
Health News: ਸਰਦੀਆਂ ਵਿਚ ਮੂੰਗਫਲੀ ਦਾ ਸੇਵਨ ਕਰਨ ਨਾਲ ਨਾ ਸਿਰਫ਼ ਤੁਹਾਨੂੰ ਐਨਰਜੀ ਮਿਲੇਗੀ ਬਲਕਿ ਤੁਹਾਡੀ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਵੀ ਦੂਰ ਹੋਵੇਗੀ।
Consume these things in winter: ਲੋਕਾਂ ਨੂੰ ਸਰਦੀ ਦੇ ਮੌਸਮ ਵਿਚ ਇਨ੍ਹਾਂ ਪੰਜ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਜੋ ਅਪਣੇ ਆਪ ਨੂੰ ਠੰਢ ਅਤੇ ਮੌਸਮੀ ਬੀਮਾਰੀਆਂ ਤੋਂ ਬਚਾਇਆ ਜਾ ਸਕੇ। ਮੂੰਗਫਲੀ ਵਿਚ ਸੱਭ ਤੋਂ ਜ਼ਿਆਦਾ ਊਰਜਾ ਮਿਲਦੀ ਹੈ ਅਤੇ ਇਸ ਵਿਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਵੀ ਮੌਜੂਦ ਹੁੰਦੇ ਹਨ ਜੋ ਕਿ ਬਦਾਮ ਵਿਚ ਮਿਲ ਜਾਂਦੇ ਹਨ। ਸਰਦੀਆਂ ਵਿਚ ਮੂੰਗਫਲੀ ਦਾ ਸੇਵਨ ਕਰਨ ਨਾਲ ਨਾ ਸਿਰਫ਼ ਤੁਹਾਨੂੰ ਐਨਰਜੀ ਮਿਲੇਗੀ ਬਲਕਿ ਤੁਹਾਡੀ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਵੀ ਦੂਰ ਹੋਵੇਗੀ।
ਸਰਦੀਆਂ ਵਿਚ ਗੁੜ ਦਾ ਨਿਯਮਤ ਸੇਵਨ ਕਰਨਾ ਚਾਹੀਦਾ ਹੈ। ਇਸ ਮੌਸਮ ਵਿਚ ਸਥਾਨਕ ਗੁੜ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਸਰਦੀਆਂ ਦੇ ਮੌਸਮ ਵਿਚ ਗੁੜ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਿੱਧੀ ਊਰਜਾ ਮਿਲਦੀ ਹੈ। ਇਸ ਤੋਂ ਇਲਾਵਾ ਇਸ ਵਿਚ ਆਇਰਨ ਵੀ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ।
ਸਰਦੀ ਦਾ ਮੌਸਮ ਬਹੁਤ ਸਾਰੀਆਂ ਤਾਜ਼ੀਆਂ ਹਰੀਆਂ ਸਬਜ਼ੀਆਂ ਦੀ ਆਮਦ ਲੈ ਕੇ ਆਉਂਦਾ ਹੈ। ਹਰੀਆਂ ਸਬਜ਼ੀਆਂ ਵਿਚ ਵਿਟਾਮਿਨ, ਖਣਿਜ ਅਤੇ ਫ਼ਾਈਬਰ ਨਾਲ ਭਰਪੂਰ ਸਿਹਤ ਦਾ ਭੰਡਾਰ ਹੁੰਦਾ ਹੈ। ਸਰ੍ਹੋਂ ਦਾ ਸਾਗ, ਮੇਥੀ, ਬਾਥੂਆ ਅਤੇ ਪਾਲਕ ਖ਼ਾਸ ਕਰ ਕੇ ਠੰਢੇ ਮੌਸਮ ਵਿਚ ਖਾਣਾ ਚਾਹੀਦਾ ਹੈ। ਹਰੀਆਂ ਸਬਜ਼ੀਆਂ ਸਰੀਰ ਨੂੰ ਜ਼ਰੂਰੀ ਪੋਸ਼ਣ ਪ੍ਰਦਾਨ ਕਰਦੀਆਂ ਹਨ। ਤਿਲਾਂ ਦੀ ਤਾਸੀਰ ਗਰਮ ਹੁੰਦੀ ਹੈ। ਸਰਦੀਆਂ ਦੌਰਾਨ, ਤੁਸੀਂ ਅਪਣੀ ਪਸੰਦ ਅਨੁਸਾਰ ਤਿਲਾਂ ਤੋਂ ਬਣੀਆਂ ਕਈ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ। ਪਰ ਬੀਪੀ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਤਿਲਾਂ ਦਾ ਸੇਵਨ ਕਰਨਾ ਚਾਹੀਦਾ ਹੈ।
ਸਰਦੀਆਂ ਵਿਚ ਗਰਮ ਦੁੱਧ ਅਤੇ ਗਰਮ ਪਾਣੀ ਬਹੁਤ ਜ਼ਰੂਰੀ ਹੈ। ਦਰਅਸਲ, ਦੁੱਧ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ। ਊਰਜਾ ਦੇ ਨਾਲ-ਨਾਲ ਦੁੱਧ ਵਿਚ ਪ੍ਰੋਟੀਨ, ਸ਼ੂਗਰ, ਫ਼ੈਟ ਅਤੇ ਕਈ ਤਰ੍ਹਾਂ ਦੇ ਵਿਟਾਮਿਨਜ਼ ਭਰਪੂਰ ਮਾਤਰਾ ਵਿਚ ਮਿਲ ਜਾਂਦੇ ਹਨ। ਇਸ ਤੋਂ ਇਲਾਵਾ ਇਸ ਮੌਸਮ ਵਿਚ ਕੋਸੇ ਪਾਣੀ ਦਾ ਸੇਵਨ ਸਾਡੇ ਸਰੀਰ ਦੀਆਂ ਅੰਦਰੂਨੀ ਆਂਦਰਾਂ ਨੂੰ ਸਾਫ਼ ਕਰਨ ਵਿਚ ਮਦਦ ਕਰਦਾ ਹੈ ਜਿਸ ਨਾਲ ਸਰੀਰ ਨੂੰ ਊਰਜਾ ਵੀ ਮਿਲਦੀ ਹੈ।