Faming News: ਸੁਚੱਜੇ ਢੰਗ ਨਾਲ ਕਰੋ ਨਾਸ਼ਪਤੀ ਦੀ ਖੇਤੀ

By : GAGANDEEP

Published : May 5, 2024, 6:54 am IST
Updated : May 5, 2024, 7:49 am IST
SHARE ARTICLE
Cultivate pears properly Faming News
Cultivate pears properly Faming News

Faming News: ਇਸ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ ਤੋਂ ਚੀਕਣੀ ਦੋਮਟ ਵਿਚ ਕੀਤੀ ਜਾ ਸਕਦੀ ਹੈ।

Cultivate pears properly Faming News: ਨਾਸ਼ਪਤੀ ਦੀ ਖੇਤੀ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼ ਅਤੇ ਘੱਟ ਠੰਢ ਵਾਲੀਆਂ ਕਿਸਮਾਂ ਦੀ ਖੇਤੀ ਉਪ-ਊਸ਼ਣ ਖੇਤਰਾਂ ਵਿਚ ਕੀਤੀ ਜਾ ਸਕਦੀ ਹੈ। ਇਸ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ ਤੋਂ ਚੀਕਣੀ ਦੋਮਟ ਵਿਚ ਕੀਤੀ ਜਾ ਸਕਦੀ ਹੈ। ਇਹ ਡੂੰਘੀ, ਵਧੀਆ ਨਿਕਾਸ ਵਾਲੀ ਅਤੇ ਉਪਜਾਊ ਮਿੱਟੀ, ਜੋ 2 ਮੀਟਰ ਡੂੰਘਾਈ ਤਕ ਸਖ਼ਤ ਨਾ ਹੋਵੇ, ਵਿਚ ਵਧੀਆ ਪੈਦਾਵਾਰ ਦਿੰਦੀ ਹੈ। ਇਸ ਦੀ ਬਿਜਾਈ ਜਨਵਰੀ ਮਹੀਨੇ ਵਿਚ ਪੂਰੀ ਹੋ ਜਾਂਦੀ ਹੈ। ਬਿਜਾਈ ਲਈ ਇਕ ਸਾਲ ਪੁਰਾਣੇ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (05 ਮਈ 2024)

ਪੌਦਿਆਂ ਵਿਚ 8&4 ਮੀਟਰ ਦਾ ਫ਼ਾਸਲਾ ਰੱਖੋ। ਬਿਜਾਈ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਪਿਛਲੀ ਫ਼ਸਲ ਦੀ ਰਹਿੰਦ-ਖੂੰਹਦ ਹਟਾ ਦਿਉ। ਫਿਰ ਜ਼ਮੀਨ ਨੂੰ ਚੰਗੀ ਤਰ੍ਹਾਂ ਸਮਤਲ ਕਰੋ ਅਤੇ ਪਾਣੀ ਦੇ ਨਿਕਾਸ ਲਈ ਹਲਕੀ ਢਲਾਣ ਦਿਉ। 1&1&1 ਮੀਟਰ ਆਕਾਰ ਦੇ ਟੋਏ ਪੁੱਟੋ ਅਤੇ ਬਿਜਾਈ ਤੋਂ ਇਕ ਮਹੀਨਾ ਪਹਿਲਾਂ ਨਵੰਬਰ ਵਿਚ ਉਪਰਲੀ ਮਿੱਟੀ ਅਤੇ ਰੂੜੀ ਦੀ ਖਾਦ ਨਾਲ ਭਰ ਕੇ ਛੱਡ ਦਿਉ। ਅੰਤ ਵਿਚ ਟੋਏ ਨੂੰ ਮਿੱਟੀ, 10-15 ਕਿਲੋ ਰੂੜੀ ਦੀ ਖਾਦ, 500 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ ਕਲੋਰਪਾਇਰੀਫੋਸ 50 ਮਿ.ਲੀ. ਪ੍ਰਤੀ 10 ਲੀਟਰ ਪਾਣੀ ਪ੍ਰਤੀ ਟੋਏ ਵਿਚ ਪਾਉ। ਬਿਜਾਈ ਲਈ ਵਰਗਾਕਾਰ ਜਾਂ ਆਇਤਾਕਾਰ ਵਿਧੀ ਅਪਣਾਉ। ਪਹਾੜੀ ਖੇਤਰਾਂ ਵਿਚ ਭੋਂ-ਖੋਰ ਨੂੰ ਰੋਕਣ ਵਾਲੀ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: Nijji Diary De Panne: ‘ਉੱਚਾ ਦਰ’ ਤੋਂ ਸਾਰੇ ਸੰਸਾਰ ਵਿਚ ਸ਼ੁਰੂ ਕੀਤੇ ਜਾਣ ਨਾਨਕੀ ਇਨਕਲਾਬ ਦੇ ਸਾਰੇ ਪ੍ਰੋਗਰਾਮਾਂ ਨੂੰ ਸਫ਼ਲ ਕਰਨ ਦਾ

