
Health News: ਅਸਲ ਵਿਚ ਕੁਲਥੀ ਦੀ ਦਾਲ ਵਿਚ ਮੌਜੂਦ ਹਾਈ ਫ਼ਾਈਬਰ ਕਾਰਨ ਇਹ ਪਾਚਨ ਤੰਤਰ ਨੂੰ ਬਹੁਤ ਮਜ਼ਬੂਤ ਬਣਾਉਂਦੀ ਹੈ।
Kulthi dal can cure hemorrhoids Health News: ਖਾਣ-ਪੀਣ ਦੀਆਂ ਗ਼ਲਤ ਆਦਤਾਂ ਕਾਰਨ ਬਵਾਸੀਰ ਦੀ ਬੀਮਾਰੀ ਜ਼ਿਆਦਾ ਖ਼ਤਰਨਾਕ ਹੋ ਜਾਂਦੀ ਹੈ। ਜੇਕਰ ਫ਼ਾਈਬਰ ਭਰਪੂਰ ਖ਼ੁਰਾਕ ਨਾ ਲਈ ਜਾਵੇ ਤਾਂ ਬਹੁਤ ਜ਼ਿਆਦਾ ਦਰਦ ਹੁੰਦਾ ਹੈ। ਬਵਾਸੀਰ ਨੂੰ ਘੱਟ ਕਰਨ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਖਾਣ ਦੀ ਸਲਾਹ ਦਿਤੀ ਜਾਂਦੀ ਹੈ ਪਰ ਇਸ ਨਾਲ ਦਰਦ ਤੋਂ ਰਾਹਤ ਨਹੀਂ ਮਿਲਦੀ। ਕੁਲਥੀ ਦੀ ਦਾਲ ਇਕ ਬਹੁਤ ਹੀ ਪੌਸ਼ਟਿਕ ਚੀਜ਼ ਹੈ ਜੋ ਪ੍ਰੋਟੀਨ ਅਤੇ ਫ਼ਾਈਬਰ ਨਾਲ ਭਰਪੂਰ ਹੈ।
ਇਹ ਵੀ ਪੜ੍ਹੋ: Faming News: ਸੁਚੱਜੇ ਢੰਗ ਨਾਲ ਕਰੋ ਨਾਸ਼ਪਤੀ ਦੀ ਖੇਤੀ
ਇਸ ਤੋਂ ਇਲਾਵਾ ਇਸ ਵਿਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਮਿਲ ਜਾਂਦੇ ਹਨ ਜੋ ਕਈ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਦੇ ਹਨ। ਕੁਲਥੀ ਦੀ ਦਾਲ ਵਿਚ ਐਂਟੀ ਇੰਫ਼ਲਾਮੇਟਰੀ ਗੁਣ ਹੁੰਦੇ ਹਨ। ਭਾਵ ਇਹ ਸੋਜ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਕੁਲਥੀ ਦੀ ਦਾਲ ਮੈਟਾਬੋਲਿਜ਼ਮ ਨੂੰ ਵਧਾਉਂਦੀ ਹੈ।
ਇਹ ਵੀ ਪੜ੍ਹੋ: Nijji Diary De Panne: ‘ਉੱਚਾ ਦਰ’ ਤੋਂ ਸਾਰੇ ਸੰਸਾਰ ਵਿਚ ਸ਼ੁਰੂ ਕੀਤੇ ਜਾਣ ਨਾਨਕੀ ਇਨਕਲਾਬ ਦੇ ਸਾਰੇ ਪ੍ਰੋਗਰਾਮਾਂ ਨੂੰ ਸਫ਼ਲ ਕਰਨ ਦਾ
ਅਸਲ ਵਿਚ ਕੁਲਥੀ ਦੀ ਦਾਲ ਵਿਚ ਮੌਜੂਦ ਹਾਈ ਫ਼ਾਈਬਰ ਕਾਰਨ ਇਹ ਪਾਚਨ ਤੰਤਰ ਨੂੰ ਬਹੁਤ ਮਜ਼ਬੂਤ ਬਣਾਉਂਦੀ ਹੈ। ਬਵਾਸੀਰ ਦਾ ਦਰਦ ਮੁੱਖ ਤੌਰ ’ਤੇ ਉਦੋਂ ਹੁੰਦਾ ਹੈ ਜਦੋਂ ਪਾਚਨ ਕਿਰਿਆ ਖ਼ਰਾਬ ਹੋਣ ਲਗਦੀ ਹੈ। ਇਸ ਨਾਲ ਮਲ ਨੂੰ ਤਿਆਗਣਾ ਆਸਾਨ ਨਹੀਂ ਹੁੰਦਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਤਰ੍ਹਾਂ ਜੇਕਰ ਕੁਲਥੀ ਦੀ ਦਾਲ ਦਾ 10 ਦਿਨ ਤਕ ਵੀ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਬਵਾਸੀਰ ਦੇ ਦਰਦ ਤੋਂ ਬਹੁਤ ਆਰਾਮ ਮਿਲਦਾ ਹੈ। ਗੁਰਦੇ ਦੀ ਪਥਰੀ ਨੂੰ ਦੂਰ ਕਰਨ ਵਿਚ ਵੀ ਘੋੜੇ ਦਾ ਚਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਲੋਕ ਕੁਲਥੀ ਦੀ ਦਾਲ ਨੂੰ ਆਮ ਦਾਲ ਵਾਂਗ ਤਿਆਰ ਕਰਦੇ ਹਨ ਪਰ ਜੇਕਰ ਤੁਸੀਂ ਕੁਲਥੀ ਦੀ ਦਾਲ ਰਾਤ ਭਰ ਪਾਣੀ ਵਿਚ ਭਿਉਂ ਕੇ ਰੱਖ ਦਿਉ ਤਾਂ ਇਸ ਵਿਚੋਂ ਟੈਨਿਨ ਤੱਤ ਦੂਰ ਹੋ ਜਾਂਦਾ ਹੈ। ਇਸ ਕਾਰਨ ਕੁਲਥੀ ਦੀ ਦਾਲ ਦਾ ਲਾਭ ਜ਼ਿਆਦਾ ਮਿਲਦਾ ਹੈ।
(For more Punjabi news apart from Kulthi dal can cure hemorrhoids Health News, stay tuned to Rozana Spokesman)