
ਕਮੀ ਹੋਣ ਦੀ ਸੂਰਤ 'ਚ ਡਾਕਟਰ ਕੋਲ ਜਾਣ ਦੀ ਸਲਾਹ
ਨਵੀਂ ਦਿੱਲੀ : ਉਤਰੀ ਭਾਰਤ ਅੰਦਰ ਵੱਡੀ ਗਿਣਤੀ ਲੋਕ ਵਿਟਾਮਿਨ ਬੀ-12 ਦੀ ਘਾਟ ਤੋਂ ਪੀੜਤ ਹਨ। ਇੱਥੇ 74% ਲੋਕਾਂ ਵਿਚ ਵਿਟਾਮਿਨ ਬੀ-12 ਦੀ ਘਾਟ ਪਾਈ ਜਾਂਦੀ ਹੈ ਜਦਕਿ ਸਿਰਫ਼ 26% ਆਬਾਦੀ ਦੇ ਸਰੀਰ ਵਿਚ ਵਿਟਾਮਿਨ ਬੀ -12 ਲੋੜੀਂਦੀ ਮਾਤਰਾ ਵਿਚ ਪਾਇਆ ਜਾਂਦਾ ਹੈ। ਇਹ ਦਾਅਵਾ ਇੰਡੀਅਨ ਜਰਨਲ ਆਫ਼ ਐਂਡੋਕਰੀਨੋਲੋਜੀ ਐਂਡ ਮੈਟਾਬੋਲਿਜ਼ਮ ਵਿਚ ਪ੍ਰਕਾਸ਼ਤ ਇਕ ਅਧਿਐਨ ਵਿਚ ਕੀਤਾ ਗਿਆ ਹੈ।
Photo
ਸਰੀਰ ਅੰਦਰ 200–300 ਪਿਕੋਗ੍ਰਾਮ ਪ੍ਰਤੀ ਮਿਲੀਲੀਟਰ ਦੇ ਵਿਚਕਾਰ ਵਿਟਾਮਿਨ ਬੀ-12 ਦੇ ਪੱਧਰ ਨੂੰ ਬਾਰਡਰ ਲਾਈਨ ਕਮੀ ਮੰਨਿਆ ਜਾਂਦਾ ਹੈ। ਅਧਿਐਨ ਮੁਤਾਬਕ ਉੱਤਰੀ ਭਾਰਤ ਵਿਚ 47 ਪ੍ਰਤੀਸ਼ਤ ਆਬਾਦੀ ਵਿਚ ਵਿਟਾਮਿਨ ਬੀ-12 ਇਸ ਪੱਧਰ ਤੋਂ ਬਹੁਤ ਘੱਟ ਹੈ। ਇਸੇ ਤਰ੍ਹਾਂ 27 ਪ੍ਰਤੀਸ਼ਤ ਆਬਾਦੀ ਬਾਰਡਰ ਲਾਈਨ ਦੇ ਦਾਇਰੇ ਵਿਚ ਆਉਂਦੀ ਹੈ। ਇਸ ਤਰ੍ਹਾਂ ਦੋਵਾਂ ਨੂੰ ਮਿਲਾ ਕੇ ਕੁੱਲ 74 ਫ਼ੀਸਦੀ ਲੋਕ ਇਸ ਦੀ ਘਾਟ ਤੋਂ ਪੀੜਤ ਹਨ।
Photo
ਸ਼ੂਗਰ ਦੇ ਮਰੀਜ਼ਾਂ 'ਚ ਸਥਿਤੀ ਬਿਹਤਰ : ਸ਼ੂਗਰ ਵਾਲੇ ਲੋਕਾਂ ਵਿਚ ਵਿਟਾਮਿਨ ਬੀ -12 ਦਾ ਪੱਧਰ ਤੰਦਰੁਸਤ ਲੋਕਾਂ ਨਾਲੋਂ ਕਿਤੇ ਬਿਹਤਰ ਹੁੰਦਾ ਹੈ। ਅਧਿਐਨ ਮੁਤਾਬਕ ਇਸ ਲਈ ਸ਼ੂਗਰ ਵਾਲੇ ਲੋਕਾਂ ਲਈ ਨਿਯਮਤ ਇਲਾਜ ਅਤੇ ਦਵਾਈਆਂ ਜਿੰਮੇਵਾਰ ਹਨ। ਇਨ੍ਹਾਂ ਦੀ ਵਰਤੋਂ ਨਾਲ ਸਰੀਰ ਅੰਦਰ ਇਸ ਦੀ ਪੂਰਤੀ ਹੋ ਜਾਂਦੀ ਹੈ।