ਨਾਸ਼ਪਤੀ ਦੇ ਨਵੇਂ ਪੌਦੇ ਤਿਆਰ ਕਰਨ ਲਈ ਕੈਂਥ ਰੁੱਖ ਦੀ ਵਰਤੋਂ ਕੀਤੀ ਜਾਂਦੀ ਹੈ। ਅੰਤ-ਸਤੰਬਰ ਤੋਂ ਅਕਤੂਬਰ ਦੇ ਪਹਿਲੇ ਹਫ਼ਤੇ ਤਕ ਕੈਂਥ ਰੁੱਖ ਦੇ ਪੱਕੇ ਹੋਏ ਬੀਜ ਇਕੱਠੇ ਕਰੋ। ਬੀਜਾਂ ਨੂੰ ਕੱਢ ਕੇ ਲੱਕੜੀ ਦੇ ਬਕਸਿਆਂ ਵਿਚ ਦਸੰਬਰ ’ਚ 30 ਦਿਨਾਂ ਲਈ ਰੱਖੋ, ਜਿਨ੍ਹਾਂ ਵਿਚ ਗਿੱਲੀ ਰੇਤ ਦੀ ਪਰਤ ਮੌਜੂਦ ਹੋਵੇ। ਜਨਵਰੀ ਮਹੀਨੇ ਵਿਚ ਬੀਜਾਂ ਨੂੰ ਨਰਸਰੀ ਵਿਚ ਬੀਜ ਦਿਉ। 10 ਦਿਨਾਂ ਤਕ ਬੀਜ ਪੁੰਗਰ ਜਾਂਦੇ ਹਨ। ਪਨੀਰੀ ਵਾਲੇ ਪੌਦੇ ਅਗਲੇ ਸਾਲ ਦੇ ਜਨਵਰੀ ਮਹੀਨੇ ਤਕ ਪਿਉਂਦ ਲਈ ਤਿਆਰ ਹੋ ਜਾਂਦੇ ਹਨ। ਬੀਜਾਂ ਨੂੰ ਲੱਕੜੀ ਦੇ ਬਕਸਿਆਂ ਵਿਚ ਨਮੀ ਵਾਲੀ ਰੇਤ ਦੀ ਪਰਤ ’ਤੇ ਪੁੰਗਰਣ ਲਈ ਰੱਖ ਦਿਉ। ਇਹ 10-12 ਦਿਨਾਂ ਵਿਚ ਪੁੰਗਰ ਜਾਂਦੇ ਹਨ। ਫਿਰ ਪੌਦਿਆਂ ਨੂੰ 10 ਸੈ.ਮੀ. ਫ਼ਾਸਲੇ ’ਤੇ ਮੁੱਖ ਖੇਤ ਵਿਚ ਲਾਉ। ਹਰ ਚਾਰ ਲਾਈਨਾਂ ਤੋਂ ਬਾਅਦ 60 ਸੈ.ਮੀ. ਦਾ ਫ਼ਾਸਲਾ ਰੱਖੋ। ਨਵੇਂ ਪੌਦੇ ਦਸੰਬਰ-ਜਨਵਰੀ ਵਿਚ ਪਿਉਂਦ ਲਈ ਤਿਆਰ ਹੋ ਜਾਂਦੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।=

ਨਾਸ਼ਪਾਤੀ ਦੇ ਭਾਗਾਂ ਦੀ ਟੀ-ਬਡਿੰਗ ਜਾਂ ਟੰਗ ਗਰਾਫਟਿੰਗ ਕਰ ਕੇ ਕੈਂਥ ਰੁੱਖ ਦੇ ਹੇਠਲੇ ਭਾਗਾਂ ਨਾਲ ਜੋੜ ਦਿਤਾ ਜਾਂਦਾ ਹੈ। ਗਰਾਫਟਿੰਗ ਦਸੰਬਰ-ਜਨਵਰੀ ਮਹੀਨੇ ਵਿਚ ਕੀਤੀ ਜਾਂਦੀ ਹੈ ਅਤੇ ਟੀ-ਬਡਿੰਗ ਮਈ-ਜੂਨ ਮਹੀਨੇ ਕੀਤੀ ਜਾਂਦੀ ਹੈ। ਫ਼ਸਲਾਂ- ਫਲ ਨਾ ਲੱਗਣ ਵਾਲੇ ਸਮੇਂ ਸਾਉਣੀ ਰੁੱਤ ਵਿਚ ਉੜਦ, ਮੁੰਗ, ਤੋਰੀਆ ਵਰਗੀਆਂ ਫ਼ਸਲਾਂ ਅਤੇ ਹਾੜੀ ਵਿਚ ਕਣਕ, ਮਟਰ, ਚਨੇ ਆਦਿ ਫ਼ਸਲਾਂ ਅੰਤਰ-ਫ਼ਸਲੀ ਦੇ ਤੌਰ ਤੇ ਅਪਣਾਈਆਂ ਜਾ ਸਕਦੀਆਂ ਹਨ। ਪੌਦੇ ਦੀਆਂ ਸ਼ਾਖਾ ਦੇ ਮਜ਼ਬੂਤ ਢਾਂਚੇ ਨੂੰ ਵਧੇਰੇ ਝਾੜ ਅਤੇ ਵਧੀਆ ਕੁਆਲਿਟੀ ਦੇ ਫਲ ਦੇਣ ਵਾਲਾ ਬਣਾਉਣ ਲਈ ਕਟਾਈ ਕੀਤੀ ਜਾਂਦੀ ਹੈ। ਪੌਦਿਆਂ ਦੇ ਨਾ ਵਧਣ ਵਾਲੇ ਦਿਨਾਂ ਵਿਚ ਪੌਦੇ ਦੀਆਂ ਸ਼ਾਖਾ ਨੂੰ ਜ਼ਿਆਦਾ ਫੈਲਣ ਤੋਂ ਰੋਕਣ ਲਈ ਬਿਮਾਰੀ-ਗ੍ਰਸਤ, ਨਸ਼ਟ ਹੋ ਚੁੱਕੀਆਂ, ਟੁੱਟੀਆਂ ਅਤੇ ਕਮਜ਼ੋਰ ਸ਼ਾਖਾਂ ਦੇ 1/4 ਹਿੱਸੇ ਨੂੰ ਹਟਾ ਦਿਉ।

ਜਦੋਂ ਫ਼ਸਲ 1-3 ਸਾਲ ਦੀ ਹੋਵੇ, ਤਾਂ 10-20 ਕਿਲੋ ਰੂੜੀ ਦੀ ਖਾਦ, 100-300 ਗ੍ਰਾਮ ਯੂਰੀਆ, 200-600 ਗ੍ਰਾਮ ਸਿੰਗਲ ਸੁਪਰ ਫਾਸਫੇਟ, 150-450 ਗ੍ਰਾਮ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਰੁੱਖ ਪਾਉ। 4-6 ਸਾਲ ਦੀ ਫਸਲ ਲਈ 25-35 ਕਿਲੋ ਰੂੜੀ ਦੀ ਖਾਦ, 400-600 ਗ੍ਰਾਮ ਯੂਰੀਆ, 800-1200 ਗ੍ਰਾਮ ਸਿੰਗਲ ਸੁਪਰ ਫਾਸਫੇਟ, 600-900 ਗ੍ਰਾਮ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਰੁੱਖ ਪਾਉ। 7-9 ਸਾਲ ਦੀ ਫ਼ਸਲ ਲਈ 40-60 ਕਿਲੋ ਰੂੜੀ ਦੀ ਖਾਦ, 700-900 ਗ੍ਰਾਮ ਯੂਰੀਆ, 1400-1800 ਗ੍ਰਾਮ ਸਿੰਗਲ ਸੁਪਰ ਫਾਸਫੇਟ, 1050-1350 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਉ।

ਵਾਹੀ ਤੋਂ ਬਾਅਦ ਨਦੀਨਾਂ ਦੇ ਪੁੰਗਰਾਅ ਤੋਂ ਪਹਿਲਾਂ ਡਿਊਰੋਨ 1.6 ਕਿਲੋ ਪ੍ਰਤੀ ਏਕੜ ਦੀ ਸਪਰੇਅ ਕਰੋ। ਪੁੰਗਰਾਅ ਤੋਂ ਬਾਅਦ, ਜਦੋਂ ਨਦੀਨ 15-20 ਸੈ.ਮੀ. ਕੱਦ ਦੇ ਹੋਣ, ਤਾਂ ਨਦੀਨਾਂ ਦੀ ਰੋਕਥਾਮ ਲਈ ਗਲਾਈਫੋਸੇਟ 1.2 ਲੀਟਰ ਜਾਂ ਪੈਰਾਕੁਏਟ 1.2 ਲੀਟਰ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ’ਤੇ ਸਪਰੇਅ ਕਰੋ। ਨਾਸ਼ਪਤੀ ਦੀ ਖੇਤੀ ਲਈ ਪੂਰੇ ਸਾਲ ਵਿਚ 75–100 ਸੈ.ਮੀ. ਖਿੱਲਰਵੀਂ ਮੀਂਹ ਦੀ ਲੋੜ ਹੁੰਦੀ ਹੈ। ਰੋਪਣ ਤੋਂ ਬਾਅਦ ਇਸ ਨੂੰ ਨਿਯਮਤ ਸਿੰਚਾਈ ਦੀ ਲੋੜ ਹੁੰਦੀ ਹੈ। ਗਰਮੀਆਂ ਵਿਚ 5-7 ਦਿਨਾਂ ਦੇ ਫ਼ਾਸਲੇ ’ਤੇ ਜਦਕਿ ਸਰਦੀਆਂ ਵਿਚ 15 ਦਿਨਾਂ ਦੇ ਫ਼ਾਸਲੇ ’ਤੇ ਸਿੰਚਾਈ ਕਰੋ। ਜਨਵਰੀ ਮਹੀਨੇ ਵਿਚ ਸਿੰਚਾਈ ਨਾ ਕਰੋ।  ਫਲ ਦੇਣ ਵਾਲੇ ਪੌਦਿਆਂ ਨੂੰ ਗਰਮੀਆਂ ਵਿਚ ਖੁਲ੍ਹਾ ਪਾਣੀ ਦਿਉ, ਇਸ ਨਾਲ ਫਲ ਦੀ ਕੁਆਲਿਟੀ ਅਤੇ ਆਕਾਰ ਵਿਚ ਵਾਧਾ ਹੁੰਦਾ ਹੈ।

(For more Punjabi news apart from Cultivate pears properly Faming News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement