
ਲੱਤਾਂ ਵਿਚ ਦਰਦ ਦੀ ਸ਼ਿਕਾਇਤ ਅੱਜ ਕਲ ਬਹੁਤ ਵੱਧ ਗਈ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਪਰ ਚੂਲੇ ਵਿਚ ਦਰਦ, ਫਿਰ ਹੇਠਾਂ ਜਾਂਦਾ ਹੋਇਆ ਪਿੰਨੀਆਂ ਤੋਂ ਅੱਡੀ ਤਕ ਦੇ ...
ਲੱਤਾਂ ਵਿਚ ਦਰਦ ਦੀ ਸ਼ਿਕਾਇਤ ਅੱਜ ਕਲ ਬਹੁਤ ਵੱਧ ਗਈ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਪਰ ਚੂਲੇ ਵਿਚ ਦਰਦ, ਫਿਰ ਹੇਠਾਂ ਜਾਂਦਾ ਹੋਇਆ ਪਿੰਨੀਆਂ ਤੋਂ ਅੱਡੀ ਤਕ ਦੇ ਦਰਦ ਦੇ ਲੱਛਣਾਂ ਦੀ ਤਕਲੀਫ਼ ਆਮ ਵੇਖਣ ਨੂੰ ਮਿਲਦੀ ਹੈ। ਇਸ ਤਰ੍ਹਾਂ ਦੇ ਦਰਦ ਨੂੰ ਸ਼ਿਆਟਿਕਾ ਜਾਂ ਰੀਹ ਦਾ ਦਰਦ ਕਿਹਾ ਜਾਂਦਾ ਹੈ। ਸ਼ਿਆਟਿਕਾ, ਸ੍ਰੀਰ ਦੀਆਂ ਸੱਭ ਤੋਂ ਵੱਡੀਆਂ ਨਰਵਤੰਤੂਆਂ ਦਾ ਨਾਮ ਹੈ। ਇਹ ਗਿਣਤੀ ਵਿਚ ਦੋ ਹੁੰਦੀਆਂ ਹਨ ਅਤੇ ਇਹ ਸ੍ਰੀਰ ਦੇ ਪਿੱਛੇ ਕਮਰ ਤੋਂ ਸ਼ੁਰੂ ਹੋ ਕੇ ਚੂਲਿਆਂ ਵਿਚੋਂ ਲੰਘਦੀਆਂ ਹੋਈਆਂ ਅਤੇ ਲੱਤਾਂ ਪਿੰਜਣੀਆਂ ਤੋਂ ਅੱਡੀਆਂ-ਪੈਰਾਂ ਤਕ ਜਾਂਦੀਆਂ ਹਨ।
pain
ਇਸ ਪ੍ਰਕਾਰ ਦਾ ਦਰਦ ਦੋਹਾਂ ਲੱਤਾਂ ਵਿਚ ਹੋ ਸਕਦਾ ਹੈ ਪਰ ਆਮ ਤੌਰ 'ਤੇ ਇਹ ਇਕ ਲੱਤ ਵਿਚ ਹੀ ਹੁੰਦਾ ਹੈ। ਇਸ ਬੀਮਾਰੀ ਦਾ ਅਸਲ ਕਾਰਨ ਕੀ ਹੈ, ਇਹ ਅਜੇ ਤਕ ਵਿਗਿਆਨੀਆਂ ਨੂੰ ਪੂਰਾ ਪਤਾ ਨਹੀਂ ਲੱਗ ਸਕਿਆ। ਪਰ ਰੀੜ੍ਹ ਦੀ ਹੱਡੀ ਦੇ ਮਣਕਿਆਂ ਵਿਚਲੀ ਡਿਸਕ ਦਾ ਖਿਸਕਣਾ ਜਾਂ ਕੋਈ ਹੋਰ ਸਥਿਤੀ ਜਾਂ ਹਾਲਤ, ਜਿਸ ਕਰ ਕੇ ਇਸ ਨਰਵਤੰਤੂ 'ਤੇ ਦਬਾਅ ਪੈਂਦਾ ਹੈ ਤਾਂ ਨਤੀਜੇ ਵਜੋਂ ਲੱਤ ਵਿਚ ਪਿਠ ਤੋਂ ਲੈ ਕੇ ਪੈਰ ਤਕ ਦਰਦ ਜਾਂਦਾ ਹੈ। ਝਟਕੇ ਵਾਲੀ ਹਰਕਤ, ਇਕ ਦੰਮ ਜ਼ੋਰ ਲਗਾਉਣਾ, ਸ਼ੂਗਰ ਰੋਗ, ਗਠੀਆ ਵਾਅ, ਖ਼ੂਨ ਵਿਚ ਜ਼ਹਿਰੀਲਾ ਮਾਦਾ, ਜ਼ਿਆਦਾ ਠੰਢ ਵਿਚ ਇਸ ਰੋਗ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।
ਰੱਖ-ਰਖਾਅ : ਸ਼ਿਆਟਿਕਾ ਦੇ ਮਰੀਜ਼ ਨੂੰ ਬਿਲਕੁਲ ਸਿੱਧਾ ਬੈਠਣਾ, ਸਿੱਧਾ ਲੇਟਣਾ, ਸਿੱਧਾ ਖਲੋਣਾ ਅਤੇ ਸਿੱਧਾ ਟੁਰਨਾ ਚਾਹੀਦਾ ਹੈ। ਅੱਗੇ ਵਲ ਝੁੱਕ ਕੇ ਕੰਮ ਨਹੀਂ ਕਰਨਾ ਚਾਹੀਦਾ। ਜੇਕਰ ਕੋਈ ਭਾਰ ਚੁਕਣਾ ਵੀ ਹੋਵੇ ਤਾਂ ਝੁਕ ਕੇ ਨਹੀਂ ਚੁਕਣਾ ਚਾਹੀਦਾ। ਸੌਣ ਵੇਲੇ ਤਖ਼ਤ-ਪੋਸ਼ ਜਾਂ ਹਾਰਡ ਬੈੱਡ 'ਤੇ ਲੇਟਣਾ ਚਾਹੀਦਾ ਹੈ। ਭਾਰੀ ਕੰਮ ਅਤੇ ਝਟਕੇ ਵਾਲੀਆਂ ਹਰਕਤਾਂ ਤੋਂ ਬਚਣਾ ਚਾਹੀਦਾ ਹੈ।
Homeopathic treatment
ਹੋਮਿਉਪੈਥਿਕ ਇਲਾਜ : ਰੋਗ ਦੇ ਸ਼ੁਰੂ ਵਿਚ ਹੀ ਹੋਮਿਉਪੈਥਿਕ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ। ਹੋਮਿਉਪੈਥਿਕ ਇਲਾਜ ਪ੍ਰਣਾਲੀ ਵਿਚ ਇਸ ਦਾ ਸਥਾਈ ਇਲਾਜ ਹੈ। ਮਾਹਰ, ਬੀਮਾਰੀ ਦੇ ਲੱਛਣ ਮੁਤਾਬਕ ਢੁਕਵੀਂ ਦਵਾਈ ਦੇ ਕੇ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਂਦਾ ਹੈ। ਇਹ ਧਾਰਣਾ ਗ਼ਲਤ ਹੈ ਕਿ ਹੋਮਿਉਪੈਥੀ ਇਲਾਜ ਲੰਮਾ ਅਤੇ ਦੇਰ ਨਾਲ ਅਸਰ ਕਰਨ ਵਾਲਾ ਹੁੰਦਾ ਹੈ। ਬੀਮਾਰੀ ਦੇ ਇਲਾਜ ਦਾ ਵਿਸ਼ੇਸ਼ ਕੋਰਸ ਨਹੀਂ ਹੁੰਦਾ। ਬੀਮਾਰੀ ਦੇ ਲੱਛਣਾਂ ਅਤੇ ਬੀਮਾਰੀ ਦੀ ਤੀਬਰਤਾ ਅਨੁਸਾਰ ਦਵਾਈ ਲੈਣੀ ਹੁੰਦੀ ਹੈ। ਘੱਟ ਤਕਲੀਫ਼ ਹੋਵੇ ਤਾਂ ਘੱਟ ਦਵਾਈ ਲੈਣੀ ਪੈਂਦੀ ਹੈ ਤੇ ਜ਼ਿਆਦਾ ਤਕਲੀਫ਼ ਵਿਚ ਜ਼ਿਆਦਾ ਦੇਰ ਦਵਾਈ ਲੈਣੀ ਹੁੰਦੀ ਹੈ।
- ਡਾ. ਕੇ.ਕੇ. ਕੱਕੜ, ਮੁਕਤਸਰ।
ਮੋਬਾਈਲ : 94173-59555