ਖ਼ਬਰਾਂ |

ਤਾਜ਼ਾ |

Health News: ਸਿਹਤ ਲਈ ਬਹੁਤ ਲਾਭਦਾਇਕ ਹੈ ਜੀਰੇ ਦਾ ਪਾਣੀ
Published : Aug 4, 2025, 6:42 am IST
Updated : Aug 4, 2025, 7:28 am IST
SHARE ARTICLE
Cumin water is very beneficial for health.
Cumin water is very beneficial for health.

ਇਹ ਪਾਚਨ ਤੰਤਰ ਨੂੰ ਸਿਹਤਮੰਦ ਰਖਦਾ ਹੈ।

Cumin water is very beneficial for health.: ਜੀਰੇ ਦਾ ਇਸਤੇਮਾਲ ਬਹੁਤ ਕੁੱਝ ਬਣਾਉਣ ਲਈ ਕੀਤਾ ਜਾ ਸਕਦਾ ਹੈ। ਇਸ ਵਿਚ ਬਹੁਤ ਗੁਣਕਾਰੀ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ। ਜੀਰੇ ਦਾ ਪਾਣੀ ਭਾਰ ਤਾਂ ਘਟ ਕਰਦਾ ਹੀ ਹੈ ਨਾਲ ਹੀ ਇਹ ਸਿਹਤ ਲਈ ਵੀ ਸਹਾਇਕ ਸਿੱਧ ਹੁੰਦਾ ਹੈ। ਇਸ ਪਾਣੀ ਨੂੰ ਬਣਾਉਣਾ ਬਹੁਤ ਆਸਾਨ ਹੈ। ਇਕ ਗਲਾਸ ਪਾਣੀ ਵਿਚ ਦੋ ਚਮਚ ਜੀਰਾ ਪਾ ਕੇ ਉਸ ਨੂੰ 10 ਮਿੰਟ ਤਕ ਉਬਾਲ ਲਉ। ਇਸ ਤੋਂ ਬਾਅਦ ਉਸ ਨੂੰ ਠੰਢਾ ਕਰ ਕੇ ਪੀਣਾ ਚਾਹੀਦਾ ਹੈ।

ਵਿਅਸਤ ਜ਼ਿੰਦਗੀ ਵਿਚ ਕਿਸੇ ਕੋਲ ਸਮਾਂ ਨਹੀਂ ਹੁੰਦਾ ਕਿ ਉਹ ਜਿਮ ਜਾ ਸਕੇ ਜਾਂ ਸੈਰ ਕਰ ਕੇ ਭਾਰ ਘੱਟ ਕਰ ਸਕੇ। ਇਸ ਲਈ ਇਹ ਸੱਭ ਤੋਂ ਸਸਤਾ ਤੇ ਆਸਾਨ ਤਰੀਕਾ ਹੈ ਭਾਰ ਘੱਟ ਕਰਨ ਦਾ। ਜੀਰੇ ਦੇ ਪਾਣੀ ਵਿਚ ਐਂਟੀਆਕਸੀਡੈਂਟ, ਵਿਟਾਮਿਨ ਅਤੇ ਮਿਨਰਲ ਹੁੰਦੇ ਹਨ ਅਤੇ ਇਹ ਹਾਜ਼ਮਾ ਠੀਕ ਕਰਨ ਵਿਚ ਲਾਭਕਾਰੀ ਹੁੰਦੇ ਹਨ। ਇਹ ਪਾਚਨ ਤੰਤਰ ਨੂੰ ਸਿਹਤਮੰਦ ਰਖਦਾ ਹੈ। ਇਸ ਤੋਂ ਇਲਾਵਾ ਇਸ ਪਾਣੀ ਨਾਲ ਉਲਟੀ-ਦਸਤ, ਗੈਸ ਤੋਂ ਰਾਹਤ ਮਿਲਦੀ ਹੈ। ਜੀਰੇ ਦੇ ਪਾਣੀ ਨਾਲ ਸਰੀਰ ਵਿਚ ਅਜਿਹੇ ਐਨਜ਼ਾਈਮ ਬਣਦੇ ਹਨ ਜੋ ਕਾਰਬੋਹਾਈਡ੍ਰੇਟਸ, ਫ਼ੈਟ ਅਤੇ ਗਲੂਕੋਜ਼ ਨੂੰ ਤੋੜ ਕੇ ਪਚਾਉਣ ਵਿਚ ਸਹਾਇਕ ਹੁੰਦੇ ਹਨ। ਜੀਰੇ ਵਿਚ ਭਰਪੂਰ ਮਾਤਰਾ ਵਿਚ ਐਂਟੀਆਕਸਾਈਡੈਂਟ ਹੁੰਦੇ ਹਨ ਜੋ ਸਰੀਰ ਵਿਚ ਇਕੱਠੇ ਹੋ ਰਹੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕਢਣ ਦਾ ਕੰਮ ਕਰਦੇ ਹਨ।

ਇਸ ਨਾਲ ਸਰੀਰ ਦੇ ਅੰਦਰੂਨੀ ਅੰਗ ਬਿਹਤਰ ਤਰੀਕੇ ਨਾਲ ਕੰਮ ਕਰਦੇ ਹਨ। ਜੀਰੇ ਨੂੰ ਥੋੜ੍ਹੇ ਜਿਹੇ ਪਾਣੀ ਵਿਚ ਰਾਤ ਨੂੰ ਪਾ ਕੇ ਰੱਖ ਦਿਉ ਤੇ ਸਵੇਰੇ ਇਸ ਪਾਣੀ ਨੂੰ ਪੀਣ ਨਾਲ ਲਿਵਰ ਵਿਚ ਬਾਈਲ ਉਤਪਾਦਨ ਵਧਦਾ ਹੈ ਜਿਸ ਨਾਲ ਐਸਡਿਟੀ ਅਤੇ ਗੈਸ ਤੋਂ ਰਾਹਤ ਮਿਲਦੀ ਹੈ। ਬਾਈਲ ਇਕ ਅਜਿਹਾ ਤਰਲ ਪਦਾਰਥ ਹੈ ਜਿਸ ਦਾ ਨਿਰਮਾਣ ਲਿਵਰ ਕਰਦਾ ਹੈ। ਇਹ ਫ਼ੈਟ ਨੂੰ ਪਚਾਉਣ ਦਾ ਕੰਮ ਕਰਦਾ ਹੈ।

ਜੀਰੇ ਦਾ ਪਾਣੀ ਆਇਰਨ ਦਾ ਬਹੁਤ ਵਧੀਆ ਸ੍ਰੋਤ ਹੈ। ਆਇਰਨ ਦੀ ਮੌਜੂਦਗੀ ਵਿਚ ਹੀ ਇਮਿਊਨਿਟੀ ਸਿਸਟਮ ਸਹੀ ਤਰੀਕੇ ਨਾਲ ਕੰਮ ਕਰਦਾ ਹੈ। ਇਹੀ ਨਹੀਂ ਇਸ ਪਾਣੀ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਏ ਅਤੇ ਸੀ ਮੌਜੂਦ ਹੁੰਦੇ ਹਨ ਅਤੇ ਇਨ੍ਹਾਂ ਦੋਹਾਂ ਵਿਚ ਹੀ ਐਂਟੀਆਕਸੀਡੈਂਟ ਪ੍ਰਾਪਟੀਜ਼ ਹੁੰਦੀਆਂ ਹਨ। ਜੀਰੇ ਦੇ ਪਾਣੀ ਨੂੰ ਰੋਜ਼ਾਨਾ ਪੀਣ ਲਈ ਇਮਿਊਨਿਟੀ ਲੇਵਲ ਵਧਦਾ ਹੈ ਅਤੇ ਕਈ ਬਿਮਾਰੀਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਜੇਕਰ ਨੀਂਦ ਨਹੀਂ ਆਉਂਦੀ ਤਾਂ ਜੀਰੇ ਦਾ ਪਾਣੀ ਇਸ ਵਿਚ ਮਦਦ ਕਰ ਸਕਦਾ ਹੈ। ਜੀਰੇ ਦਾ ਪਾਣੀ ਰੋਜ਼ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ।    

 

"(For more news apart from “Cumin water is very beneficial for health.  , ” stay tuned to Rozana Spokesman.)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM
Advertisement