
ਹਰੀਆਂ ਸਬਜ਼ੀਆਂ ਖਾਣਾ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।
ਹਰੀਆਂ ਸਬਜ਼ੀਆਂ ਖਾਣਾ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਨ੍ਹਾਂ ਸਬਜ਼ੀਆਂ ਦੀ ਸੂਚੀ ਵਿਚ ਭਿੰਡੀ ਵੀ ਸ਼ਾਮਲ ਹੈ, ਜਿਸ ਨੂੰ ਅੰਗਰੇਜ਼ੀ ਵਿਚ ਓਕਰਾ ਤੇ ਲੇਡੀ ਫ਼ਿੰਗਰ ਵੀ ਕਿਹਾ ਜਾਂਦਾ ਹੈ। ਹਰੇ ਰੰਗ ਦੀ ਇਸ ਰੇਸ਼ੇਦਾਰ ਤੇ ਚਿਕਨੀ ਸਬਜ਼ੀ ਵਿਚ ਵਿਟਾਮਿਨ ਏ, ਸੀ ਤੇ ਕੇ ਤੋਂ ਇਲਾਵਾ ਪ੍ਰੋਟੀਨ, ਫ਼ੈਟ, ਕਾਰਬੋਹਾਈਡ੍ਰੇਟ, ਕੈਲਸ਼ੀਅਮ, ਫ਼ਾਸਫੋਰਸ, ਰੇਸ਼ਾ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ, ਸੋਡੀਅਮ ਤੇ ਤਾਂਬਾ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਡਾਇਬਟੀਜ਼, ਹਾਈ ਕੋਲੈਸਟ੍ਰੋਲ, ਅਲਜ਼ਾਈਮਰ, ਬ੍ਰੈਸਟ ਕੈਂਸਰ, ਅਸਥਮਾ ਤੇ ਲੀਵਰ ਸਬੰਧੀ ਬੀਮਾਰੀਆਂ ਤੋਂ ਬਚਾਉਣ ਵਿਚ ਮਦਦਗਾਰ ਹੁੰਦੀ ਹੈ। ਇਹ ਅੱਖਾਂ ਦੀ ਰੋਸ਼ਨੀ ਵਧਾਉਂਦੀ ਹੈ ਅਤੇ ਹੱਡੀਆਂ ਮਜ਼ਬੂਤ ਕਰਦੀ ਹੈ।Okraਚੰਗੀ ਸਿਹਤ ਲਈ ਪੇਟ ਦਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ। ਕਬਜ਼ ਕਈ ਬੀਮਾਰੀਆਂ ਦੀ ਜੜ੍ਹ ਹੈ ਪਰ ਭਿੰਡੀ ਖਾਣ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ। ਇਸ ਵਿਚ ਮੌਜੂਦ ਘੁਲਣਸ਼ੀਲ ਰੇਸ਼ਾ ਸਰੀਰ ਵਿਚ ਮੌਜੂਦ ਪਾਣੀ ਨਾਲ ਆਸਾਨੀ ਨਾਲ ਘੁਲ ਜਾਂਦੇ ਹਨ, ਜਿਸ ਨਾਲ ਪੇਟ ਆਸਾਨੀ ਨਾਲ ਸਾਫ਼ ਹੋ ਜਾਂਦਾ ਹੈ। ਕਬਜ਼ ਹੋਣ 'ਤੇ 4-5 ਕੱਚੀਆਂ ਭਿੰਡੀਆਂ ਖਾਣੀਆਂ ਚਾਹੀਦੀਆਂ ਹਨ।
Okraਇਕ ਕੱਪ ਭਿੰਡੀ 'ਚ ਮਿਲਦੇ ਹਨ ਕਈ ਪੋਸ਼ਕ ਤੱਤ
ਐਨਰਜੀ-33 ਕੈਲੋਰੀ
ਰੇਸ਼ਾ-3.2 ਗ੍ਰਾਮ
ਪ੍ਰੋਟੀਨ-1.9 ਗ੍ਰਾਮ
ਫ਼ੈਟ-0.2 ਗ੍ਰਾਮ
Okraਮੈਗਨੀਸ਼ੀਅਮ-57 ਮਿਲੀਗ੍ਰਾਮ
ਕੈਲਸ਼ੀਅਮ-82 ਮਿਲੀਗ੍ਰਾਮ
ਪੋਟਾਸ਼ੀਅਮ-200 ਮਿਲੀਗ੍ਰਾਮ
ਵਿਟਾਮਿਨ ਸੀ-23 ਮਿਲੀਗ੍ਰਾਮ
ਵਿਟਾਮਿਨ ਕੇ-31.3 ਮਿਲੀਗ੍ਰਾਮ
ਸੋਡੀਅਮ-7 ਮਿਲੀਗ੍ਰਾਮ
ਖਾਣ ਦੇ ਫ਼ਾਇਦੇ ਹੀ ਫ਼ਾਇਦੇeyes
1. ਅੱਖਾਂ ਲਈ ਸਿਹਤਮੰਦ
