Health News: ਆਉ ਜਾਣਦੇ ਹਾਂ ਲੱਸਣ ਦੇ ਅਚਾਰ ਦੇ ਫ਼ਾਇਦਿਆਂ ਬਾਰੇ:
Health News: ਲੱਸਣ ਦੀ ਵਰਤੋਂ ਆਯੁਰਵੈਦ ਵਿਚ ਕਈ ਬੀਮਾਰੀਆਂ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ। ਤੁਸੀਂ ਇਸ ਨੂੰ ਸਬਜ਼ੀਆਂ ਵਿਚ ਮਿਲਾ ਕੇ ਜਾਂ ਇਸ ਨੂੰ ਕੱਚਾ ਖਾਣ ਦੀ ਬਜਾਏ ਅਚਾਰ ਬਣਾ ਕੇ ਰੋਜ਼ਾਨਾ ਦੀ ਖ਼ੁਰਾਕ ਵਿਚ ਸ਼ਾਮਲ ਕਰ ਸਕਦੇ ਹੋ।
ਆਉ ਜਾਣਦੇ ਹਾਂ ਲੱਸਣ ਦੇ ਅਚਾਰ ਦੇ ਫ਼ਾਇਦਿਆਂ ਬਾਰੇ:
ਮਾਹਰਾਂ ਅਨੁਸਾਰ, ਹਰ ਹਫ਼ਤੇ ਕੱਚਾ ਲੱਸਣ ਖਾਣ ਨਾਲ ਫੇਫੜਿਆਂ ਦਾ ਵਧੀਆ ਵਿਕਾਸ ਹੁੰਦਾ ਹੈ। ਜੋ ਲੋਕ ਇਸ ਨੂੰ ਕੱਚਾ ਖਾਣਾ ਪਸੰਦ ਨਹੀਂ ਕਰਦੇ, ਉਹ ਲੱਸਣ ਦਾ ਅਚਾਰ ਖਾ ਸਕਦੇ ਹਨ। ਅਧਿਐਨ ਅਨੁਸਾਰ, ਲੱਸਣ ਫੇਫੜਿਆਂ ਨੂੰ ਤੰਦਰੁਸਤ ਰੱਖਣ ਲਈ ਰੋਗਾਣੂਨਾਸ਼ਕ ਮਾਹਰ ਵਜੋਂ ਕੰਮ ਕਰ ਸਕਦਾ ਹੈ।
ਲੱਸਣ ਪੋਸ਼ਕ ਤੱਤਾਂ, ਐਂਟੀ-ਬੈਕਟੀਰੀਆ, ਐਂਟੀ-ਵਾਇਰਲ ਅਤੇ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਆਯੁਰਵੈਦ ਅਨੁਸਾਰ, ਲੱਸਣ ਖਾਣ ਨਾਲ ਪੇਟ ਸਬੰਧੀ ਸਮੱਸਿਆਵਾਂ ਜਿਵੇਂ ਕਿ ਬਦਹਜ਼ਮੀ, ਗੈਸ, ਐਸਿਡਿਟੀ, ਕਬਜ਼, ਪੇਟ ਵਿਚ ਜਲਣ ਆਦਿ ਤੋਂ ਰਾਹਤ ਮਿਲਦੀ ਹੈ। ਤੁਸੀਂ ਇਸ ਨੂੰ ਕੱਚਾ ਖਾਣ ਦੀ ਬਜਾਏ ਅਚਾਰ ਬਣਾ ਕੇ ਖਾ ਸਕਦੇ ਹੋ।
ਲੱਸਣ ਵਿਚ ਆਰਗੈਨੋ-ਸਲਫ਼ਰ ਸੇਰੇਬ੍ਰਾਮ ਹੁੰਦਾ ਹੈ। ਇਹ ਟਿਊਮਰ ਦੇ ਖ਼ਤਰਨਾਕ ਸੈੱਲਾਂ ਵਿਚੋਂ ਇਕ ਨੂੰ ਖ਼ਤਮ ਕਰਨ ਵਿਚ ਮਦਦਗਾਰ ਹੁੰਦਾ ਹੈ। ਇਸ ਦਾ ਸੇਵਨ ਪ੍ਰੋਸਟੇਟ ਅਤੇ ਛਾਤੀ ਦੇ ਕੈਂਸਰ ਤੋਂ ਬਚਾਉਂਦਾ ਹੈ। ਮਾਹਰਾਂ ਅਨੁਸਾਰ, ਇਸ ਦੀ ਤੇਜ਼ ਗੰਧ ਕੈਂਸਰ ਅਤੇ ਦਿਲ ਨਾਲ ਸਬੰਧਤ ਬੀਮਾਰੀਆਂ ਤੋਂ ਬਚਾਅ ਲਈ ਢਾਲ ਦਾ ਕੰਮ ਕਰਦੀ ਹੈ।
