ਜਿਹੜੀਆਂ ਕੁੜੀਆਂ ਜਿੰਮ ਜਾਂ ਸੈਰ ‘ਤੇ ਨਹੀਂ ਜਾ ਪਾਉਂਦੀਆਂ ਤਾਂ ਘਰ ‘ਤੇ ਹੀ ਕਰੋ ਇਹ 5 ਕਸਰਤਾਂ
Published : Aug 2, 2019, 12:41 pm IST
Updated : Aug 2, 2019, 12:41 pm IST
SHARE ARTICLE
Exercises at home
Exercises at home

ਔਰਤਾਂ ਅਕਸਰ ਪਲਾਨ ਬਣਾਉਂਦੀਆਂ ਹਨ ਕਿ ਉਹ ਕੱਲ੍ਹ ਤੋਂ ਜਿੰਮ ਜਾਂ ਸੈਰ ‘ਤੇ ਜਾਣਾ ਸ਼ੁਰੂ ਕਰਨਗੀਆਂ

ਚੰਡੀਗੜ੍ਹ: ਲੜਕੀਆਂ ਅਕਸਰ ਪਲਾਨ ਬਣਾਉਂਦੀਆਂ ਹਨ ਕਿ ਉਹ ਕੱਲ੍ਹ ਤੋਂ ਜਿੰਮ ਜਾਂ ਸੈਰ ‘ਤੇ ਜਾਣਾ ਸ਼ੁਰੂ ਕਰਨਗੀਆਂ ਲੇਕਿਨ ਉਹ ਕੱਲ ਕਦੇ ਨਹੀਂ ਆਉਂਦਾ। ਦਰਅਸਲ, ਘਰ ਅਤੇ ਆਫਿਸ ਦੇ ਚੱਕਰ ਵਿੱਚ ਅੱਜਕੱਲ੍ਹ ਲੜਕੀਆਂ ਦੇ ਕੋਲ ਇੰਨਾ ਸਮਾਂ ਹੀ ਨਹੀਂ ਹੁੰਦਾ ਕਿ ਉਹ ਜਿੰਮ ਜਾਂ ਸੈਰ ਕਰ ਸਕਣ। ਜੇਕਰ ਫਿਟ ਰਹਿਣਾ ਹੈ ਤਾਂ ਕਸਰਤ ਤਾਂ ਕਰਨੀ ਹੀ ਪਵੇਗੀ।

Exercise at Home Exercise at Home

ਸੋਚਾਂ ‘ਚ ਨਾ ਪਓ ਜੇਕਰ ਤੁਸੀਂ ਜਿੰਮ ਜਾਂ ਸੈਰ ਨਹੀਂ ਕਰਨਾ ਚਾਹੁੰਦੇ ਤਾਂ ਘਰ ‘ਤੇ ਹੀ ਕਸਰਤ ਕਰਕੇ ਆਪਣੇ ਭਾਰ ਅਤੇ ਫਿਟਨੇਸ ਨੂੰ ਸਹੀ ਕਰ ਸਕਦੀਆਂ ਹਨ। ਖਾਸ ਗੱਲ ਤਾਂ ਇਹ ਹੈ ਕਿ ਇਸਦੇ ਲਈ ਤੁਹਾਨੂੰ ਕਿਸੇ ਮਸ਼ੀਨ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਦੱਸ ਦਈਏ ਕਿ 5 ਅਜਿਹੀ Exercises, ਜਿਸਨੂੰ ਘਰ ‘ਤੇ ਹੀ ਕਰਨ ਨਾਲ ਨਾ ਸਿਰਫ ਭਾਰ ਘੱਟ ਹੋਵੇਗਾ ਸਗੋਂ ਇਸ ਨਾਲ ਤੁਸੀ ਫਿਟ ਐਂਡ ਫਾਇਨ ਵੀ ਰਹੋਗੇ।