ਭਿੰਡੀ 'ਚ ਵਿਟਾਮਿਨ 'ਏ' ਤੇ ਬੀਟਾ ਕੈਰੋਟੀਨ ਲੋੜੀਂਦੀ ਮਾਤਰਾ ਵਿਚ ਹੁੰਦਾ ਹੈ, ਜੋ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ। ਭਿੰਡੀ ਖਾਣ ਨਾਲ ਅੱਖਾਂ 'ਤੇ ਪੈਂਦਾ ਉਮਰ ਦਾ ਅਸਰ ਵੀ ਘੱਟ ਹੁੰਦਾ ਹੈ। ਇਸ ਨਾਲ ਮੋਤੀਆ ਬਿੰਦ ਤੋਂ ਵੀ ਬਚਾਅ ਰਹਿੰਦਾ ਹੈ।Okra2. ਬੀਮਾਰੀ ਰੋਕੂ ਸਮਰਥਾ ਵਧਦੀ ਹੈ
ਵਿਟਾਮਿਨ 'ਸੀ' ਸਰੀਰ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਬਣੀ ਰਹਿੰਦੀ ਹੈ। ਰੋਜ਼ਾਨਾ 100 ਗ੍ਰਾਮ ਭਿੰਡੀ ਖਾਣ ਨਾਲ 38 ਫ਼ੀ ਸਦੀ ਵਿਟਾਮਿਨ 'ਸੀ' ਪੂਰਾ ਹੋ ਜਾਂਦਾ ਹੈ, ਜੋ ਇਨਫ਼ੈਕਸ਼ਨ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਨਾਲ ਖਾਂਸੀ ਤੋਂ ਵੀ ਬਚਾਅ ਰਹਿੰਦਾ ਹੈ।Diabetes3. ਸੂਗਰ ਤੋਂ ਸੁਰੱਖਿਆ
ਭਿੰਡੀ ਖ਼ੂਨ ਵਿਚ ਸਟਾਰਚ ਪੱਧਰ ਕਾਬੂ ਵਿਚ ਰੱਖਣ ਦਾ ਕੰਮ ਕਰਦੀ ਹੈ। ਇਹ ਅੰਡਕੋਸ਼ਾਂ ਵਿਚ ਸਟਾਰਚ ਦੇ ਸੋਖਣ ਦੀ ਪ੍ਰਕਿਰਿਆ ਘਟਾ ਕੇ ਸੂਗਰ ਨੂੰ ਕਾਬੂ ਕਰਦੀ ਹੈ।
Okra
4. ਐਨੀਮੀਆ ਤੋਂ ਬਚਾਅ
ਸਰੀਰ ਵਿਚ ਖ਼ੂਨ ਦੀ ਕਮੀ ਹੋਣ 'ਤੇ ਐਨੀਮੀਆ ਵਰਗੀ ਬੀਮਾਰੀ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਭਿੰਡੀ ਵਿਚ ਮੌਜੂਦ ਵਿਟਾਮਿਨ 'ਕੇ' ਸਰੀਰ ਵਿਚ ਖ਼ੂਨ ਦੇ ਰਿਸਾਅ ਨੂੰ ਰੋਕਣ ਵਿਚ ਮਦਦ ਕਰਦਾ ਹੈ ਅਤੇ ਖ਼ੂਨ ਦਾ ਥੱਕੇ ਜਲਦੀ ਬਣਾਉਂਦਾ ਹੈ।fatty5. ਭਾਰ 'ਤੇ ਰਖੇ ਕੰਟਰੋਲ
ਭਿੰਡੀ 'ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਅਤੇ ਰੇਸ਼ਾ ਉੱਚ ਮਾਤਰਾ ਵਿਚ ਹੁੰਦਾ ਹੈ, ਜੋ ਭਾਰ ਵਧਣ ਨਹੀਂ ਦਿੰਦਾ। ਕੱਚੀ ਭਿੰਡੀ ਚਬਾ ਕੇ ਖਾਣ ਨਾਲ ਜ਼ਿਆਦਾ ਫ਼ਾਇਦਾ ਮਿਲਦਾ ਹੈ।bones6. ਮਜ਼ਬੂਤ ਹੱਡੀਆਂ
ਬੱਚਿਆਂ ਲਈ ਭਿੰਡੀ ਬਹੁਤ ਲਾਹੇਵੰਦ ਹੈ। ਭਿੰਡੀ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਬੱਚਿਆਂ ਨੂੰ ਰੋਜ਼ਾਨਾ ਇਕ ਚਮਚ ਭਿੰਡੀ ਦੇ ਬੀਜ ਖਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਭਿੰਡੀ ਵਿਚ ਮੌਜੂਦ ਫੋਲੇਟ ਬਹੁਤ ਜ਼ਰੂਰੀ ਪੋਸ਼ਟਿਕ ਤੱਤ ਹੈ, ਜੋ ਭਰੂਣ ਦੇ ਦਿਮਾਗੀ ਵਿਕਾਸ ਵਿਚ ਮਦਦਗਾਰ ਹੈ। ਭਿੰਡੀ ਵਿਚ ਮੌਜੂਦ ਫ਼ੋਲਿਕ ਐਸਿਡ ਦੀ ਭਰਪੂਰ ਮਾਤਰਾ ਗਰਭ ਅਵਸਥਾ ਦੇ ਚੌਥੇ ਤੋਂ 12ਵੇਂ ਹਫ਼ਤੇ ਤਕ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ।