Benefits Coriander : ਇਹ ਹਰੇ ਪੱਤੇ ਗਰਮੀਆਂ ’ਚ ਤੁਹਾਡੇ ਦਿਲ ਅਤੇ ਦਿਮਾਗ ਨੂੰ ਬਣਾ ਦੇਣਗੇ ਸੁਪਰਐਕਟਿਵ, ਮਾਹਰ ਦੱਸਦੇ ਹਨ 5 ਫ਼ਾਇਦੇ

By : BALJINDERK

Published : Apr 2, 2025, 2:33 pm IST
Updated : Apr 2, 2025, 2:33 pm IST
SHARE ARTICLE
 benefits Coriander
benefits Coriander

Benefits Coriander : ਗਰਮੀਆਂ ਵਿੱਚ, ਧਨੀਆ ਪੱਤੇ ਦਿਮਾਗ ਅਤੇ ਦਿਲ ਨੂੰ ਕਿਰਿਆਸ਼ੀਲ ਰੱਖਣ ਵਿੱਚ ਮਦਦ ਕਰਦੇ ਹਨ

Benefits Coriander News in Punjabi : ਡਾਇਟੀਸ਼ੀਅਨ ਮਨੀਸ਼ਾ ਗੋਇਲ ਨੇ ਕਿਹਾ ਕਿ ਧਨੀਆ ਸਿਰਫ਼ ਇੱਕ ਮਸਾਲਾ ਨਹੀਂ ਹੈ ਬਲਕਿ ਗਰਮੀਆਂ ਵਿੱਚ ਸਿਹਤ ਲਈ ਅੰਮ੍ਰਿਤ ਹੈ। ਗਰਮੀਆਂ ਵਿੱਚ, ਧਨੀਆ ਪੱਤੇ ਦਿਮਾਗ ਅਤੇ ਦਿਲ ਨੂੰ ਕਿਰਿਆਸ਼ੀਲ ਰੱਖਣ ਵਿੱਚ ਮਦਦ ਕਰਦੇ ਹਨ। ਸਾਡੇ ਘਰਾਂ ਦੀਆਂ ਰਸੋਈਆਂ ਵਿੱਚ ਬਹੁਤ ਸਾਰੇ ਸਿਹਤ ਖਜ਼ਾਨੇ ਛੁਪੇ ਹੋਏ ਹਨ।

ਰਸੋਈ ਵਿੱਚ ਰੱਖੀਆਂ ਕੁਝ ਚੀਜ਼ਾਂ ਨਾ ਸਿਰਫ਼ ਖਾਣੇ ਦਾ ਸੁਆਦ ਵਧਾਉਂਦੀਆਂ ਹਨ ਸਗੋਂ ਕਈ ਬਿਮਾਰੀਆਂ ਤੋਂ ਵੀ ਬਚਾਉਂਦੀਆਂ ਹਨ। ਧਨੀਆ ਵੀ ਇੱਕ ਅਜਿਹਾ ਮਸਾਲਾ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਧਨੀਆ ਸਿਰਫ਼ ਇੱਕ ਮਸਾਲਾ ਨਹੀਂ ਹੈ, ਸਗੋਂ ਗਰਮੀਆਂ ਵਿੱਚ ਸਿਹਤ ਲਈ ਅੰਮ੍ਰਿਤ ਹੈ। ਇਸ ਦੇ ਹਰੇ ਪੱਤੇ ਐਂਟੀਆਕਸੀਡੈਂਟ, ਵਿਟਾਮਿਨ ਸੀ, ਪੋਟਾਸ਼ੀਅਮ ਅਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜੋ ਦਿਲ ਅਤੇ ਦਿਮਾਗ ਨੂੰ ਕਿਰਿਆਸ਼ੀਲ ਅਤੇ ਸਿਹਤਮੰਦ ਰੱਖਦੇ ਹਨ। ਡਾਇਟੀਸ਼ੀਅਨ ਮਨੀਸ਼ਾ ਗੋਇਲ ਨੇ ਗਰਮੀਆਂ ਦੇ ਮੌਸਮ ਵਿੱਚ ਧਨੀਆ ਖਾਣ ਦੇ ਫਾਇਦੇ ਦੱਸੇ ਹਨ।

1

ਡਾਇਟੀਸ਼ੀਅਨ ਮਨੀਸ਼ਾ ਗੋਇਲ ਦੇ ਅਨੁਸਾਰ, ਧਨੀਆ ਪੱਤੇ ਐਂਟੀਆਕਸੀਡੈਂਟ, ਐਂਟੀ-ਇਨਫਲੇਮੇਟਰੀ ਅਤੇ ਐਂਟੀ-ਮਾਈਕ੍ਰੋਬਾਇਲ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਆਇਰਨ, ਜ਼ਿੰਕ, ਮੈਗਨੀਸ਼ੀਅਮ ਅਤੇ ਫਾਸਫੋਰਸ ਭਰਪੂਰ ਮਾਤਰਾ ਵਿੱਚ ਮਿਲਦਾ ਹੈ।

ਦਿਮਾਗ ਨੂੰ ਬਣਾਏ ਤੇਜ਼ 

ਧਨੀਏ ਦਾ ਸੇਵਨ ਦਿਮਾਗ ਲਈ ਫ਼ਾਇਦੇਮੰਦ ਹੁੰਦਾ ਹੈ। ਧਨੀਏ ’ਚ ਮੌਜੂਦ ਐਂਟੀਆਕਸੀਡੈਂਟ ਅਤੇ ਵਿਟਾਮਿਨ ਕੇ ਦਿਮਾਗ ਦੀ ਕਾਰਜਸ਼ੀਲਤਾ ਨੂੰ ਵਧਾਉਂਦੇ ਹਨ। ਇਹ ਅਲਜ਼ਾਈਮਰ ਅਤੇ ਡਿਮੈਂਸ਼ੀਆ ਵਰਗੀਆਂ ਨਿਊਰੋਡੀਜਨਰੇਟਿਵ ਬਿਮਾਰੀਆਂ ਤੋਂ ਬਚਾਅ ’ਚ ਮਦਦ ਕਰ ਸਕਦਾ ਹੈ।

ਦਿਲ ਲਈ ਫ਼ਾਇਦੇਮੰਦ

ਧਨੀਏ ਦਾ ਸੇਵਨ ਸਿਹਤਮੰਦ ਦਿਲ ਲਈ ਫ਼ਾਇਦੇਮੰਦ ਹੋ ਸਕਦਾ ਹੈ। ਇਸ ’ਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਧਨੀਏ ’ਚ ਕੋਲੈਸਟ੍ਰੋਲ ਘਟਾਉਣ ਦੇ ਗੁਣ ਹੁੰਦੇ ਹਨ, ਜੋ ਦਿਲ ਦੀਆਂ ਬਿਮਾਰੀਆਂ ਨੂੰ ਰੋਕਦੇ ਹਨ।

ਸ਼ੂਗਰ ਨੂੰ ਕੰਟਰੋਲ ਕਰਦਾ 

ਧਨੀਆ ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦਾ ਹੈ। ਧਨੀਆ ਖਾਣ ਨਾਲ ਸਰੀਰ ’ਚ ਐਨਜ਼ਾਈਮਾਂ ਦੀ ਮਾਤਰਾ ਵਧਦੀ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ’ਚ ਮਦਦ ਕਰਦੀ ਹੈ। ਇਸ ’ਚ ਖੁਰਾਕੀ ਫ਼ਾਈਬਰ ਅਤੇ ਪ੍ਰੋਟੀਨ ਹੁੰਦਾ ਹੈ, ਜੋ ਬਲੱਡ ਸ਼ੂਗਰ ਨੂੰ ਨਿਯੰਤ੍ਰਿਤ ਕਰ ਕੇ ਭੁੱਖ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰਦਾ ਹੈ।

ਐਂਟੀਮਾਈਕਰੋਬਾਇਲ ਗੁਣਾਂ ਨਾਲ ਭਰਪੂਰ

ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਅਨੁਸਾਰ, ਧਨੀਏ ’ਚ ਐਂਟੀਮਾਈਕਰੋਬਾਇਲ ਮਿਸ਼ਰਣ ਹੁੰਦੇ ਹਨ ਜੋ ਇਨਫੈਕਸ਼ਨਾਂ ਅਤੇ ਭੋਜਨ ਤੋਂ ਹੋਣ ਵਾਲੀਆਂ ਬਿਮਾਰੀਆਂ ਨਾਲ ਲੜਨ ’ਚ ਪ੍ਰਭਾਵਸ਼ਾਲੀ ਹੁੰਦੇ ਹਨ। ਇਸ ਵਿੱਚ ਮੌਜੂਦ ਪੌਸ਼ਟਿਕ ਤੱਤ ਯੂਟੀਆਈ ਦੇ ਵਧਦੇ ਜੋਖ਼ਮ ਨੂੰ ਵੀ ਘਟਾਉਂਦੇ ਹਨ।

ਸਰੀਰ ਨੂੰ ਹਾਈਡਰੇਟ ਰੱਖਣ ’ਚ ਅਸਰਦਾਰ 

ਗਰਮੀਆਂ ਦੇ ਮੌਸਮ ’ਚ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਧਨੀਆ ਪੱਤੇ ਸਰੀਰ ਲਈ ਠੰਢਕ ਦਾ ਕੰਮ ਕਰਦੇ ਹਨ ਅਤੇ ਡੀਹਾਈਡਰੇਸ਼ਨ ਨੂੰ ਰੋਕਦੇ ਹਨ। ਧਨੀਏ ਦਾ ਜੂਸ ਪੀਣ ਨਾਲ ਗਰਮੀਆਂ ’ਚ ਹੀਟ ਸਟ੍ਰੋਕ ਅਤੇ ਥਕਾਵਟ ਦੀ ਸਮੱਸਿਆ ਘੱਟ ਜਾਂਦੀ ਹੈ।

ਪਾਚਨ ਕਿਰਿਆ ਲਈ ਚੰਗਾ

ਗਰਮੀਆਂ ਦੇ ਮੌਸਮ ’ਚ ਪਾਚਨ ਸੰਬੰਧੀ ਸਮੱਸਿਆਵਾਂ ਬਹੁਤ ਆਮ ਹੋ ਜਾਂਦੀਆਂ ਹਨ। ਧਨੀਆ ਪਾਚਨ ਕਿਰਿਆ ਨੂੰ ਸੁਧਾਰਨ ’ਚ ਫ਼ਾਇਦੇਮੰਦ ਹੁੰਦਾ ਹੈ। ਧਨੀਆ ਦੇ ਪੱਤਿਆਂ ਵਿੱਚ ਫ਼ਾਈਬਰ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਪੇਟ ਵਿੱਚ ਚੰਗੇ ਬੈਕਟੀਰੀਆ ਨੂੰ ਵਧਾਉਂਦੇ ਹਨ। ਇਸ ਨਾਲ ਗੈਸ, ਐਸੀਡਿਟੀ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

(For more news apart from These green leaves will make your heart and brain super active in summer News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement