Vegetable soup in winter: ਸਰਦੀਆਂ ਵਿਚ ਜ਼ਰੂਰ ਪੀਉ ਸਬਜ਼ੀ ਵਾਲਾ ਸੂਪ, ਹੋਣਗੇ ਕਈ ਫ਼ਾਇਦੇ
Published : Jan 4, 2024, 8:14 am IST
Updated : Jan 4, 2024, 8:14 am IST
SHARE ARTICLE
Vegetable soup in winter
Vegetable soup in winter

ਆਮ ਤੌਰ ’ਤੇ ਲੋਕ ਬੀਮਾਰ ਹੋਣ ’ਤੇ ਸੂਪ ਦਾ ਸੇਵਨ ਕਰਦੇ ਹਨ ਪਰ ਤੰਦਰੁਸਤ ਰਹਿਣ ਲਈ ਰੋਜ਼ਾਨਾ ਇਸ ਨੂੰ ਪੀਣਾ ਜ਼ਰੂਰੀ ਹੁੰਦਾ ਹੈ।

Vegetable soup in winter: ਸਰਦੀਆਂ ਸ਼ੁਰੂ ਹੋ ਚੁਕੀਆਂ ਹਨ ਅਤੇ ਇਸ ਮੌਸਮ ਵਿਚ ਸੂਪ ਤੋਂ ਜ਼ਿਆਦਾ ਫ਼ਾਇਦੇਮੰਦ ਹੋਰ ਕੁੱਝ ਵੀ ਨਹੀਂ। ਆਮ ਤੌਰ ’ਤੇ ਲੋਕ ਬੀਮਾਰ ਹੋਣ ’ਤੇ ਸੂਪ ਦਾ ਸੇਵਨ ਕਰਦੇ ਹਨ ਪਰ ਤੰਦਰੁਸਤ ਰਹਿਣ ਲਈ ਰੋਜ਼ਾਨਾ ਇਸ ਨੂੰ ਪੀਣਾ ਜ਼ਰੂਰੀ ਹੁੰਦਾ ਹੈ।

ਸੂਪ ਵਿਚ ਵਿਟਾਮਿਨ, ਪ੍ਰੋਟੀਨ, ਐਂਟੀ-ਆਕਸੀਡੈਂਟ ਅਤੇ ਮੈਗਨੀਸ਼ੀਅਮ ਵਰਗੇ ਬਹੁਤ ਸਾਰੇ ਗੁਣ ਹੁੰਦੇ ਹਨ ਜਿਸ ਨਾਲ ਤੁਸੀਂ ਸਰਦੀ-ਜ਼ੁਕਾਮ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਵੀ ਬਚੇ ਰਹਿੰਦੇ ਹੋ। ਆਉ ਜਾਣਦੇ ਹਾਂ ਸਰਦੀਆਂ ਵਿਚ ਗਰਮਾ-ਗਰਮ ਸੂਪ ਪੀਣ ਨਾਲ ਤੁਹਾਨੂੰ ਕੀ-ਕੀ ਫ਼ਾਇਦੇ ਮਿਲਦੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

  • ਸਰਦੀਆਂ ਦੇ ਮੌਸਮ ਵਿਚ ਜ਼ੁਕਾਮ, ਗਲੇ ਵਿਚ ਖ਼ਾਰਸ਼ ਅਤੇ ਖੰਘ ਵਰਗੀਆਂ ਸਮੱਸਿਆਵਾਂ ਆਮ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਤੋਂ ਬਚਣ ਲਈ ਰੋਜ਼ਾਨਾ ਗਰਮਾ-ਗਰਮ ਸੂਪ ਦਾ ਸੇਵਨ ਕਰੋ। ਉੱਥੇ ਹੀ ਜੇ ਤੁਹਾਡੇ ਗਲੇ ਵਿਚ ਖ਼ਾਰਸ਼ ਜਾਂ ਖੰਘ ਹੈ ਤਾਂ ਸੂਪ ਵਿਚ ਥੋੜ੍ਹੀ ਜਿਹੀ ਕਾਲੀ ਮਿਰਚ ਪਾ ਲਉ।
  • ਸੂਪ ਪੀਣ ਨਾਲ ਇਮਿਊਨਟੀ ਵਧਦੀ ਹੈ ਜਿਸ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਬੁਖ਼ਾਰ ਹੋਣ ’ਤੇ ਕੋਈ ਵੀ ਸੂਪ ਪੀਉ। ਇਸ ਨਾਲ ਤੁਹਾਨੂੰ ਤਾਕਤ ਮਿਲੇਗੀ ਅਤੇ ਬੁਖ਼ਾਰ ਵੀ ਦੂਰ ਹੋ ਜਾਵੇਗਾ।
  • ਜੇ ਤੁਹਾਨੂੰ ਭੁੱਖ ਨਹੀਂ ਲਗਦੀ ਤਾਂ ਰੋਜ਼ਾਨਾ 1 ਕੱਪ ਸਬਜ਼ੀ ਵਾਲੇ ਸੂਪ ਦਾ ਸੇਵਨ ਕਰੋ। ਇਸ ਨਾਲ ਹੌਲੀ-ਹੌਲੀ ਤੁਹਾਡੀ ਭੁੱਖ ਵਧਣ ਲੱਗੇਗੀ ਕਿਉਂਕਿ ਸੂਪ ਵਿਚ ਸਾਰੇ ਮਿਨਰਲਜ਼ ਅਤੇ ਵਿਟਾਮਿਨਜ਼ ਹੁੰਦੇ ਹਨ ਇਸ ਲਈ ਇਸ ਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਵਿਚ ਰਖਦਾ ਹੈ।
  • ਸਰਦੀਆਂ ਵਿਚ ਪਾਣੀ ਨਾ ਪੀਣ ਕਾਰਨ ਸਰੀਰ ਡੀਹਾਈਡਰੇਟ ਹੋ ਜਾਂਦਾ ਹੈ। ਪਰ ਰੋਜ਼ਾਨਾ ਸੂਪ ਦਾ ਸੇਵਨ ਸਰੀਰ ਨੂੰ ਡੀਹਾਈਡਰੇਟ ਨਹੀਂ ਹੋਣ ਦੇਵੇਗਾ ਜਿਸ ਨਾਲ ਤੁਸੀਂ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਚੇ ਰਹੋਗੇ।

 (For more Punjabi news apart from Vegetable soup in winter, there will be many benefits, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement