
ਦੁੱਧ ਸਰੀਰ ਦੀਆਂ ਹੱਡੀਆਂ ਦੀ ਘਣਤਾ ਨੂੰ ਵਧਾਉਣ ਵਿਚ ਬਹੁਤ ਮਦਦ ਕਰਦਾ ਹੈ।
ਮੁਹਾਲੀ : ਵਿਟਾਮਿਨ ਡੀ ਤੇ ਕੈਲਸ਼ੀਅਮ ਦੋਵੇਂ ਪੌਸ਼ਟਿਕ ਤੱਤ ਸਰੀਰ ਲਈ ਜ਼ਰੂਰੀ ਹਨ। ਇਹ ਦੋਵੇਂ ਤੱਤ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਹਨ। ਇਨ੍ਹਾਂ ਦੀ ਵਰਤੋਂ ਨਾਲ, ਹੱਡੀਆਂ ਨੂੰ ਲੰਮੇ ਸਮੇਂ ਤਕ ਮਜ਼ਬੂਤ ਤੇ ਤੰਦਰੁਸਤ ਰਖਿਆ ਜਾ ਸਕਦਾ ਹੈ। ਜ਼ਿਆਦਾਤਰ ਵਿਟਾਮਿਨ ਡੀ ਧੁੱਪ ਤੋਂ ਪ੍ਰਾਪਤ ਹੁੰਦਾ ਹੈ ਪਰ ਕੈਲਸ਼ੀਅਮ ਪ੍ਰਾਪਤ ਕਰਨ ਲਈ, ਸਾਨੂੰ ਭੋਜਨ ਤੇ ਨਿਰਭਰ ਰਹਿਣਾ ਪੈਂਦਾ ਹੈ। ਤੁਹਾਡੀ ਜਾਣਕਾਰੀ ਲਈ, ਕੁੱਝ ਫਲ ਦੱਸੇ ਜਾ ਰਹੇ ਹਨ। ਇਹ ਫਲ ਤੁਹਾਡੀਆਂ ਹੱਡੀਆਂ ਲਈ ਵਿਟਾਮਿਨ ਡੀ ਤੇ ਕੈਲਸ਼ੀਅਮ ਦਾ ਵਧੀਆ ਸਰੋਤ ਹੋ ਸਕਦੇ ਹਨ।
Healthy Bones
ਮੱਛੀ: ਸਾਲਮਨ, ਟੂਨਾ ਤੇ ਟਰਾਉਟ ਨੂੰ ਫੈਟੀ ਮੱਛੀ ਕਿਹਾ ਜਾਂਦਾ ਹੈ। ਇਨ੍ਹਾਂ ਦਾ ਸੇਵਨ ਵਿਟਾਮਿਨ ਡੀ ਤੇ ਕੈਲਸ਼ੀਅਮ ਦਾ ਚੰਗਾ ਸ੍ਰੋਤ ਹੈ। ਇਸ ਤੋਂ ਇਲਾਵਾ, ਇਹ ਤੁਹਾਡੀਆਂ ਹੱਡੀਆਂ ਨੂੰ ਤੰਦਰੁਸਤ ਤੇ ਪੌਸ਼ਟਿਕ ਰਖਣ ਦੇ ਨਾਲ-ਨਾਲ ਇਨ੍ਹਾਂ ਨੂੰ ਪੌਸ਼ਟਿਕ ਬਣਾਉਣ ਤੇ ਮਜ਼ਬੂਤ ਕਰਨ ਦਾ ਕੰਮ ਕਰੇਗਾ।
Fish
ਦੁੱਧ: ਦੁੱਧ ਤੇ ਹੋਰ ਡੇਅਰੀ ਉਤਪਾਦ ਜਿਵੇਂ ਘਿਉ, ਪਨੀਰ, ਮੱਖਣ ਹੱਡੀਆਂ ਨੂੰ ਕਾਫ਼ੀ ਹੱਦ ਤਕ ਮਜ਼ਬੂਤ ਕਰਨ ਦੀ ਸਮਰੱਥਾ ਰਖਦੇ ਹਨ। ਖ਼ਾਸਕਰ ਜਦੋਂ ਦੁੱਧ ਦੀ ਗੱਲ ਕਰੀਏ ਤਾਂ ਇਹ ਸਰੀਰ ਦੀਆਂ ਹੱਡੀਆਂ ਦੀ ਘਣਤਾ ਨੂੰ ਵਧਾਉਣ ਵਿਚ ਬਹੁਤ ਮਦਦ ਕਰਦਾ ਹੈ।
strong bones
ਹਰੀਆਂ ਸਬਜ਼ੀਆਂ: ਇਹ ਸਾਬਤ ਹੋਇਆ ਹੈ ਕਿ ਹਰੀਆਂ ਸਬਜ਼ੀਆਂ ਪੋਸ਼ਣ ਦਾ ਵਧੀਆ ਸ੍ਰੋਤ ਹਨ। ਸਬਜ਼ੀਆਂ ਜਿਵੇਂ ਬ੍ਰੋਕਲੀ ਤੇ ਗੋਭੀ ਕੈਲਸ਼ੀਅਮ ਦੇ ਸ਼ਾਨਦਾਰ ਨਾਨ-ਡੇਅਰੀ ਸਰੋਤ ਹਨ। ਹਾਲਾਂਕਿ, ਪਾਲਕ ਦਾ ਸਾਗ ਵੀ ਇਸ ਸ਼੍ਰੇਣੀ ਵਿਚ ਸਹੀ ਹੈ। ਪਾਲਕ ਵਿਚ ਆਕਸੀਲਿਕ ਐਸਿਡ ਮਿਲਦਾ ਹੈ। ਇਹ ਮਨੁੱਖੀ ਸਰੀਰ ਨੂੰ ਕੈਲਸ਼ੀਅਮ ਜਜ਼ਬ ਕਰਨ ਦੇ ਯੋਗ ਬਣਾ ਦਿੰਦਾ ਹੈ।
Vegetarian diet
ਸੋਇਆਬੀਨ ਦਾ ਦੁੱਧ: ਸੋਇਆਬੀਨ ਦਾ ਦੁੱਧ ਜਾਂ ਹੋਰ ਸੋਇਆਬੀਨ ਆਧਾਰਤ ਭੋਜਨ ਹੱਡੀਆਂ ਲਈ ਬਹੁਤ ਜ਼ਿਆਦਾ ਸਹਾਈ ਹੁੰਦੇ ਹਨ। ਕੈਲਸ਼ੀਅਮ ਨਾਲ ਭਰਪੂਰ ਹੋਣ ਕਾਰਨ, ਇਹ ਭੋਜਨ ਹੱਡੀਆਂ ਲਈ ਇਕ ਸਿਹਤਮੰਦ ਫ਼ੂਡ ਵਜੋਂ ਜਾਣੇ ਜਾਂਦੇ ਹਨ।
Egg
ਅੰਡਾ: ਅੰਡੇ ਪ੍ਰੋਟੀਨ ਦੇ ਚੰਗੇ ਸਰੋਤ ਹਨ। ਖ਼ਾਸਕਰ ਅੰਡੇ ਦੀ ਸਫ਼ੇਦੀ। ਜੇ ਤੁਸੀਂ ਅਪਣੇ ਸਰੀਰ ਵਿਚ ਕੈਲਸ਼ੀਅਮ ਤੇ ਵਿਟਾਮਿਨ ਡੀ ਦੇ ਪੱਧਰ ਨੂੰ ਵਧਾਉਣ ਦੇ ਤਰੀਕਿਆਂ ਬਾਰੇ ਸੋਚ ਰਹੇ ਹੋ, ਤਾਂ ਅੰਡੇ ਦੀ ਜ਼ਰਦੀ ਵੀ ਭੋਜਨ ਦੇ ਰੂਪ ਵਿਚ ਇਕ ਵਧੀਆ ਚੋਣ ਹੋ ਸਕਦੀ ਹੈ।