ਮਾਹਰਾਂ ਅਨੁਸਾਰ ਲੱਸਣ ਵਿਚ ਮੌਜੂਦ ਚਿਕਿਤਸਕ ਗੁਣ ਸਰੀਰ ਵਿਚੋਂ ਮਾੜੇ ਕੈਲੇਸਟਰੋਲ ਨੂੰ ਘੱਟ ਕਰਨ ਵਿਚ ਸਹਾਇਤਾ ਕਰਦੇ ਹਨ। ਇਸ ਤਰ੍ਹਾਂ ਦਿਲ ਸਿਹਤਮੰਦ ਰਹਿੰਦਾ ਹੈ।
ਇਮਿਊਨਿਟੀ ਵਧਾਉਣ ਦੇ ਨਾਲ-ਨਾਲ ਲੱਸਣ ਨੂੰ ਅੱਖਾਂ ਲਈ ਵੀ ਲਾਭਦਾਇਕ ਮੰਨਿਆ ਜਾਂਦਾ ਹੈ। ਲੱਸਣ ਦੇ ਅਚਾਰ ਵਿਚ ਬੀਟਾ ਕੈਰੋਟਿਨ ਵਧੇਰੇ ਹੋਣ ਕਾਰਨ ਇਹ ਅੱਖਾਂ ਦੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ।
ਲੱਸਣ ਖਾਣ ਨਾਲ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਮਾਹਰਾਂ ਅਨੁਸਾਰ ਲੱਸਣ ਵਿਚ ਮੌਜੂਦ ਪੌਸ਼ਟਿਕ ਤੱਤ ਅਤੇ ਐਂਟੀ-ਆਕਸੀਡੈਂਟ ਗੁਣ ਜੋੜਾਂ ਦੇ ਦਰਦ ਲਈ ਫ਼ਾਇਦੇਮੰਦ ਮੰਨੇ ਜਾਂਦੇ ਹਨ। ਇਸ ਦਾ ਨਿਯਮਤ ਸੇਵਨ ਕਰਨ ਨਾਲ ਜੋੜਾਂ ਦੇ ਦਰਦ, ਸੋਜ ਦੀ ਰੋਕਥਾਮ ਹੁੰਦੀ ਹੈ। ਇਸ ਲਈ ਤੁਸੀਂ ਕੱਚਾ ਲੱਸਣ, ਨਮਕੀਨ ਲੱਸਣ ਜਾਂ ਇਸ ਦਾ ਅਚਾਰ ਖਾ ਸਕਦੇ ਹੋ।
ਬਾਰਸ਼ ਦੌਰਾਨ, ਜੁਕਾਮ, ਖੰਘ ਅਤੇ ਮੌਸਮੀ ਬਿਮਾਰੀਆਂ ਫੈਲਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਅਜਿਹੀ ਸਥਿਤੀ ਵਿਚ, ਲੱਸਣ ਦਾ ਅਚਾਰ ਖਾਣਾ ਲਾਭਕਾਰੀ ਮੰਨਿਆ ਜਾਂਦਾ ਹੈ, ਜੋ ਐਂਟੀ-ਬੈਕਟਰੀਆ, ਐਂਟੀ-ਵਾਇਰਲ ਅਤੇ ਚਿਕਿਤਸਕ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਹੀ, ਕੋਰੋਨਾ ਵਾਇਰਸ ਤੋਂ ਬਚਾਅ ਲਈ ਲੱਸਣ ਦਾ ਅਚਾਰ ਖਾਣਾ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ।