
ਹੁਣ ਤੱਕ 50 ਸਕੂਲਾਂ ਦੇ ਵਿਚ ਵੀ ਇਸ ਖ਼ਸਰੇ ਨਾਲ ਪੀੜ੍ਹਤ ਬੱਚੇ ਪਾਏ ਜਾ ਚੁੱਕੇ ਹਨ
ਔਕਲੈਂਡ(ਹਰਜਿੰਦਰ ਸਿੰਘ ਬਸਿਆਲਾ) :ਔਕਲੈਂਡ ਖੇਤਰ ਦੇ ਵਿਚ ਬੱਚਿਆਂ ਅਤੇ ਵੱਡਿਆਂ ਦੇ ਵਿਚ ਖ਼ਸਰੇ (ਚੇਚਕ ਜਾਂ ਸ਼ੀਤਲਾ ਰੋਗ ਜਾਂ ਮੀਜ਼ਲਜ਼) ਦੀ ਬਿਮਾਰੀ ਵੱਡੇ ਪੱਧਰ ਉਤੇ ਫੈਲ ਰਹੀ ਹੈ। ਹੁਣ ਤੱਕ 778 ਕੇਸ ਔਕਲੈਂਡ ਖੇਤਰ ਦੇ ਵਿਚ ਆ ਚੁੱਕੇ ਹਨ। ਬੱਚਿਆਂ ਦੇ ਉਚ ਡਾਕਟਰਾਂ ਨੇ ਇਥੋਂ ਤਕ ਕਿਹਾ ਹੈ ਕਿ ਇਸ ਨਾਲ ਬੱਚੇ ਦੀ ਮੌਤ ਵੀ ਹੋ ਸਕਦੀ ਹੈ। ਸਿਹਤ ਮੰਤਰਾਲੇ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਸਬੰਧੀ ਅੱਜ ਪ੍ਰੈਸ ਨੂੰ ਜਾਣਕਾਰੀ ਵੀ ਦਿਤੀ ਹੈ। ਸਟਾਰਸ਼ਿਪ ਹਸਪਤਾਲ ਦੇ ਵਿਚ ਵੱਖਰੇ ਅਤੇ ਵਿਸ਼ੇਸ਼ ਦਵਾਈਆਂ ਦੇ ਪ੍ਰਬੰਧ ਕੀਤੇ ਗਏ ਹਨ।
The measles outbreak is widespread in New Zealand
ਡਾਕਟਰਾਂ ਨੇ ਨਿਊਜ਼ੀਲੈਂਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਸਬੰਧੀ ਟੀਕਾਕਰਣ ਜਾਰੀ ਰੱਖਣ। ਜਿਹੜੇ ਬੱਚੇ ਪਹਿਲਾਂ ਹੀ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਹੁਣ ਤੱਕ 50 ਸਕੂਲਾਂ ਦੇ ਵਿਚ ਵੀ ਇਸ ਖ਼ਸਰੇ ਨਾਲ ਪੀੜ੍ਹਤ ਬੱਚੇ ਪਾਏ ਜਾ ਚੁੱਕੇ ਹਨ। ਰੋਜ਼ਾਨਾ 18-20 ਕੇਸ ਨਵੇਂ ਆ ਰਹੇ ਹਨ। ਜ਼ਿਆਦਾ ਕੇਸ ਸਾਊਥ ਔਕਲੈਂਡ ਦੇ ਹਨ ਅਤੇ ਬੱਚਿਆਂ ਦੀ ਉਮਰ 5 ਸਾਲ ਤੋਂ ਘੱਟ ਵਾਲੇ ਵੀ ਹਨ।
The measles outbreak is widespread in New Zealand
ਜ਼ਿਆਦਾਤਰ 15 ਤੋਂ 29 ਸਾਲ ਵਾਲੇ ਨੌਜਵਾਨ ਵੀ ਹਨ। ਸਾਲ ਸਵਾ ਸਾਲ ਦੇ ਬੱਚੇ ਜੇਕਰ ਔਕਲੈਂਡ ਵਾਲੇ ਪਾਸੇ ਆ ਰਹੇ ਹਨ ਤਾਂ ਉਹ ਟੀਕਕਰਣ ਲਗਵਾ ਕੇ ਆਉਣ ਦੀ ਸਲਾਹ ਦਿਤੀ ਗਈ ਹੈ। ਖ਼ਸਰਾ, ਕੰਠ ਰੋਗ ਅਤੇ ਜਰਮਨੀ ਖ਼ਸਰ (ਐਮ. ਐਮ. ਆਰ.) ਵਾਸਤੇ ਟੀਕਾਕਰਣ 50 ਸਾਲ ਤੱਕ ਦੀ ਉਮਰ ਲਈ ਮੁਫ਼ਤ ਹੈ। ਸੋ ਬਚਣ ਦੀ ਲੋੜ ਹੈ ਕਿਉਂਕਿ ਖ਼ਸਰੇ ਦਾ ਮਾਰੂ ਹਮਲਾ ਕੰਢੇ ’ਤੇ ਪਹੁੰਚ ਚੁੱਕਾ ਹੈ। ਜ਼ਿਆਦਾ ਜਾਣਕਾਰੀ ਲਈ ਫ਼ੋਨ ਨੰਬਰ 0800 611 116 ’ਤੇ ਹੈਲਥ ਲਾਈਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ।