ਖ਼ੁਸ਼ਕ ਅਤੇ ਰੁੱਖੀ ਚਮੜੀ ਲਈ ਦੁੱਧ ਦੀ ਵਰਤੋਂ ਫ਼ਾਇਦੇਮੰਦ
Published : Oct 8, 2018, 1:49 pm IST
Updated : Oct 8, 2018, 1:49 pm IST
SHARE ARTICLE
Milk
Milk

ਖ਼ੁਸ਼ਕ ਅਤੇ ਰੁੱਖੀ ਚਮੜੀ ਲਈ ਦੁੱਧ ਦਾ ਇਸ਼ਨਾਨ ਬਹੁਤ ਲਾਭਕਾਰੀ ਹੈ। ਇਸ ਲਈ  ਜ਼ਿਆਦਾ ਦੁੱਧ ਦੀ ਲੋੜ ਨਹੀਂ ਹੁੰਦੀ ਸਗੋਂ ਥੋੜੇ ਜਹੇ ਦੁੱਧ ਨਾਲ ਹੀ ਚਮੜੀ ਦੋਧੀ ਅਤੇ ਕੋਮਲ...

ਖ਼ੁਸ਼ਕ ਅਤੇ ਰੁੱਖੀ ਚਮੜੀ ਲਈ ਦੁੱਧ ਦਾ ਇਸ਼ਨਾਨ ਬਹੁਤ ਲਾਭਕਾਰੀ ਹੈ। ਇਸ ਲਈ  ਜ਼ਿਆਦਾ ਦੁੱਧ ਦੀ ਲੋੜ ਨਹੀਂ ਹੁੰਦੀ ਸਗੋਂ ਥੋੜੇ ਜਹੇ ਦੁੱਧ ਨਾਲ ਹੀ ਚਮੜੀ ਦੋਧੀ ਅਤੇ ਕੋਮਲ ਹੋ ਜਾਂਦੀ ਹੈ। ਅੱਧੀ ਕਟੋਰੀ ਕੱਚੇ ਤੇ ਕੋਸੇ ਦੁੱਧ ਵਿਚ ਇਕ ਸਾਫ਼ ਸੁਥਰੀ ਰੂੰ ਦਾ ਟੁਕੜਾ ਭਿਕੇ ਚਿਹਰੇ, ਗਰਦਨ, ਹੱਥਾਂ ਆਦਿ ਸਰੀਰ ਦੇ ਹੋਰ ਅੰਗਾਂ 'ਤੇ 5-10 ਮਿੰਟ ਤਕ ਨਰਮੀ ਨਾਲ ਫੇਰੋ। ਇਸ ਨਾਲ ਮੈਲ ਉਤਰ ਕੇ ਰੂੰ ਨਾਲ ਲੱਗ ਜਾਵੇਗੀ। 20 ਮਿੰਟ ਤੋਂ ਬਾਅਦ ਠੰਢੇ ਜਾਂ ਕੋਸੇ ਪਾਣੀ ਨਾਲ ਧੋ ਲਉ। ਇਹੀ ਦੁੱਧ ਦਾ ਇਸ਼ਨਾਨ ਹੈ। ਇਸ ਨਾਲ ਚਮੜੀ ਗੋਰੀ ਬਣਦੀ ਹੈ।

raw milkMilk

ਇਸ ਇਸਤੇਮਾਲ ਨੂੰ ਹਰ ਰੋਜ਼ ਕਰਨ ਨਾਲ ਮੁਹਾਸੇ, ਚਿਹਰੇ ਦੀਆਂ ਝੁਰੜੀਆਂ, ਦਾਗ਼, ਧੱਬੇ, ਛਾਈਆਂ ਅਤੇ ਖੁਰਦਰਾਪਨ ਆਦਿ ਨਸ਼ਟ ਹੋ ਕੇ ਮੁੱਖ ਮੰਡਲ ਦੀ ਸੋਭਾ ਤੇ ਚਮਕ ਵਿਚ ਵਾਧਾ ਹੁੰਦਾ ਹੈ ਅਤੇ ਚਮੜੀ ਦਾ ਰੰਗ ਨਿਖ਼ਰਦਾ ਹੈ। ਕੱਚੇ ਦੁੱਧ ਜਾਂ ਦੁੱਧ ਦੀ ਝੱਗ ਨੂੰ ਸਾਫ਼ ਸੁਥਰੀ ਰੂੰ ਵਿਚ ਲਗਾ ਕੇ ਚਿਹਰੇ 'ਤੇ ਮਲਣ ਅਤੇ 20 ਮਿੰਟ ਬਾਅਦ ਨਿੰਬੂ ਮਸਲਣ ਨਾਲ ਚਿਹਰਾ ਚੀਕਣਾ ਹੋ ਜਾਂਦਾ ਹੈ। ਸਰਦ ਰੁੱਤ ਵਿਚ ਚਮੜੀ ਦੀ ਖ਼ੁਸ਼ਕੀ ਮਿਟਾਉਣ ਲਈ ਕੋਸਾ ਦੁੱਧ ਲੈ ਕੇ ਉਸ ਨੂੰ ਉਨ ਜਾਂ ਰੂੰ ਦੀ ਸਹਾਇਤਾ ਨਾਲ ਚਿਹਰੇ ਅਤੇ ਹੱਥਾਂ 'ਤੇ ਹੌਲੀ-ਹੌਲੀ ਮਲ ਕੇ