Photo
ਵਿਟਾਮਿਨ ਬੀ-12 ਲਈ ਕਿਉਂ ਜ਼ਰੂਰੀ : ਵਿਟਾਮਿਨ ਬੀ-12 ਸਾਡੇ ਸਰੀਰ ਦੇ ਸੈੱਲਾਂ ਨੂੰ ਕੰਮ ਕਰਨ ਵਿਚ ਸਹਾਇਤਾ ਕਰਦਾ ਹੈ। ਇਸ ਦੀ ਘਾਟ ਕਾਰਨ ਨਾਲ ਸੈੱਲ ਸਹੀ ਤਰੀਕੇ ਨਾਲ ਕੰਮ ਨੇਪਰੇ ਨਹੀਂ ਚਾੜ੍ਹ ਪਾਉਂਦੇ। ਇਹ ਦਿਮਾਗੀ ਪ੍ਰਣਾਲੀ ਦੇ ਕੰਮਕਾਜ ਨੂੰ ਵੀ ਦਰੁਸਤ ਰੱਖਣ 'ਚ ਸਹਾਇਤਾ ਕਰਦਾ ਹੈ।
Photo
ਘਾਟ ਦੇ ਲੱਛਣ : ਇਸ ਦੀ ਕਮੀ ਕਾਰਨ ਸਰੀਰ 'ਚ ਥਕਾਵਟ ਮਹਿਸੂਸ ਹੁੰਦੀ ਹੈ, ਵਾਲ ਡੱਗਣ ਲੱਗਦੇ ਹਨ ਅਤੇ ਯਾਦਦਸਤ ਕਮਜ਼ੋਰ ਹੋ ਜਾਂਦੀ ਹੈ। ਔਰਤਾਂ ਵਿਚ ਵਿਟਾਮਿਨ ਬੀ-12 ਦੀ ਘਾਟ ਉਦਾਸੀ ਦਾ ਕਾਰਨ ਬਣਦੀ ਹੈ। ਵਧੇਰੇ ਘਾਟ ਹੋਣ 'ਤੇ ਅੱਡੀਆਂ ਅਤੇ ਹੱਥਾਂ ਵਿਚ ਜਲਣ ਦੀ ਸ਼ਿਕਾਇਤ ਹੋ ਜਾਂਦੀ ਹੈ।
Photo
ਵਿਟਾਮਿਨ-ਬੀ12 ਦੀ ਘਾਟ ਹੋਣ ਦੀ ਸੂਰਤ 'ਚ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਕਰਨਾ ਚਾਹੀਦਾ ਹੈ। ਇਸ ਦੀ ਪੁਸ਼ਟੀ ਖ਼ੂਨ ਜਾਂਚ ਤੋਂ ਹੋ ਜਾਂਦੀ ਹੈ। ਇਹ ਦੀ ਕਮੀ ਆਮ ਤੌਰ 'ਤੇ ਡਾਕਟਰ ਵਲੋਂ ਦਿਤੇ ਗਏ ਵਿਟਾਮਿਨ ਬੀ-12 ਦੇ ਕੈਪਸੂਲਾਂ ਨਾਲ ਹੋ ਜਾਂਦੀ ਹੈ।