
ਡਾਕਟਰ ਦੀ ਸਲਾਹ ਲਵੋ ਜ਼ਰੂਰ
ਮੁਹਾਲੀ: ਬੱਚੇ ਬਚਪਨ ਵਿਚ ਮਿੱਟੀ, ਪੈਨਸਿਲ, ਚਾਕ, ਸਲੇਟੀ ਆਦਿ ਖਾ ਲੈਂਦੇ ਹਨ ਪਰ ਕਈ ਵਾਰ ਵੱਡਾ ਹੋਣ ਤੇ ਵੀ ਇਹ ਆਦਤ ਨਹੀਂ ਜਾਂਦੀ ਹਾਲਾਂਕਿ ਪੈਨਸਿਲ ਜਾਂ ਚਾਕ ਖਾਣ ਦੀ ਇੱਛਾ ਸਰੀਰ ਵਿਚ ਖ਼ੂਨ ਦੀ ਕਮੀ ਦਾ ਸੰਕੇਤ ਵੀ ਹੋ ਸਕਦੀ ਹੈ। ਡਾਕਟਰੀ ਭਾਸ਼ਾ ਵਿਚ ਇਸ ਨੂੰ ਪੀਆਈਸੀਏ ਕਿਹਾ ਜਾਂਦਾ ਹੈ ਜਿਸ ਕਾਰਨ ਕੱਚੇ ਚੌਲ, ਬਰਫ਼ ਦੇ ਕਿਊਬ, ਪੈਨਸਿਲ, ਚਾਕ, ਸਲੇਟੀ ਖਾਣ ਦਾ ਮਨ ਕਰਦਾ ਰਹਿੰਦਾ ਹੈ।
chalk
ਸਲੇਟੀ, ਪੈਨਸਿਲ ਜਾਂ ਚਾਕ ਨੂੰ ਬਣਾਉਣ ਲਈ ਕੈਲਸ਼ੀਅਮ ਕਾਰਬੋਨੇਟ ਦੀ ਵਰਤੋਂ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਸਰੀਰ ਵਿਚ ਕੈਲਸ਼ੀਅਮ, ਆਇਰਨ ਜਾਂ ਖ਼ੂਨ ਦੀ ਕਮੀ ਹੋਣ 'ਤੇ ਇਨ੍ਹਾਂ ਚੀਜ਼ਾਂ ਦੀ ਤਲਬ ਉਠਦੀ ਹੈ। ਪਰ ਰੋਜ਼ਾਨਾ ਜਾਂ ਜ਼ਿਆਦਾ ਮਾਤਰਾ ਵਿਚ ਸਲੇਟੀ ਜਾਂ ਚਾਕ ਖਾਣ ਨਾਲ ਕਿਡਨੀ 'ਚ ਪੱਥਰੀ ਹੋ ਸਕਦੀ ਹੈ। ਸਲੇਟੀ ਜਾਂ ਚਾਕ ਖਾਣ ਦੇ ਨੁਕਸਾਨ:
stomach pain
ਪੇਟ ਖ਼ਰਾਬ ਹੋਣ ਦਾ ਡਰ
ਕਿਡਨੀ ਵਿਚ ਪੱਥਰੀ ਬਣਨਾ
ਮੂੰਹ ਵਿਚ ਜ਼ਖ਼ਮ ਹੋਣੇ
ਪੀਰੀਅਡ ਵਿਚ ਜ਼ਿਆਦਾ ਬਲੀਡਿੰਗ
ਭੁੱਖ ਹੌਲੀ-ਹੌਲੀ ਘੱਟ ਹੋਣੀ
Stone in human body
ਸਰੀਰ ਵਿਚ ਕਮਜ਼ੋਰੀ ਆਉਣਾ
ਮਾਨਸਕ ਵਿਕਾਸ ਵਿਚ ਰੁਕਾਵਟ
ਕੁੱਝ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਵੀ ਇਸ ਦੀ ਤਲਬ ਉਠਦੀ ਹੈ ਪਰ ਇਸ ਨਾਲ ਗਰਭ ਵਿਚ ਪਲ ਰਹੇ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ। ਵਾਰ-ਵਾਰ ਸਲੇਟੀ ਖਾਣ ਨਾਲ ਭਰੂਣ ਦੇ ਵਿਕਾਸ ਵਿਚ ਵੀ ਰੁਕਾਵਟ ਪੈਂਦੀ ਹੈ।
Vomiting
ਕੀ ਖਾਈਏ ਅਤੇ ਕਿਸ ਤੋਂ ਕਰੀਏ ਪ੍ਰਹੇਜ਼:
ਇਸ ਦੀ ਕਮੀ ਨੂੰ ਪੂਰਾ ਕਰਨ ਲਈ ਟਮਾਟਰ, ਤੁਲਸੀ, ਪੱਤੇਦਾਰ ਸਬਜ਼ੀਆਂ, ਬ੍ਰੋਕਲੀ, ਪਾਲਕ, ਕੇਲੇ, ਚੁਕੰਦਰ, ਅਨਾਰ, ਖਜੂਰ, ਬਦਾਮ, ਅੰਜੀਰ, ਅਖ਼ਰੋਟ,ਤਿਲ, ਦਾਲ, ਮੱਛੀ, ਮੀਟ ਅਤੇ ਅੰਡੇ ਖਾਉ। ਆਇਰਨ ਦੀ ਕਮੀ ਨੂੰ ਦੂਰ ਕਰਨ ਲਈ ਤੁਸੀਂ ਖ਼ੁਰਾਕ ਤੋਂ ਇਲਾਵਾ ਸਿਰਪ ਜਾਂ ਕੈਪਸੂਲ ਲੈ ਸਕਦੇ ਹੋ ਜੋ ਕਿ ਮੈਡੀਕਲ ਸਟੋਰਾਂ ਵਿਚ ਅਸਾਨੀ ਨਾਲ ਉਪਲਭਧ ਹੈ ਪਰ ਇਸ ਤੋਂ ਪਹਿਲਾਂ ਅਪਣੇ ਡਾਕਟਰ ਦੀ ਸਲਾਹ ਜ਼ਰੂਰ ਲਉ।
Vegetable
ਆਇਰਨ ਦੀਆਂ ਗੋਲੀਆਂ 4-6 ਮਹੀਨਿਆਂ ਲਈ ਦਿਨ ਵਿਚ 2 ਵਾਰ ਲਈਆਂ ਜਾਂਦੀਆਂ ਹਨ, ਪਰ 30 ਫ਼ੀ ਸਦੀ ਲੋਕ ਪੇਟ ਦੀਆਂ ਸਮੱਸਿਆਵਾਂ ਕਾਰਨ ਇਨ੍ਹਾਂ ਨੂੰ ਖਾਣ ਤੋਂ ਅਸਮਰੱਥ ਹਨ। ਅਜਿਹੇ ਵਿਚ ਆਇਰਨ ਇੰਜੈਕਸ਼ਨ ਵੀ ਲਵਾ ਸਕਦੇ ਹੋ ਪਰ ਇਸ ਨਾਲ ਸਿਰਦਰਦ ਅਤੇ ਚਮੜੀ ਦਾ ਰੰਗ ਪੀਲਾ ਪੈਣ ਜਿਹੇ ਬੁਰੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ। ਹਾਲਾਂਕਿ ਹਾਲ ਹੀ ਵਿਚ ਇਕ ਸੁਰੱਖਿਅਤ ਨਾੜੀ ਲੋਹੇ ਦੀ ਖ਼ੁਰਾਕ ਕੀਤੀ ਗਈ ਹੈ ਜਿਸ ਦੀ ਇਕ ਖੁਰਾਕ ਲੈਣ ਨਾਲ ਹੀ ਆਇਰਨ ਦੀ ਕਮੀ ਕਾਫ਼ੀ ਹੱਦ ਤਕ ਪੂਰੀ ਕੀਤੀ ਜਾਂਦੀ ਹੈ।