ਪੁਸ਼ਅੱਪ ਐਕਸਰਸਾਈਜ਼ (Push Up Exercise)

Push Up Push Up

ਫਿਟ ਰਹਿਣਾ ਅਤੇ ਭਾਰ ਕੰਟਰੋਲ ਕਰਨ ਲਈ ਪੁਸ਼ਅੱਪ ਸਭ ਤੋਂ ਵਧੀਆ ਆਪਸ਼ਨ ਹੈ। ਇਸਦੇ ਲਈ ਢਿੱਡ  ਦੇ ਭਾਰ ਲੇਟ ਜਾਓ, ਫਿਰ ਆਪਣੇ ਹੱਥਾਂ ਨੂੰ ਜ਼ਮੀਨ ਉੱਤੇ ਰੱਖੋ। ਫਿਰ ਪੰਜੀਆਂ ਦੀ ਸਹਾਇਤਾ ਨਾਲ ਆਪਣੇ ਸਰੀਰ ਨੂੰ ਉੱਪਰ-ਨੀਚੇ ਚੁੱਕੋ। ਇਸ ਕਸਰਤ ਨੂੰ ਕਰਨ ਨਾਲ ਪਿੱਠ ਅਤੇ ਕੋਰ ਦੀਆਂ ਮਾਂਸਪੇਸ਼ੀਆਂ ਮਜਬੂਤ ਹੁੰਦੀਆਂ ਹਨ। ਤੁਸੀਂ 30 ਪੁਸ਼ਅੱਪ ਇੱਕ ਵਾਰ ਵਿੱਚ ਕਰੋ ਅਤੇ ਫਿਰ 1 ਮਿੰਟ ਦੀ ਰੈਸਟ ਲੈ ਕੇ ਘੱਟ ਤੋਂ ਘੱਟ 3 ਸੈਟ ਕਰੋ।

 ਬਰਪੀ ਐਕਸਰਸਾਈਜ਼ (Burpee Exercise)

Burpee Exercise Burpee Exercise

ਬਰਪੀ ਐਕਸਰਸਾਈਜ਼ ਭਾਰ ਘੱਟ ਕਰਨ ਲਈ ਬਹੁਤ ਅਸਰਦਾਰ ਹੈ। ਇਸ ਐਕਸਰਸਾਈਜ਼ ਦੇ ਜ਼ਰੀਏ 81 ਕਿੱਲੋ ਦਾ ਇੰਸਾਨ ਇੱਕ ਵਾਰ ਵਿੱਚ ਲਗਭਗ 1.5 ਕਲੋਰੀ ਬਰਨ ਕਰ ਸਕਦਾ ਹੈ। ਉਥੇ ਹੀ, 60 ਸਕਿੰਟ ਵਿੱਚ 10 ਵਾਰ ਬਰਪੀ ਕਰਨ ਨਾਲ ਭਾਰ ਤੇਜੀ ਨਾਲ ਘੱਟ ਹੋਵੇਗਾ ਪਰ ਐਕਸਰਸਾਈਜ਼ ਨੂੰ ਲਗਾਤਾਰ ਰੁਟੀਨ ਵਿੱਚ ਕੀਤਾ ਜਾਵੇ ਤਾਂ।

ਜੁੰਬਾ ਡਾਂਸ (Zumba Dance)

Zumba Dance Zumba Dance

ਇਹ ਐਕਸਰਸਾਈਜ਼ ਉਨ੍ਹਾਂ ਔਰਤਾਂ ਲਈ ਲਾਭਦਾਇਕ ਹੈ, ਜੋ ਵਰਕਆਉਟ ਤੋਂ ਜਲਦੀ ਬੋਰ ਹੋ ਜਾਂਦੀਆਂ ਹਨ। ਇਸ ਨਾਲ ਮਨੋਰੰਜਨ ਵੀ ਹੋ ਜਾਂਦਾ ਹੈ ਅਤੇ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ। ਇੰਨਾ ਹੀ ਨਹੀਂ, ਇਸ ਨਾਲ ਤਣਾਅ ਵੀ ਦੂਰ ਰਹਿੰਦਾ ਹੈ ਅਤੇ ਸਰੀਰ ਨੂੰ ਐਨੇਰਜੀ ਵੀ ਮਿਲਦੀ ਹੈ। ਇਸ ਡਾਂਸ ਦੀ ਹਾਈ ਇੰਟੇਸਿਟੀ ਮੂਵਮੇਂਟ ਦੀ ਵਜ੍ਹਾ ਨਾਲ ਭਾਰ ਜਲਦੀ ਘੱਟ ਹੁੰਦਾ ਹੈ।

ਸਿਟ ਅਪ‍ਸ (Sit Up)

Sit UpSit Up

ਤੁਸੀਂ ਘਰ ‘ਤੇ ਰੋਜਾਨਾ 15-20 ਮਿੰਟ ਸਿਟ ਅਪਸ ਐਕਸਰਸਾਈਜ਼ ਦੇ ਜ਼ਰੀਏ ਵੀ ਆਪਣੇ ਆਪ ਨੂੰ ਫਿਟ ਰੱਖ ਸਕਦੇ ਹੋ। ਇਸਦੇ ਲਈ ਪਿੱਠ ਦੇ ਭਾਰ ਲਿਟਕੇ ਗੋਡਿਆਂ ਨੂੰ ਮੋੜ ਲਓ ਅਤੇ ਦੋਨਾਂ ਹੱਥਾਂ ਨੂੰ ਗਰਦਨ ਦੇ ਪਿੱਛੇ ਹਥੇਲੀਆਂ ਨਾਲ ਮਿਲਾਓ। ਇਸ ਤੋਂ ਬਾਅਦ ਹੌਲੀ-ਹੌਲੀ ਨਾਲ ਉੱਤੇ ਚੁੱਕੇ ਅਤੇ ਪੱਟਾਂ ਨੂੰ ਛੂਹਣ ਦੀ ਕੋਸ਼ਿਸ਼ ਕਰੋ। ਅਜਿਹਾ ਘੱਟ ਤੋਂ ਘੱਟ 10-15 ਮਿੰਟ ਤੱਕ ਕਰੋ।

ਸਕਿਪਿੰਗ (Skipping)

SkippingSkipping

ਲਗਾਤਾਰ 20 ਮਿੰਟ ਤੱਕ ਸਕਿਪਿੰਗ ਯਾਨੀ ਰੱਸੀ ਟੱਪ ਕੇ ਕਰੀਬ 200 ਕਲੋਰੀ ਬਰਨ ਕੀਤੀ ਜਾ ਸਕਦੀ ਹੈ। ਨਾਲ ਹੀ ਇਸ ਨਾਲ ਪੈਰਾਂ,  ਲੱਤਾਂ , ਪੱਟਾਂ, ਕਮਰ ਅਤੇ ਗੁੱਟਾਂ ਆਦਿ ਦੀ ਪੂਰੀ ਕਸਰਤ ਹੁੰਦੀ ਹੈ ਅਤੇ ਉਨ੍ਹਾਂ ਨੂੰ ਚੰਗੀ ਸ਼ੇਪ ਮਿਲਦੀ ਹੈ। ਇਸ ਤੋਂ ਇਲਾਵਾ ਇਸ ਨਾਲ ਪੂਰੇ ਸਰੀਰ ਵਿੱਚ ਲਚੀਲਾਪਨ ਵੀ ਆਉਂਦਾ ਹੈ। ਇਸਦੇ ਇੱਕ ਸੇਟ ਵਿੱਚ ਤੁਸੀਂ 25-30 ਵਾਰ ਜੰਪ ਕਰੋ। ਇਸ ਤਰ੍ਹਾਂ ਦੇ 3 ਸੈਟ ਕੀਤੇ ਜਾ ਸੱਕਦੇ ਹੋ।

Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement