
ਨਾਰੀਅਲ ਪਾਣੀ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਲਈ ਜਾਣਿਆ ਜਾਂਦਾ ਹੈ।
Coconut water is very beneficial for children: ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਇਸ ਨਾਲ ਹੀ ਗੱਲ ਕੀਤੀ ਜਾਵੇ ਬੱਚਿਆਂ ਦੀ ਤਾਂ ਤੁਹਾਡੇ ਬੱਚਿਆਂ ਨੂੰ ਹਾਈਡਰੇਟੇਡ ਰੱਖਣ ਲਈ ਸਾਦੇ ਪਾਣੀ ਤੋਂ ਬਿਹਰਤ ਹੋਰ ਕੁੱਝ ਵੀ ਨਹੀਂ ਹੈ। ਬੱਚਿਆਂ ਲਈ ਨਾਰੀਅਲ ਪਾਣੀ ਦੇ ਕਈ ਫ਼ਾਇਦੇ ਹਨ। ਬੀਮਾਰ ਬੱਚਿਆਂ ਨੂੰ ਵੀ ਨਾਰੀਅਲ ਪਾਣੀ ਦਿਤਾ ਜਾ ਸਕਦਾ ਹੈ, ਖ਼ਾਸ ਕਰ ਕੇ ਜੇ ਉਹ ਦਸਤ ਜਾਂ ਉਲਟੀਆਂ ਤੋਂ ਬਾਅਦ ਡੀਹਾਈਡਰੇੇਟ ਹੋ ਜਾਂਦੇ ਹਨ।
ਨਾਰੀਅਲ ਪਾਣੀ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਲਈ ਜਾਣਿਆ ਜਾਂਦਾ ਹੈ। ਅਧਿਐਨਾਂ ਨੇ ਇਹ ਵੀ ਦਿਖਾਇਆ ਹੈ ਕਿ ਨਾਰੀਅਲ ਪਾਣੀ ਦੀ ਧਾਰਨਾ ਨੂੰ ਘਟਾਉਂਦਾ ਹੈ, ਜੋ ਲੰਬੇ ਸਮੇਂ ਲਈ ਬਲੱਡ ਸ਼ੂਗਰ ਦੇ ਪ੍ਰਬੰਧਨ ਵਿਚ ਮਦਦ ਕਰਦਾ ਹੈ। 3 ਗ੍ਰਾਮ ਫ਼ਾਈਬਰ ਅਤੇ 6 ਗ੍ਰਾਮ ਕਾਰਬੋਹਾਈਡਰੇਟ ਦੇ ਨਾਲ, ਨਾਰੀਅਲ ਪਾਣੀ ਸ਼ੂਗਰ ਰੋਗੀਆਂ ਦੀ ਖ਼ੁਰਾਕ ਯੋਜਨਾ ਵਿਚ ਪੂਰੀ ਤਰ੍ਹਾਂ ਫਿੱਟ ਹੋ ਸਕਦਾ ਹੈ।
ਗੁਰਦੇ ਦੀ ਪੱਥਰੀ ਆਮ ਤੌਰ ’ਤੇ ਉਦੋਂ ਪਾਈ ਜਾਂਦੀ ਹੈ ਜਦੋਂ ਕੈਲਸ਼ੀਅਮ ਅਤੇ ਆਕਸਲੇਟ ਵਰਗੇ ਮਿਸ਼ਰਣ ਪਿਸ਼ਾਬ ਵਿਚ ਕ੍ਰਿਸਟਲ ਬਣਾਉਣ ਲਈ ਮਿਲ ਜਾਂਦੇ ਹਨ। ਨਾਰੀਅਲ ਪਾਣੀ ਕ੍ਰਿਸਟਲ ਨੂੰ ਗੁਰਦਿਆਂ ਅਤੇ ਪਿਸ਼ਾਬ ਨਾਲੀ ਦੇ ਕੱੁਝ ਹਿੱਸਿਆਂ ’ਤੇ ਚਿਪਕਣ ਤੋਂ ਰੋਕਦਾ ਹੈ। ਇਹ ਪਿਸ਼ਾਬ ਵਿਚ ਕ੍ਰਿਸਟਲ ਦੀ ਗਿਣਤੀ ਨੂੰ ਵੀ ਘਟਾ ਸਕਦਾ ਹੈ। ਨਾਰੀਅਲ ਪਾਣੀ ਬਲੱਡ ਕੈਲੇਸਟਰੋਲ ਅਤੇ ਟਰਾਈਗਲਿਸਰਾਈਡਸ ਨੂੰ ਘੱਟ ਕਰਦਾ ਹੈ। ਇਹ ਲੀਵਰ ਦੀ ਚਰਬੀ ਨੂੰ ਵੀ ਘਟਾਉਂਦਾ ਹੈ।
ਨਾਰੀਅਲ ਪਾਣੀ ਕਿਸੇ ਵੀ ਕਿਸਮ ਦੀ ਸਰੀਰਕ ਗਤੀਵਿਧੀ ਦੌਰਾਨ ਗੁਆਚਣ ਵਾਲੇ ਇਲੈਕਟਰੋਲਾਈਟਸ ਨੂੰ ਭਰਨ ਵਿਚ ਮਦਦ ਕਰਦਾ ਹੈ। ਪੋਟਾਸ਼ੀਅਮ, ਸੋਡੀਅਮ ਅਤੇ ਕੈਲਸ਼ੀਅਮ ਵਰਗੇ ਇਲੈਕਟਰੋਲਾਈਟਸ ਤਰਲ ਸੰਤੁਲਨ ਨੂੰ ਸਹੀ ਬਣਾਈ ਰੱਖਣ ਲਈ ਬਹੁਤ ਮਹੱਤਵਪੂਰਨ ਹਨ।
ਨਾਰੀਅਲ ਪਾਣੀ ਸੁਆਦ ਵਿਚ ਥੋੜ੍ਹਾ ਮਿੱਠਾ ਅਤੇ ਪੌਸ਼ਟਿਕ ਹੁੰਦਾ ਹੈ। ਨਾਰੀਅਲ ਨੂੰ ਸਿੱਧਾ ਪੀਣਾ ਵੀ ਇਸ ਨੂੰ ਬਹੁਤ ਤਾਜ਼ਗੀ ਦੇਣ ਵਾਲਾ ਡਰਿੰਕ ਬਣਾਉਂਦਾ ਹੈ। ਤੁਸੀਂ ਨਾਰੀਅਲ ਨੂੰ ਫ਼ਰਿਜ ਵਿਚ ਵੀ ਰੱਖ ਸਕਦੇ ਹੋ ਅਤੇ ਦੋ ਤੋਂ ਤਿੰਨ ਹਫ਼ਤਿਆਂ ਵਿਚ ਇਸ ਦਾ ਸੇਵਨ ਕਰ ਸਕਦੇ ਹੋ।