ਬੁਖ਼ਾਰ ਅਤੇ ਚਮੜੀ ਨੂੰ ਠੀਕ ਕਰਦਾ ਹੈ ਕਿਸ਼ਮਿਸ਼ ਦਾ ਪਾਣੀ 
Published : Jan 4, 2019, 12:13 pm IST
Updated : Jan 4, 2019, 12:13 pm IST
SHARE ARTICLE
Raisins water
Raisins water

ਸੁੱਕੇ ਮੇਵਿਆਂ ਵਿਚ ਕਿਸ਼ਮਿਸ਼ ਕਾਫੀ ਫਾਇਦੇਮੰਦ ਅਤੇ ਐਨਰਜੀ ਨਾਲ ਭਰਪੂਰ ਲੋਅ ਫੈਟ ਫੂਡ ਹੈ। ਕਿਸ਼ਮਿਸ਼ ਦੇ ਪਾਣੀ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨਸ ਅਤੇ ਮਿਨਰਲਸ ...

ਸੁੱਕੇ ਮੇਵਿਆਂ ਵਿਚ ਕਿਸ਼ਮਿਸ਼ ਕਾਫੀ ਫਾਇਦੇਮੰਦ ਅਤੇ ਐਨਰਜੀ ਨਾਲ ਭਰਪੂਰ ਲੋਅ ਫੈਟ ਫੂਡ ਹੈ। ਕਿਸ਼ਮਿਸ਼ ਦੇ ਪਾਣੀ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨਸ ਅਤੇ ਮਿਨਰਲਸ ਮੌਜੂਦ ਹੁੰਦੇ ਹਨ। ਇਸ ਦੇ ਪਾਣੀ ਦੀ ਵਰਤੋਂ ਕਰਨ ਨਾਲ ਸਿਹਤ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਕਿਸ਼ਮਿਸ਼ ਦੇ ਪਾਣੀ ਨੂੰ ਸਵੇਰੇ ਖਾਲੀ ਪੇਟ ਪੀਣ ਨਾਲ ਕੀ-ਕੀ ਫਾਇਦੇ ਹੁੰਦੇ ਹਨ।

Raisins Raisins

ਕਿਸ਼ਮਿਸ਼ ਨੂੰ ਡਰਾਈ ਫਰੂਟ ਵਿਚ ਸ਼ਾਮਿਲ ਕੀਤਾ ਜਾਂਦਾ ਹੈ ਅਤੇ ਇਸ ਨੂੰ ਹਰ ਕੋਈ ਖਾਣਾ ਵੀ ਪਸੰਦ ਕਰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਸੁੱਕੇ ਕਿਸ਼ਮਿਸ਼ ਖਾਣ ਨਾਲੋਂ ਚੰਗਾ ਹੈ ਕਿ ਇਸ ਨੂੰ ਭਿਓਂ ਕੇ ਖਾਧਾ ਜਾਵੇ। ਇਸ ਨੂੰ ਭਿਓਂ ਕੇ ਖਾਣ ਨਾਲ ਕਈ ਫਾਇਦੇ ਹੁੰਦੇ ਹਨ। ਕਿਸ਼ਮਿਸ਼ ਦੇ ਪਾਣੀ ਨੂੰ ਬਨਾਉਣ ਲਈ ਇਕ ਪੈਨ ਵਿਚ ਥੋੜ੍ਹਾ ਪਾਣੀ ਲੈ ਕੇ ਇਸ ਵਿਚ ਥੋੜ੍ਹੀ ਕਿਸ਼ਮਿਸ਼ ਪਾ ਕੇ ਘੱਟ ਤੋਂ ਘੱਟ 20 ਮਿੰਟ ਤੱਕ ਉਬਾਲੋ।

Raisins waterRaisins water

ਇਸ ਤੋਂ ਬਾਅਦ ਇਸ ਪਾਣੀ ਨੂੰ ਇਕ ਗਲਾਸ ਵਿਚ ਰਾਤ ਭਰ ਲਈ ਰੱਖ ਦਿਓ ਅਤੇ ਇਸ ਨੂੰ ਸਵੇਰੇ ਪੀ ਲਓ। ਇਸ ਦੇ ਫਾਇਦੇ ਤੁਹਾਨੂੰ ਹੈਰਾਨ ਕਰ ਦੇਣਗੇ। ਕਿਸ਼ਮਿਸ਼ ਦੇ ਪਾਣੀ ਨੂੰ ਰੋਜ ਪੀਣ ਨਾਲ ਕੋਲੇਸਟਰਾਲ ਦਾ ਪੱਧਰ ਠੀਕ ਰਹਿੰਦਾ ਹੈ। ਜੋ ਕਿ ਜਿਆਦਾਤਰ ਲੋਕਾਂ ਨੂੰ ਅਨਿਯਮਿਤ ਰੂਪ ਵਿਚ ਖਾਣਾ ਖਾਣ ਦੇ ਕਾਰਨ ਹੋ ਜਾਂਦਾ ਹੈ। ਇਹ ਸਰੀਰ ਦੇ ਟਰਾਈਗਲਿਸੇਰਾਇਡਸ ਦੇ ਪੱਧਰ ਨੂੰ ਘੱਟ ਕਰਨ ਵਿਚ ਮਦਦ ਵੀ ਕਰਦਾ ਹੈ।

Raisins waterRaisins water

ਕਿਸ਼ਮਿਸ਼ ਖਾਣ ਨਾਲ ਤੁਹਾਡੀ ਉਮਰ ਵੱਧ ਜਾਂਦੀ ਹੈ। ਇਹ ਤੁਹਾਡੀ ਚਮੜੀ ਵਿਚ ਵੀ ਕਸਾਅ ਪੈਦਾ ਕਰਦੀ ਹੈ ਇਸ ਦੇ ਲਈ ਇਸ ਦੇ ਪਾਣੀ ਨੂੰ ਰੋਜ ਸਵੇਰੇ ਪੀਓ ਤੇ ਹਮੇਸ਼ਾ ਜਵਾਨ ਦਿਖੋ। ਰੋਜ਼ਾਨਾ ਇਸ ਨੂੰ ਖਾਣ ਨਾਲ ਤੁਹਾਡੀ ਪਾਚਣ ਸ਼ਕਤੀ ਤੰਦਰੁਸਤ ਰਹੇਗੀ। ਤੁਸੀਂ ਹਮੇਸ਼ਾ ਫਿਟ ਰਹੋਗੇ। ਜੇਕਰ ਤੁਹਾਨੂੰ ਕਬਜ਼, ਐਸੀਡਿਟੀ ਅਤੇ ਥਕਾਣ ਦੀ ਸਮੱਸਿਆ ਹੈ ਤਾਂ ਇਹ ਕਾਫ਼ੀ ਫਾਇਦੇਮੰਦ ਸਾਬਿਤ ਹੋ ਸਕਦੀ ਹੈ।

KismishRaisins

ਰੋਜਾਨਾ ਇਸ ਦਾ ਪਾਣੀ ਪੀਣ ਨਾਲ ਤੁਹਾਡਾ ਲੀਵਰ ਵੀ ਫਿੱਟ ਰਹਿੰਦਾ ਹੈ ਅਤੇ ਇਹ ਮੈਟਾਬਾਲਿਜਮ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿਚ ਵੀ ਸਹਾਇਕ ਹੁੰਦਾ ਹੈ। ਜੇਕਰ ਤੁਹਾਨੂੰ ਬੁਖਾਰ ਆ ਰਿਹਾ ਹੈ ਤਾਂ ਇਸ ਦਾ ਸੇਵਨ ਕਰੋ। ਇਸ ਵਿਚ ਮੌਜੂਦ ਫਿਨਾਲਿਕ ਪਾਇਥੋਂਨ‍ਯੂਟਰਿਅੰਟ ਜੋ ਕਿ ਜਰਮੀਸਾਈਡਲ, ਐਂਟੀ ਬਾਇਟਿਕ ਅਤੇ ਐਂਟੀ ਆਕ‍ਸੀਡੈਂਟ ਤੱਤਾਂ ਨਾਲ ਬੁਖਾਰ ਛੂ ਮੰਤਰ ਹੋ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement