ ਹੀ ਬਣਾਇਆ ਜਾ ਸਕਦਾ ਹੈ। ਇਸ ਲਈ ਤੁਹਾਨੂੰ ਚੌਲਾਂ ਨੂੰ ਸਾਫ਼ ਪਾਣੀ ਵਿਚ 15-20 ਮਿੰਟ ਲਈ ਭਿਉਂ ਕੇ ਰਖਣਾ ਹੋਵੇਗਾ। ਜਦੋਂ ਪਾਣੀ ਚਿੱਟਾ ਹੋਣ ਲੱਗੇ ਤਾਂ ਇਸ ਨੂੰ ਕਿਸੇ ਭਾਂਡੇ ਵਿਚ ਲੈ ਕੇ ਥੋੜ੍ਹਾ ਜਿਹਾ ਉਬਾਲ ਲਵੋ। ਉਬਾਲਣ ਤੋਂ ਬਾਅਦ ਪਾਣੀ ਨੂੰ ਠੰਢਾ ਕਰ ਕੇ ਇਸ ਨਾਲ ਚਿਹਰਾ ਧੋ ਲਵੋ। ਚੌਲਾਂ ਦਾ ਪਾਣੀ ਚਿਹਰੇ ਦੀ ਰੰਗਤ ਨੂੰ ਨਿਖਾਰਨ ਵਿਚ ਮਦਦ ਕਰਦਾ ਹੈ।


 

SHARE ARTICLE

ਏਜੰਸੀ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement