
ਡ੍ਰੈਗਨ ਫਰੂਟ ਮਤਲਬ, ਉੱਪਰ ਤੋਂ ਕਾਫੀ ਉਬੜਦੇ-ਖਾਬੜ ਜਿਹਾ ਦਿਖਾਈ ਦੇਣ ਵਾਲਾ ਇਹ ਫਲ ਅੰਦਰ ਤੋਂ ਕਾਫ਼ੀ ਨਰਮ ਅਤੇ ਟੇਸਟੀ ਹੁੰਦਾ ਹੈ।
ਡ੍ਰੈਗਨ ਫਰੂਟ ਮਤਲਬ, ਉੱਪਰ ਤੋਂ ਕਾਫੀ ਉਬੜਦੇ-ਖਾਬੜ ਜਿਹਾ ਦਿਖਾਈ ਦੇਣ ਵਾਲਾ ਇਹ ਫਲ ਅੰਦਰ ਤੋਂ ਕਾਫ਼ੀ ਨਰਮ ਅਤੇ ਟੇਸਟੀ ਹੁੰਦਾ ਹੈ। ਇਸ ਦਾ ਸੁਆਦ ਕੀਵੀ ਦੀ ਤਰ੍ਹਾਂ ਰਸੀਲਾ ਹੁੰਦਾ ਹੈ। ਇਸ ਤੋਂ ਇਲਾਵਾ ਇਸ 'ਚ ਕਈ ਪੋਸ਼ਕ ਤਤ ਜਿਵੇਂ ਐਂਟੀਆਕਸੀਡੈਂਟ, ਫਾਈਬਰ, ਵਿਟਾਮਿਨ ਸੀ, ਪ੍ਰੋਟੀਨ ਅਤੇ ਕੈਲਸ਼ੀਅਮ ਦੀ ਬਹੁਤ ਮਾਤਰਾ ਹੁੰਦੀ ਹੈ, ਜੋ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਸਰੀਰ ਦੀ ਸੁਰੱਖਿਆ ਕਰਦੇ ਹਨ।
Pitaya Fruit
ਡ੍ਰੈਗਨ ਫਰੂਟ ਦੀ ਸਮੂਦੀ ਜਾਂ ਫਿਰ ਇਸ ਨੂੰ ਸਲਾਦ ਦੇ ਰੂਪ 'ਚ ਵੀ ਖਾਧਾ ਜਾ ਸਕਦਾ ਹੈ। ਜੇਕਰ ਤੁਸੀਂ ਲੰਮੇ ਸਮੇਂ ਤਕ ਬੁਢਾਪੇ ਦੀ ਪ੍ਰੇਸ਼ਾਨੀਆਂ ਤੋਂ ਬਚੇ ਰਹਿਣਾ ਚਾਹੁੰਦੇ ਹੋ ਤਾਂ ਅਪਣੀ ਡਾਈਟ 'ਚ ਇਸ ਫਲ ਨੂੰ ਜ਼ਰੂਰ ਸ਼ਾਮਲ ਕਰੋ। ਅੱਜ ਅਸੀਂ ਤੁਹਾਨੂੰ ਇਸ ਫਲ ਦੇ ਅਣਗਿਣਤ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਨੂੰ ਲੰਮੇ ਸਮੇਂ ਤਕ ਬੁਢਾਪੇ ਤੋਂ ਬਚਾਏ ਰਖਣ 'ਚ ਮਦਦ ਕਰਨਗੇ।
Pitaya Fruit
- ਕੋਲੈਸਟ੍ਰੋਲ ਕੰਟਰੋਲ
ਇਸ ਫਲ 'ਚ ਕੋਲੈਸਟ੍ਰੋਲ ਦੀ ਮਾਤਰਾ ਘਟ ਹੁੰਦੀ ਹੈ। ਇਸ ਫਲ ਨੂੰ ਰੋਜ਼ਾਨਾ ਖਾਣ ਨਾਲ ਦਿਲ ਠੀਕ ਰਹਿੰਦਾ ਹੈ ਅਤੇ ਕੋਲੈਸਟਰੋਲ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ।
- ਬਲੱਡ ਸ਼ੂਗਰ
ਇਸ ਫਲ ਨੂੰ ਖਾਣ ਨਾਲ ਬਲੱਡ ਸ਼ੂਗਰ ਵੀ ਕੰਟਰੋਲ 'ਚ ਰਹਿੰਦਾ ਹੈ। ਜੇਕਰ ਤੁਸੀਂ ਬਲੱਡ ਸ਼ੂਗਰ ਦੇ ਮਰੀਜ਼ ਹੋ ਤਾਂ ਅੱਜ ਹੀ ਅਪਣੀ ਡਾਈਟ 'ਚ ਇਸ ਫਲ ਨੂੰ ਸ਼ਾਮਲ ਕਰੋ। ਇਸ 'ਚ ਮੌਜ਼ੂਦ ਫਾਈਬਰ ਬਲੱਡ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਰਖਦਾ ਹੈ ਅਤੇ ਪਾਚਨ ਤੰਤਰ ਠੀਕ ਰਹਿੰਦਾ ਹੈ।
Pitaya Fruit
- ਕੈਂਸਰ ਦੀ ਰੋਕਥਾਮ
ਡ੍ਰੈਗਨ ਫਰੂਟ ਖਾਣ ਨਾਲ ਫ੍ਰੀ ਰੈਡਿਕਲਸ ਅਤੇ ਕੈਂਸਰ ਪੈਦਾ ਕਰਨ ਵਾਲੇ ਸੈੱਲ 'ਚ ਰੋਕਥਾਮ ਬਣੀ ਰਹਿੰਦੀ ਹੈ। ਇਸ ਫਲ 'ਚ ਐਂਟੀਆਕਸੀਡੈਂਟ ਭਰਪੂਰ ਮਾਤਰਾ 'ਚ ਹੁੰਦੇ ਹਨ, ਜਿਸ ਨਾਲ ਜ਼ਿੰਦਗੀ 'ਚ ਕੈਂਸਰ ਹੋਣ ਦਾ ਖ਼ਤਰਾ ਘਟ ਹੁੰਦਾ ਹੈ।
- ਬੁਢਾਪੇ ਦੀਆਂ ਨਿਸ਼ਾਨੀਆਂ
ਇਸ ਫਲ 'ਚ ਐਂਟੀਆਕਸੀਡੈਂਟ ਦੀ ਚੰਗੀ ਮਾਤਰਾ ਹੋਣ ਨਾਲ ਸਮੇਂ ਤੋਂ ਪਹਿਲਾਂ ਆਉਣ ਵਾਲੇ ਬੁਢਾਪੇ ਨੂੰ ਰੋਕਿਆ ਜਾ ਸਕਦਾ ਹੈ। ਸ਼ਹਿਦ 'ਚ ਇਸ ਫਲ ਨੂੰ ਮਿਲਾ ਕੇ ਫ਼ੇਸਮਾਸਕ ਬਣਾਉ ਅਤੇ ਰੋਜ਼ਾਨਾ ਚਿਹਰੇ 'ਤੇ ਲਗਾਉ। ਇਸ ਨਾਲ ਚਮੜੀ ਜਵਾਨ ਰਹਿੰਦੀ ਹੈ।
ਹੁਣ ਗਰਮ ਤੇ ਅਨੁਕੂਲ ਵਾਤਾਵਰਨ ਵਿਚ ਡ੍ਰੈਗਨ ਫਰੂਟ ਦੀ ਖੇਤੀ ਦੀ ਤਿਆਰੀ ਹੈ। ਡ੍ਰੈਗਨ ਫਰੂਟ ਦਾ ਅਸਲ ਨਾਮ ਹਾਅਲੋਸਿਰਸ ਅਨਡੇਟਸ ਹੈ। ਦੂਜਾ ਨਾਮ ਪਿਥਾਇਆ ਵੀ ਹੈ। ਇਹ ਫਲ ਮੂਲ ਰੂਪ ਤੋਂ ਮੱਧ ਅਮਰੀਕਾ ਦਾ ਫਲ ਹੈ ਤੇ ਇਸ ਤੋਂ ਇਲਾਵਾ ਇਹ ਥਾਈਲੈਂਡ, ਵੀਅਤਨਾਮ, ਇਸਰਾਈਲ ਤੇ ਸ੍ਰੀਲੰਕਾ ਵਿਚ ਵੀ ਇਸ ਦੀ ਪੈਦਾਵਾਰ ਹੁੰਦੀ ਹੈ।
Pitaya Fruit
ਚੀਨ ਵਿਚ ਇਸ ਦੀ ਸੱਭ ਤੋਂ ਜ਼ਿਆਦਾ ਮੰਗ ਹੋਣ ਕਾਰਨ ਇਸ ਨੂੰ ਡ੍ਰੈਗਨ ਫਰੂਟ ਦਾ ਨਾਮ ਮਿਲਿਆ ਹੈ। ਕੈਕਟਸ ਵਰਗੇ ਪੌਦੇ ਹੋਣ ਤੇ ਡ੍ਰੈਗਨ ਵਰਗੀ ਦਿਖ ਕਾਰਨ ਇਸ ਫਲ ਨੂੰ ਡ੍ਰੈਗਨ ਫਰੂਟ ਕਿਹਾ ਜਾਂਦਾ ਹੈ। ਇਹ ਅੰਬ ਤੋਂ ਥੋੜ੍ਹਾ ਵੱਡਾ ਤੇ ਪਾਈਨਐਪਲ ਦੇ ਆਕਾਰ ਦਾ ਹੁੰਦਾ ਹੈ। ਇਸ ਨੂੰ ਤਾਜ਼ਾ ਫਲ ਦੇ ਰੂਪ ਵਿਚ ਹੀ ਖਾਧਾ ਜਾਂਦਾ ਹੈ। ਇਸ ਫਲ ਨੂੰ ਜੈਮ, ਜੈਲੀ ਆਈਸਕ੍ਰੀਮ ਤੇ ਬਾਈਨ ਬਣਾਉਣ ਦੇ ਕੰਮ ਵਿਚ ਲਿਆ ਜਾਂਦਾ ਹੈ। ਇੰਨਾ ਹੀ ਨਹੀਂ ਇਸ ਦੇ ਸਿਹਤ ਨੂੰ ਵੀ ਬੜੇ ਫ਼ਾਇਦੇ ਹਨ। ਇਹ ਸੂਗਰ, ਕੋਲੈਸਟ੍ਰੋਲ, ਆਰਥਾਰਾਈਟਸ, ਮੋਟਾਪਾ, ਦਮਾ ਤੇ ਏਜੀਂਗ ਦੇ ਰੋਗੀਆਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ।
Pitaya Fruit
40 ਡਿਗਰੀ ਤਕ ਤਾਪਮਾਨ ਸਹਿਣ ਦੀ ਸਮਰੱਥਾ
ਡ੍ਰੈਗਨ ਫਰੂਟ ਦੇ ਪੌਦੇ ਨੂੰ ਇਸ ਦੇ ਬੀਜਾਂ ਤੋਂ ਵੀ ਤਿਆਰ ਕੀਤਾ ਜਾਂਦਾ ਹੈ। ਬਿਜਾਈ ਤੋਂ ਬਾਅਦ 11 ਤੋਂ 14 ਦਿਨ ਦੇ ਫ਼ਰਕ ਨਾਲ ਇਹ ਪੌਦਾ ਉੱਗਣਾ ਸ਼ੁਰੂ ਹੋ ਜਾਂਦਾ ਹੈ। ਚੰਗੇ ਫਲਾਂ ਲਈ ਪੌਦੇ ਵਿਚ 20 ਸੈਂਟੀਮੀਟਰ ਕਟਿੰਗ ਲੈ ਕੇ ਨਰਸਰੀ ਵਿਚ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ। ਜੜ੍ਹਾਂ ਨਿਕਲਣ ਤੋਂ ਬਾਅਦ ਖੇਤ ਤੇ ਘਰਾਂ ਵਿਚ ਲਾਇਆ ਜਾ ਸਕਦਾ ਹੈ। ਦਸ ਪੌਂਡ ਵਜ਼ਨੀ ਹੋਣ ‘ਤੇ ਇਸ ਪੌਦੇ ਵਿਚੋਂ ਫੁੱਲ ਆਉਣ ਲਗਦੇ ਹਨ ਤੇ ਇਸ ਦੇ ਬਾਅਦ ਫਲ। ਇਹ ਪੌਦਾ 30 ਤੋਂ 40 ਡਿਗਰੀ ਤਕ ਤਾਪਮਾਨ ਸਹਿ ਸਕਦਾ ਹੈ।
Pitaya Fruit
ਵੱਧ ਰਹੀ ਹੈ ਮੰਗ
ਦੇਸ਼ ਵਿਚ ਹੁਣ ਮਹਾਰਾਸ਼ਟਰ, ਗੁਜਰਾਤ, ਕਰਨਾਟਕ ਤੇ ਆਂਧਰਾ ਪ੍ਰਦੇਸ਼ ਵਿਚ ਇਸ ਦੀ ਖੇਤੀ ਹੁੰਦੀ ਹੈ। ਰਾਜਸਥਾਨ ਵਿਚ ਵੀ ਇਹ ਸਟਾਰ ਹੋਟਲਾਂ ਵਿਚ ਫਰੂਟ ਚਾਟ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਦੀ ਵਧਦੀ ਮੰਗ ਤੇ ਪੌਸ਼ਟਿਕ ਰੂਪ ਤੋਂ ਫ਼ਾਇਦੇਮੰਦ ਹੋਣ ਕਾਰਨ ਇਸ ਨੂੰ ਸੂਬੇ ਵਿਚ ਪ੍ਰੀਖਣ ਵਜੋਂ ਲਾਇਆ ਜਾ ਰਿਹਾ ਹੈ। ਬਾਅਦ ਵਿਚ ਦੂਜੇ ਕਿਸਾਨਾਂ ਨੂੰ ਵੀ ਇਸ ਦੀ ਖੇਤੀ ਲਈ ਪ੍ਰੇਰਿਤ ਕੀਤਾ ਜਾਵੇਗਾ।
Pitaya Fruit
3 ਤਰ੍ਹਾਂ ਦਾ ਫਲ
ਇਹ ਫਲ ਅਪਣੇ ਰੰਗ ਤੇ ਆਕਾਰ ਦੇ ਕਾਰਨ ਤਿੰਨ ਪ੍ਰਕਾਰ ਦਾ ਹੁੰਦਾ ਹੈ। ਲਾਲ ਰੰਗ ਦੇ ਫਲ ਦਾ ਗੁੱਦਾ ਵੀ ਲਾਲ ਹੁੰਦਾ ਹੈ। ਦੂਸਰਾ ਲਾਲ ਰੰਗ ਦੇ ਫਲ ਵਿਚ ਸਫ਼ੇਦ ਰੰਗ ਦਾ ਗੁੱਦਾ ਹੁੰਦਾ ਹੈ ਤੇ ਤੀਸਰਾ ਪੀਲੇ ਰੰਗ ਦੇ ਫਲ ਵਿਚ ਵੀ ਹੁੰਦਾ ਹੈ। ਸਫ਼ੇਦ ਰੰਗ ਦਾ ਗੁੱਦਾ। ਆਮ ਤੌਰ ‘ਤੇ ਲਾਲ ਰੰਗ ਗੁੱਦੇ ਵਾਲੇ ਫਲ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।
Pitaya Fruit
ਸੇਬ ਨੂੰ ਦੇ ਰਿਹਾ ਚੁਣੌਤੀ
ਮੌਸਮ ਦੇ ਨਾਲ ਰੇਟ ਤੇ ਰੰਗ ਬਦਲਣ ਵਾਲੇ ਸੇਬ ਨੂੰ ਬਾਜ਼ਾਰ ਵਿਚ ਡ੍ਰੈਗਨ ਫਰੂਟ ਨਿਗਲ ਰਿਹਾ ਹੈ। ਨਾਮ ਤੋਂ ਹੀ ਨਹੀਂ ਸ਼ਕਲ ਤੋਂ ਵੀ ਡ੍ਰੈਗਨ ਵਰਗਾ ਨਜ਼ਰ ਆਉਣ ਵਾਲਾ ਇਹ ਫਲ ਤਮਾਮ ਖ਼ੂਬੀਆਂ ਦੇ ਨਾਲ ਲਗਾਤਾਰ ਹਾਈਪ੍ਰੋਫਾਈਲ ਪਾਰਟੀਆਂ ਦੇ ਬਾਅਦ ਵਿਆਹਾਂ ਤੇ ਘਰਾਂ ਵਿਚ ਜਗ੍ਹਾ ਬਣਾ ਰਿਹਾ ਹੈ। ਰੇਟ 300 ਤੋਂ 400 ਰੁਪਏ ਕਿੱਲੋ ਹੋਣ ਕਾਰਨ ਹੀ ਹਾਈਪ੍ਰੋਫਾਈਲ ਗਾਹਕ ਹੀ ਇਸ ਦੀ ਡਿਮਾਂਡ ਕਰ ਰਹੇ ਹਨ ਪਰ ਇਸ ਨੂੰ ਦੇਖਣ ਵਾਲੇ ਗਾਹਕ ਇਸ ਬਾਰੇ ਜਾਣਨਾ ਜ਼ਰੂਰ ਚਾਹੁੰਦੇ ਹਨ।