ਕੁੱਝ ਦੇਰ ਬਾਅਦ ਹਲਕੇ ਗਰਮ ਪਾਣੀ ਨਾਲ ਧੋ ਲੈਣ ਨਾਲ ਵੀ ਚਮੜੀ ਸਾਫ਼ ਤੇ ਕੋਮਲ ਬਣਦੀ ਹੈ। ਇਕ ਚਮਚ ਦੁੱਧ ਦੀ ਠੰਢੀ ਮਲਾਈ ਅਤੇ ਇਕ ਚੁਟਕੀ ਹਲਦੀ ਦਾ ਬਰੀਕ ਚੂਰਨ ਮਿਲਾ ਕੇ ਚਿਹਰੇ 'ਤੇ ਹਰ ਰੋਜ਼ ਮਲਦੇ ਰਹਿਣ ਨਾਲ ਚਿਹਰਾ ਚਮਕਦਾਰ ਬਣਦਾ ਹੈ ਅਤੇ ਸੁੰਦਰਤਾ ਵਿਚ ਵਾਧਾ ਹੁੰਦਾ ਹੈ। ਤੇਲੀ ਚਮੜੀ ਲਈ

cucumbercucumber

ਖੀਰੇ ਦਾ ਘੋਲ : ਕਿਸੇ ਸ਼ੀਸ਼ੇ ਜਾਂ ਚੀਨੀ ਦੇ ਬਰਤਨ ਵਿਚ ਖੀਰੇ ਨੂੰ ਕੱਦੂਕਸ ਕਰ ਕੇ ਇਸ ਦਾ ਕਪੜੇ ਨਾਲ ਚੰਗੀ ਤਰ੍ਹਾਂ ਨਿਚੋੜ ਕੇ ਰਸ ਕੱਢ ਲਉ। ਇਸ 1 ਔਂਸ ਜਾਂ 30 ਗ੍ਰਾਮ ਰਸ ਵਿਚ ਅੱਧਾ ਚਮਚ ਨਿੰਬੂ ਦਾ ਰਸ ਤੇ ਅੱਧਾ ਚਮਚ ਗੁਲਾਬ ਜਲ ਮਿਲਾ ਕੇ ਘੋਲ ਬਣਾ ਲਉ। ਇਸ ਘੋਲ ਨੂੰ ਸਾਫ਼ ਸੁਥਰੇ ਰੂੰ ਨਾਲ ਚਿਹਰੇ ਤੇ ਗਰਦਨ 'ਤੇ ਲਗਾ ਕੇ ਅੱਧੇ ਜਾਂ ਇਕ ਘੰਟੇ ਬਾਅਦ ਪਹਿਲਾਂ ਕੋਸੇ ਪਾਣੀ ਵਿਚ ਫਿਰ ਸਾਦੇ ਠੰਢੇ ਪਾਣੀ ਨਾਲ ਮੂੰਹ ਧੋ ਲਉ। ਇਹ ਤੇਲੀ ਚਮੜੀ ਲਈ ਵਧੀਆ ਲੋਸ਼ਨ ਹੈ। ਇਸ ਦੇ ਇਸਤੇਮਾਲ ਨਾਲ ਚਿਹਰੇ 'ਤੇ ਕੁਦਰਤੀ ਚਮਕ ਅਤੇ ਨਿਖ਼ਾਰ ਆਉਂਦਾ ਹੈ। ਧੁੱਪ ਕਾਰਨ ਸਾਂਵਲੀ ਪੈ ਗਈ ਚਮੜੀ 'ਤੇ ਵੀ ਇਹ ਘੋਲ ਬਹੁਤ ਹੀ ਲਾਭਕਾਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement